Home /News /national /

68 ਸਾਲਾ ਔਰਤ ਨੇ ਬਹਾਦਰੀ ਨਾਲ ਚੀਤੇ ਦੇ ਹਮਲੇ ਦਾ ਕੀਤਾ ਟਾਕਰਾ, ਵੀਡੀਓ ਵਾਇਰਲ

68 ਸਾਲਾ ਔਰਤ ਨੇ ਬਹਾਦਰੀ ਨਾਲ ਚੀਤੇ ਦੇ ਹਮਲੇ ਦਾ ਕੀਤਾ ਟਾਕਰਾ, ਵੀਡੀਓ ਵਾਇਰਲ

ਨਿਰਮਲਾ ਸਿੰਘ ਨਾਂਅ ਦੀ 68 ਸਾਲਾ ਔਰਤ ਬੁੱਧਵਾਰ ਰਾਤ ਕਰੀਬ 7:50 ਵਜੇ ਗੋਰੇਗਾਓਂ ਆਰੇ ਕਾਲੋਨੀ ਸਥਿਤ ਆਰੇ ਡੇਅਰੀ ਵਿਖੇ ਆਪਣੇ ਘਰ ਦੇ ਵਿਹੜੇ ਵਿੱਚ ਆ ਕੇ ਬੈਠੀ, ਜਦੋਂ ਉਸ ਦੇ ਪਿੱਛੇ ਲੁਕੇ ਹੋਏ ਇੱਕ ਚੀਤੇ ਨੇ ਉਸ ਉਪਰ ਹਮਲਾ ਕਰ ਦਿੱਤਾ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

  • Share this:
ਮੁੰਬਈ: ਗੋਰੇਗਾਓਂ ਦੀ ਆਰੇ ਕਲੋਨੀ ਵਿੱਚ ਚੀਤੇ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇੱਥੇ ਚੀਤੇ ਨੇ ਪਿਛਲੇ ਇੱਕ ਮਹੀਨੇ ਤੋਂ 5 ਲੋਕਾਂ 'ਤੇ ਹਮਲਾ ਕੀਤਾ ਹੈ। 29 ਸਤੰਬਰ ਨੂੰ ਚੀਤੇ ਨੇ ਇੱਕ 68 ਸਾਲਾ ਨਿਰਮਲਾ ਸਿੰਘ ਨਾਂਅ ਦੀ ਔਰਤ 'ਤੇ ਹਮਲਾ ਕਰ ਦਿੱਤਾ। ਉਹ ਆਪਣੇ ਘਰ ਦੇ ਵਿਹੜੇ 'ਚ ਆਈ ਸੀ, ਜਦੋਂ ਉਹ ਆਰਾਮ ਕਰਨ ਲਈ ਬੈਠੀ ਤਾਂ ਉੱਥੇ ਲੁਕੇ ਹੋਏ ਚੀਤੇ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਦਾ ਨਿਰਮਲਾ ਸਿੰਘ ਨੇ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਆਪਣੀ ਸੋਟੀ ਨਾਲ ਚੀਤੇ ਤੋਂ ਆਪਣਾ ਬਚਾਅ ਕੀਤਾ।

ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਵਧ ਗਿਆ ਹੈ। ਇਹ ਹਮਲੇ 28 ਅਗਸਤ ਤੋਂ ਸ਼ੁਰੂ ਹੋਏ ਸਨ ਅਤੇ 29 ਸਤੰਬਰ ਤੱਕ ਲੋਕਾਂ 'ਤੇ ਕੁੱਲ 5 ਵਾਪ ਤੇਂਦੁਏ ਵੱਲੋਂ ਹਮਲਾ ਕੀਤਾ ਗਿਆ। ਆਰੇ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਘਬਰਾ ਗਏ ਹਨ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਇਸ ਤੇਂਦੁਏ ਨੂੰ ਤੁਰੰਤ ਫੜਨ ਦੀ ਉਮੀਦ ਕਰ ਰਹੇ ਹਨ।

ਐਨਡੀਟੀਵੀ 'ਚ ਛਪੀ ਖ਼ਬਰ ਅਨੁਸਾਰ, ਨਿਰਮਲਾ ਸਿੰਘ ਨਾਂਅ ਦੀ 68 ਸਾਲਾ ਔਰਤ ਬੁੱਧਵਾਰ ਰਾਤ ਕਰੀਬ 7:50 ਵਜੇ ਗੋਰੇਗਾਓਂ ਆਰੇ ਕਾਲੋਨੀ ਸਥਿਤ ਆਰੇ ਡੇਅਰੀ ਵਿਖੇ ਆਪਣੇ ਘਰ ਦੇ ਵਿਹੜੇ ਵਿੱਚ ਆ ਕੇ ਬੈਠੀ, ਜਦੋਂ ਉਸ ਦੇ ਪਿੱਛੇ ਲੁਕੇ ਹੋਏ ਇੱਕ ਚੀਤੇ ਨੇ ਉਸ ਉਪਰ ਹਮਲਾ ਕਰ ਦਿੱਤਾ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਨਿਰਮਲਾ ਸਿੰਘ ਦੇ ਪੁੱਤਰ ਸੰਜੇ ਸਿੰਘ ਦਾ ਕਹਿਣਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਘਰ ਵਿੱਚ ਸੀ ਅਤੇ ਉਸ ਨੇ ਮਾਂ ਦੀ ਆਵਾਜ਼ ਸੁਣਦੇ ਹੀ ਚੀਤੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਨਿਰਮਲਾ ਸਿੰਘ ਦੇ ਗਲ ਅਤੇ ਹੱਥਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹੁਣ ਉਹ ਹਸਪਤਾਲ ਵਿੱਚ ਦਾਖਲ ਹਨ।

ਕਲੋਨੀ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਾਮ ਦੇ ਬਾਅਦ ਬੱਚਿਆਂ ਨੂੰ ਬਾਹਰ ਨਹੀਂ ਭੇਜਦੇ ਕਿਉਂਕਿ ਚੀਤਾ ਲਗਾਤਾਰ ਦੋ ਵਾਰ ਬੱਚਿਆਂ ਉੱਤੇ ਹਮਲਾ ਕਰ ਚੁੱਕਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਜੰਗਲਾਤ ਵਿਭਾਗ ਦੇ ਕੁਝ ਸਖਤ ਨਿਯਮਾਂ ਦੀ ਉਡੀਕ ਕਰ ਰਹੇ ਹਨ ਕਿਉਂਕਿ ਉਹ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਬੀਤੀ ਰਾਤ ਆਰੇ ਕਲੋਨੀ 'ਚ ਹੋਏ ਹਮਲੇ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਚੀਤੇ ਨੂੰ ਫੜਨ ਲਈ ਕਵਾਇਦ ਜਾਰੀ ਹੈ।
Published by:Krishan Sharma
First published:

Tags: Attacked, India, Mumbai, Social media, TIGER, Twitter, Viral

ਅਗਲੀ ਖਬਰ