ਬੈਂਕ ਤੇ GDP ਮੁਸੀਬਤ ਵਿਚ ਹਨ, ਜਨਤਾ ਦਾ ਹੌਸਲਾ ਟੁੱਟ ਰਿਹਾ ਹੈ, ਇਹ ਵਿਕਾਸ ਹੈ ਜਾਂ ਵਿਨਾਸ਼?: ਰਾਹੁਲ ਗਾਂਧੀ

News18 Punjabi | News18 Punjab
Updated: November 18, 2020, 11:07 AM IST
share image
ਬੈਂਕ ਤੇ GDP ਮੁਸੀਬਤ ਵਿਚ ਹਨ, ਜਨਤਾ ਦਾ ਹੌਸਲਾ ਟੁੱਟ ਰਿਹਾ ਹੈ, ਇਹ ਵਿਕਾਸ ਹੈ ਜਾਂ ਵਿਨਾਸ਼?: ਰਾਹੁਲ ਗਾਂਧੀ
ਬੈਂਕ ਤੇ GDP ਮੁਸੀਬਤ ਵਿਚ ਹਨ, ਜਨਤਾ ਦਾ ਹੌਸਲਾ ਟੁੱਟ ਰਿਹਾ ਹੈ, ਇਹ ਵਿਕਾਸ ਹੈ ਤਾਂ ਵਿਨਾਸ਼?: ਰਾਹੁਲ ਗਾਂਧੀ

  • Share this:
  • Facebook share img
  • Twitter share img
  • Linkedin share img
ਪ੍ਰਾਈਵੇਟ ਸੈਕਟਰ ਦੇ ਇਕ ਹੋਰ ਬੈਂਕ (ਲਕਸ਼ਮੀ ਵਿਲਾਸ ਬੈਂਕ) ਦੇ ਡੁੱਬਣ ਉਤੇ ਵਿਰੋਧੀ ਧਿਰਾਂ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ ਤੇ ਸਵਾਲ ਕੀਤਾ ਹੈ ਕਿ ਇਹ ਵਿਕਾਸ ਹੈ ਜਾਂ, ਵਿਨਾਸ਼? ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ। ਰਾਹੁਲ ਨੇ ਕਿਹਾ ਕਿ 'ਜਨਤਾ ਦਾ ਮਨੋਬਲ ਡਿੱਗ ਰਿਹਾ ਹੈ ਅਤੇ ਸਮਾਜਿਕ ਨਿਆਂ ਨੂੰ ਹਰ ਰੋਜ਼ ਕੁਚਲਿਆ ਜਾ ਰਿਹਾ ਹੈ।'

ਕਾਂਗਰਸ ਸੰਸਦ ਮੈਂਬਰ ਨੇ ਟਵੀਟ ਕੀਤਾ ਕਿ 'ਬੈਂਕ ਮੁਸੀਬਤ ਵਿਚ ਹਨ ਅਤੇ ਜੀ.ਡੀ.ਪੀ. ਵੀ, ਮਹਿੰਗਾਈ ਕਦੇ ਇੰਨੀ ਉੱਚੀ ਨਹੀਂ ਸੀ, ਨਾ ਹੀ ਬੇਰੁਜ਼ਗਾਰੀ ਕਦੇ ਇੰਨੇ ਉਚੇ ਪੱਧਰ ਉਤੇ ਗਈ ਸੀ। ਜਨਤਕ ਮਨੋਬਲ ਡਿੱਗ ਰਿਹਾ ਹੈ ਅਤੇ ਸਮਾਜਿਕ ਨਿਆਂ ਦਿਨੋ ਦਿਨ ਕੁਚਲਿਆ ਜਾ ਰਿਹਾ ਹੈ। ਇਹ ਵਿਕਾਸ ਹੈ ਜਾਂ ਵਿਨਾਸ਼? '


ਦੱਸ ਦਈਏ ਕਿ ਸਰਕਾਰ ਨੇ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਪ੍ਰਾਈਵੇਟ ਸੈਕਟਰ ਦੇ ਲਕਸ਼ਮੀ ਵਿਲਾਸ ਬੈਂਕ ਉੱਤੇ ਇੱਕ ਮਹੀਨੇ ਲਈ ਪਾਬੰਦੀਆਂ ਲਗਾ ਦਿੱਤੀਆਂ ਹਨ ਅਤੇ ਬੈਂਕ ਦਾ ਇੱਕ ਖਾਤਾ ਧਾਰਕ ਵੱਧ ਤੋਂ ਵੱਧ 25,000 ਰੁਪਏ ਕਢਵਾ ਸਕੇਗਾ। ਬੈਂਕ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ।

ਰਾਹੁਲ ਨੇ ਕਿਹਾ ਕਿ 'ਜਨਤਾ ਦਾ ਮਨੋਬਲ ਡਿੱਗ ਰਿਹਾ ਹੈ ਅਤੇ ਸਮਾਜਿਕ ਨਿਆਂ ਨੂੰ ਹਰ ਰੋਜ਼ ਕੁਚਲਿਆ ਜਾ ਰਿਹਾ ਹੈ।' ਕਾਂਗਰਸ ਸੰਸਦ ਮੈਂਬਰ ਨੇ ਟਵੀਟ ਕੀਤਾ ਕਿ 'ਬੈਂਕ ਮੁਸੀਬਤ ਵਿਚ ਹਨ ਅਤੇ ਜੀ.ਡੀ.ਪੀ. ਵੀ, ਮਹਿੰਗਾਈ ਕਦੇ ਇੰਨੀ ਉੱਚੀ ਨਹੀਂ ਸੀ, ਨਾ ਹੀ ਬੇਰੁਜ਼ਗਾਰੀ ਕਦੇ ਇੰਨੇ ਉਚੇ ਪੱਧਰ ਉਤੇ ਗਈ ਸੀ। ਜਨਤਕ ਮਨੋਬਲ ਡਿੱਗ ਰਿਹਾ ਹੈ ਅਤੇ ਸਮਾਜਿਕ ਨਿਆਂ ਦਿਨੋ ਦਿਨ ਕੁਚਲਿਆ ਜਾ ਰਿਹਾ ਹੈ। ਇਹ ਵਿਕਾਸ ਹੈ ਜਾਂ ਵਿਨਾਸ਼? '
Published by: Gurwinder Singh
First published: November 18, 2020, 11:06 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading