LIVE NOW

ਇੰਤਜ਼ਾਰ ਦੀਆਂ ਘੜੀਆਂ ਖਤਮ, ਵੇਖੋ- ਪੰਜਾਬ, ਹਰਿਆਣਾ ਤੇ ਮਹਾਰਾਸ਼ਟਰ ਚੋਣਾਂ ਦੇ ਨਤੀਜੇ

ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਤੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ

Punjab.news18.com | October 24, 2019, 9:51 PM IST
facebook Twitter google Linkedin
Last Updated October 24, 2019
auto-refresh

Highlights

ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਤੇ ਪੰਜਾਬ ਦੇ ਚਾਰ ਹਲਕਿਆਂ ਵਿਚ ਜ਼ਿਮਨੀ ਚੋਣਾਂ ਲਈ  21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁਝ ਦੇਰ ਵਿਚ ਕਾਫੀ ਹੱਦ ਤੱਕ ਸਥਿਤੀ ਸਾਫ ਹੋ ਜਾਵੇਗੀ। ਪੰਜਾਬ ਦੇ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਚ ਸਿਆਸੀ ਧਿਰਾਂ ਨੇ ਜਿੱਤ ਲਈ ਪੂਰੀ ਵਾਹ ਲਾਈ ਸੀ, ਹੁਣ ਇੰਤਜਾਰ ਦੀਆਂ ਘੜੀਆਂ ਖਤਮ ਹੋ ਗਈਆਂ ਹਨ।

ਹਰਿਆਣਾ ਤੇ ਮਹਾਰਾਸ਼ਟਰ ਵਿਚ ਐਗਜਿਟ ਪੋਲ ਵਿਚ ਵੱਡੀ ਧਿਰ ਵਜੋਂ ਉਭਰੀ ਭਾਜਪਾ ਹੁਣ ਤੋਂ ਹੀ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਈ ਹੈ। ਦੋਵਾਂ ਸੂਬਿਆਂ ਵਿਚ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਵਾਂਗ ਮੁੜ ਸੱਤਾ ਵਿੱਚ ਆਉਣ ਲਈ ਤਾਣ ਲਾਇਆ ਸੀ। ਇਨ੍ਹਾਂ ਦੋਵਾਂ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰ 18 ਸੂਬਿਆਂ ਵਿਚ ਜ਼ਿਮਨੀ ਚੋਣਾਂ ਤਹਿਤ 51 ਵਿਧਾਨ ਸਭਾ ਸੀਟਾਂ ਅਤੇ ਦੋ ਲੋਕ ਸਭਾ ਸੀਟਾਂ ਦੇ ਨਤੀਜੇ ਆਉਣੇ ਹਨ।

Read More
Load More


ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਸੱਤਾਧਾਰੀ ਭਾਜਪਾ ਦਾ ਕਾਂਗਰਸ ਅਤੇ ਜੇਜੇਪੀ ਨਾਲ ਮੁਕਾਬਲਾ ਸੀ। ਹਰਿਆਣਾ ਦੇ ਕੁੱਲ 1.83 ਕਰੋੜ ਵੋਟਰ, ਜਿਨ੍ਹਾਂ ਵਿੱਚ 85 ਲੱਖ ਮਹਿਲਾਵਾਂ ਤੇ 252 ਸਮਲਿੰਗੀ ਸ਼ਾਮਲ ਹਨ, ਨੂੰ ਆਪਣੇ ਵੱਲ ਖਿੱਚਣ ਲਈ ਸਿਆਸੀ ਧਿਰਾਂ ਨੇ ਪੂਰੀ ਵਾਹ ਲਾਈ ਸੀ। ਮਹਾਰਾਸ਼ਟਰ ਵਿੱਚ ਭਾਜਪਾ, ਸ਼ਿਵ ਸੈਨਾ ਤੇ ਛੋਟੀਆਂ ਪਾਰਟੀਆਂ ਦੇ ‘ਮਹਾਯੁਤੀ’ ਗੱਠਜੋੜ ਖ਼ਿਲਾਫ਼ ਕਾਂਗਰਸ ਅਤੇ ਐੱਨਸੀਪੀ ਦੀ ਅਗਵਾਈ ਵਾਲਾ ‘ਮਹਾਅਗਾਡੀ’ ਗਠਜੋੜ ਚੋਣ ਮੈਦਾਨ ਵਿੱਚ ਸੀ।

ਇਸ ਸੂਬੇ ਵਿਚ 4,28,43,435 ਮਹਿਲਾਵਾਂ ਸਣੇ ਕੁੱਲ 8,98,39,600 ਵੋਟਰ ਹਨ। ਵਿਧਾਨ ਸਭਾ ਦੀਆਂ 288 ਸੀਟਾਂ ’ਤੇ 235 ਮਹਿਲਾਵਾਂ ਸਣੇ 3,237 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜ਼ਿਮਨੀ ਚੋਣਾਂ ਤਹਿਤ ਉਤਰ ਪ੍ਰਦੇਸ਼ ਵਿੱਚ 11 ਸੀਟਾਂ, ਗੁਜਰਾਤ ਵਿੱਚ ਛੇ, ਬਿਹਾਰ ਵਿੱਚ ਪੰਜ, ਕੇਰਲ ਵਿੱਚ ਪੰਜ, ਅਸਾਮ ਤੇ ਪੰਜਾਬ ਵਿੱਚ ਚਾਰ-ਚਾਰ, ਸਿਕਿੱਮ ਵਿੱਚ ਤਿੰਨ, ਰਾਜਸਥਾਨ, ਹਿਮਾਚਲ ਪ੍ਰਦੇਸ਼ ਦੇ ਤਾਮਿਲ ਨਾਡੂ ਵਿੱਚ ਦੋ-ਦੋ ਅਤੇ ਅਰੁਣਾਂਚਲ ਪ੍ਰਦੇਸ਼, ਉੜੀਸ਼ਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੁਡੂਚੇਰੀ, ਮੇਘਾਲਿਆ ਅਤੇ ਤੇਲੰਗਾਨਾ ਵਿੱਚ ਇੱਕ-ਇਕ ਸੀਟ ਦੇ ਨਤੀਜੇ ਆਉਣੇ ਹਨ।