Lemon Price Today: ਉੱਤਰ ਭਾਰਤ ਵਿੱਚ ਰਿਕਾਰਡਤੋੜ ਗਰਮੀ ਪੈ ਰਹੀ ਹੈ। ਪਾਰਾ 41-42 ਡਿਗਰੀ ਸੈਲਸੀਅਸ `ਤੇ ਪਹੁੰਚ ਗਿਆ ਹੈ। ਅਜਿਹੀ ਜ਼ਬਰਦਸਤ ਗਰਮੀ ਦੇ ਵਿਚ ਸਭ ਨੂੰ ਨਿੰਬੂ ਪਾਣੀ ਯਾਦ ਆਉਂਦਾ ਹੈ। ਕਿਉਂਕਿ ਗਰਮੀਆਂ ਵਿੱਚ ਨਿੰਬੂ ਪਾਣੀ ਨੂੰ ਸਿਹਤ ਲਈ ਕਾਫ਼ੀ ਵਧੀਆ ਦਸਿਆ ਗਿਆ ਹੈ। ਪਰ ਹੁਣ ਨਿੰਬੂ `ਤੇ ਵੀ ਮਹਿੰਗਾਈ ਦੀ ਮਾਰ ਪੈ ਚੁੱਕੀ ਹੈ, ਕੁਝ ਥਾਵਾਂ 'ਤੇ ਨਿੰਬੂ 300 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ। ਸਥਿਤੀ ਇਹ ਹੈ ਕਿ ਕਈ ਥਾਵਾਂ 'ਤੇ ਸਿਰਫ ਇਕ ਨਿੰਬੂ 10 ਰੁਪਏ 'ਚ ਮਿਲ ਰਿਹਾ ਹੈ। ਦਿੱਲੀ ਦੇ ਬਾਜ਼ਾਰ 'ਚ ਸਬਜ਼ੀ ਵਿਕਰੇਤਾਵਾਂ ਮੁਤਾਬਕ ਪਿਛਲੇ ਕੁਝ ਦਿਨਾਂ 'ਚ ਨਿੰਬੂਆਂ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ।
ਪੰਜਾਬ `ਚ ਨਿੰਬੂ 400 ਰੁਪਏ ਕਿੱਲੋ
ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਨਿੰਬੂ ਦੀਆਂ ਕੀਮਤਾਂ ਅਸਮਾਨ ;ਤੇ ਪਹੁੰਚ ਚੁੱਕੀਆਂ ਹਨ। ਬਾਜ਼ਾਰ ;ਚ ਇੱਕ ਨਿੰਬੂ ਲੈਣ ਜਾਓ ਤਾਂ 20 ਰੁਪਏ ਦਾ ਮਿਲ ਰਿਹਾ ਹੈ। ਪ੍ਰਤੀ ਕਿੱਲੋ ਦੇ ਹਿਸਾਬ ਨਾਲ ਨਿੰਬੂ ਇਸ ਸਮੇਂ 300 ਰੁਪਏ ਦੇ ਰੇਟ `ਤੇ ਵਿਕ ਰਿਹਾ ਹੈ।
ਜ਼ਿਲ੍ਹਾਵਾਰ ਗੱਲ ਕਰੀਏ ਤਾਂ ਅੰਮ੍ਰਿਤਸਰ `ਚ ਨਿੰਬੂ 280 ਰੁਪਏ ਕਿੱਲੋ, ਲੁਧਿਆਣਾ `ਚ 240 ਰੁਪਏ ਕਿੱਲੋ ਵਿਕ ਰਿਹਾ ਹੈ। ਸਭ ਤੋਂ ਮਹਿੰਗਾ ਨਿੰਬੂ ਇਸ ਸਮੇਂ ਪਠਾਨਕੋਟ ਵਿੱਚ ਵਿਕ ਰਿਹਾ ਹੈ। ਪਠਾਨਕੋਟ `ਚ ਨਿੰਬੂ ਦਾ ਰੇਟ 400 ਰੁਪਏ ਪ੍ਰਤੀ ਕਿੱਲੋ ਹੈ। ਜੇਕਰ ਤੁਸੀਂ ਦੁਕਾਨਦਾਰ ਤੋਂ 1 ਨਿੰਬੂ ਲੈਣਾ ਹੋਵੇ ਤਾਂ ਉਸ ਦੀ ਕੀਮਤ 20 ਰੁਪਏ ਹੈ। ਯਾਨਿ 20 ਰੁਪਏ ਦਾ ਸਿਰਫ਼ ਇੱਕ ਨਿੰਬੂ।
