ਸ਼੍ਰੀਨਗਰ: Leopard Killed 3 Children: ਜੰਮੂ-ਕਸ਼ਮੀਰ (Jammu Kashmir) ਦੇ ਬਾਰਾਮੂਲਾ ਜ਼ਿਲੇ 'ਚ ਪਿਛਲੇ ਕੁਝ ਦਿਨਾਂ 'ਚ ਚੀਤੇ ਦੇ ਹਮਲਿਆਂ 'ਚ ਤਿੰਨ ਬੱਚਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਇਲਾਕੇ ਦੇ ਲੋਕਾਂ ਨੂੰ ਚੀਤੇ ਦੇ ਖਤਰੇ ਤੋਂ ਬਚਾਉਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਬਾਰਾਮੂਲਾ ਦੇ ਡਿਪਟੀ ਕਮਿਸ਼ਨਰ (ਡੀਸੀ) ਸਈਦ ਸਹਿਰੀਸ਼ ਅਸਗਰ ਨੇ ਅਧਿਕਾਰੀਆਂ ਨੂੰ ਚੀਤੇ ਨੂੰ ਫੜਨ ਜਾਂ ਖ਼ਤਮ ਕਰਨ ਲਈ ਸਾਰੇ ਉਪਲਬਧ ਸਾਧਨ ਜੁਟਾਉਣ ਦੇ ਨਿਰਦੇਸ਼ ਦਿੱਤੇ ਹਨ।
NDTV.com ਦੀ ਇੱਕ ਖਬਰ ਮੁਤਾਬਕ ਅਸਗਰ ਨੇ ਆਪਣੇ ਦਫਤਰ ਵਿੱਚ ਇਸ ਮਾਮਲੇ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਹ ਨਿਰਦੇਸ਼ ਜਾਰੀ ਕੀਤਾ, ਤਾਂ ਜੋ ਆਦਮਖੋਰ ਚੀਤੇ ਦਾ ਸ਼ਿਕਾਰ ਕਰਨ ਲਈ ਫੌਰੀ ਅਤੇ ਜ਼ਰੂਰੀ ਯੋਜਨਾ ਬਣਾਈ ਜਾ ਸਕੇ ਤਾਂ ਜੋ ਚੀਤੇ ਦੇ ਹਮਲੇ ਦੀਆਂ ਹੋਰ ਘਟਨਾਵਾਂ ਨੂੰ ਰੋਕਿਆ ਜਾ ਸਕੇ। ਡੀਸੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਅਪਰੇਸ਼ਨ ਵਿੱਚ ਤਾਲਮੇਲ ਅਤੇ ਸਦਭਾਵਨਾ ਨਾਲ ਕੰਮ ਕਰਨ ’ਤੇ ਜ਼ੋਰ ਦਿੰਦਿਆਂ ਲੋੜ ਪੈਣ ’ਤੇ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਮਦਦ ਲੈਣ ਦੇ ਵੀ ਨਿਰਦੇਸ਼ ਦਿੱਤੇ। ਡੀਸੀ ਸਈਅਦ ਸਹਿਰੀਸ਼ ਅਸਗਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਦਮਖੋਰ ਚੀਤੇ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਫੜਿਆ ਜਾਂ ਮਾਰਿਆ ਜਾਵੇ।
ਉੱਚ ਅਧਿਕਾਰੀਆਂ ਨੇ ਚੀਤੇ ਦੇ ਸ਼ਿਕਾਰ ਲਈ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਪਹਿਲਾਂ ਹੀ ਦੇ ਦਿੱਤੀਆਂ ਹਨ। ਡੀਸੀ ਅਸਗਰ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਸੁਰੱਖਿਆ ਦੇ ਨਾਲ-ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ। ਇਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਇਕੱਲੇ ਅਤੇ ਬੇਲੋੜੇ ਜੰਗਲਾਂ ਵਿਚ ਨਾ ਜਾਣ ਦੇਣ। ਜਦੋਂ ਬੱਚੇ ਜੰਗਲਾਂ ਵਿਚ ਬੇਲੋੜੇ ਜਾਂ ਇਕੱਲੇ ਘੁੰਮਦੇ ਹਨ, ਤਾਂ ਚੀਤੇ ਨੂੰ ਆਸਾਨੀ ਨਾਲ ਉਨ੍ਹਾਂ 'ਤੇ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ। ਜਦੋਂ ਤੱਕ ਖਤਰਨਾਕ ਚੀਤੇ ਨੂੰ ਫੜਿਆ ਜਾਂ ਮਾਰਿਆ ਨਹੀਂ ਜਾਂਦਾ, ਲੋਕਾਂ ਨੂੰ ਜੰਗਲਾਂ ਦੇ ਨੇੜੇ ਸਾਵਧਾਨ ਰਹਿਣ ਦੀ ਲੋੜ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jammu and kashmir