ਨੋਇਡਾ 'ਚ ਨਿੰਬੂ 240 ਰੁਪਏ ਤੋਂ ਲੈ ਕੇ 280 ਰੁਪਏ ਪ੍ਰਤੀ ਕਿਲੋ ਤੱਕ ਵੱਖ-ਵੱਖ ਕੀਮਤਾਂ 'ਤੇ ਵਿਕ ਰਿਹਾ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੰਡੀਆਂ 'ਚ ਹੀ ਨਿੰਬੂ ਦੇ ਭਾਅ ਕਾਫੀ ਵਧ ਗਏ ਹਨ, ਪਿਛਲੇ ਹਫਤੇ ਜੋ ਨਿੰਬੂ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਉਹ ਹੁਣ 250 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪ ਗਿਆ ਹੈ।
ਦਿੱਲੀ ਦੇ ਆਈਐਨਏ ਬਾਜ਼ਾਰ ਵਿੱਚ ਨਿੰਬੂ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਨੋਇਡਾ ਦੇ ਬਾਜ਼ਾਰ ਵਿੱਚ ਢਾਈ ਸੌ ਗ੍ਰਾਮ 80 ਰੁਪਏ ਵਿੱਚ ਵਿਕ ਰਿਹਾ ਹੈ। ਗਾਜ਼ੀਪੁਰ ਦੀ ਸਬਜ਼ੀ ਮੰਡੀ 'ਚ ਦੁਕਾਨਦਾਰਾਂ ਵੱਲੋਂ 230 ਰੁਪਏ ਪ੍ਰਤੀ ਕਿਲੋਗ੍ਰਾਮ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਮੰਡੀ 'ਚ ਗਾਹਕਾਂ ਨੂੰ 280 ਰੁਪਏ ਕਿਲੋ ਮਿਲ ਰਿਹਾ ਹੈ।
ਕਿਉਂ ਅਚਾਨਕ ਮਹਿੰਗਾ ਹੋ ਗਿਆ ਨਿੰਬੂ ?
ਗਰਮੀਆਂ ਵਿੱਚ ਨਿੰਬੂ ਦਾ ਉਤਪਾਦਨ ਵਧਣ ਨਾਲ ਮੰਗ ਵੀ ਵਧ ਜਾਂਦੀ ਹੈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਨਿੰਬੂ ਦੇ ਭਾਅ ਵਧ ਗਏ ਹਨ। ਜਾਣਕਾਰੀ ਮੁਤਾਬਕ ਗਰਮੀਆਂ 'ਚ ਨਿੰਬੂ ਦੇ ਭਾਅ ਅਕਸਰ ਵਧ ਜਾਂਦੇ ਹਨ ਪਰ ਬੇਮੌਸਮੀ ਬਾਰਿਸ਼ ਕਾਰਨ ਇਹ ਵੀ ਮਹਿੰਗਾ ਹੋ ਜਾਂਦਾ ਹੈ।
ਨਿੰਬੂ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ। ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਨਿੰਬੂ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਦਾ ਰਸ ਪੀਣ ਨਾਲ ਦਿਲ ਦੇ ਰੋਗ ਅਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heat wave, Hot Weather, India, Lemon Price Hike, Lemon Price Today, Lemon Price Today In Punjab, Lemon Rates, Lemonade, Punjab