ਪੁਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਨੇ ਦਿੱਤਾ ਅਸਤੀਫਾ, ਭਾਜਪਾ ਉਤੇ ਲਾਏ ਸਰਕਾਰ ਡੇਗਣ ਦੇ ਦੋਸ਼

News18 Punjabi | News18 Punjab
Updated: February 22, 2021, 12:32 PM IST
share image
ਪੁਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਨੇ ਦਿੱਤਾ ਅਸਤੀਫਾ, ਭਾਜਪਾ ਉਤੇ ਲਾਏ ਸਰਕਾਰ ਡੇਗਣ ਦੇ ਦੋਸ਼
ਪੁਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਨੇ ਦਿੱਤਾ ਅਸਤੀਫਾ, ਭਾਜਪਾ ਉਤੇ ਲਾਏ ਸਰਕਾਰ ਡੇਗਣ ਦੇ ਦੋਸ਼ (File pic)

  • Share this:
  • Facebook share img
  • Twitter share img
  • Linkedin share img
ਪੁਡੂਚੇਰੀ (Puducherry Floor Test) ਵਿਚ ਸੋਮਵਾਰ ਨੂੰ ਕਾਂਗਰਸ ਸਰਕਾਰ ਦਾ ਭਵਿੱਖ ਤੈਅ ਕਰਨ ਲਈ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਸ ਸਮੇਂ ਦੌਰਾਨ ਉਪ ਰਾਜਪਾਲ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਸਦਨ ਵਿਚ ਵਿਸ਼ਵਾਸ਼ ਮਤ ਪ੍ਰਸਤਾਵ ਪੇਸ਼ ਕੀਤਾ। ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਕੋਲ ਬਹੁਮਤ ਹੈ। ਹਾਲਾਂਕਿ, ਬਾਅਦ ਵਿੱਚ ਨਰਾਇਣਸਾਮੀ ਦੀ ਸਰਕਾਰ ਭਰੋਸੇ ਦੇ ਵੋਟ ਦੌਰਾਨ ਆਪਣਾ ਬਹੁਮਤ ਗਵਾ ਬੈਠੀ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਉਪ ਰਾਜਪਾਲ ਨੂੰ ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਭਰੋਸੇ ਦੀ ਵੋਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੂਰਣ ਰਾਜ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਅਤੇ ਭਾਜਪਾ ਦੀ ਕੇਂਦਰ ਸਰਕਾਰ ਉਤੇ ਸਰਕਾਰ ਡੇਗਣ ਦਾ ਦੋਸ਼ ਲਾਇਆ।

ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਿਛਲੇ ਦਿਨਾਂ ’ਚ ਦਿੱਤੇ ਅਸਤੀਫਿਆਂ ਕਰਕੇ ਪੰਜ ਸਾਲ ਪੁਰਾਣੀ ਕਾਂਗਰਸ ਸਰਕਾਰ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ। ਤਿਲੰਗਾਨਾ ਦੀ ਰਾਜਪਾਲ ਤਾਮਿਲੀਸਾਈ ਸੁੰਦਰਾਜਨ ਨੇ ਲੰਘੇ ਦਿਨੀਂ ਉਪ ਰਾਜਪਾਲ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਵਧੀਕ ਚਾਰਜ ਲੈਣ ਤੋਂ ਫੌਰੀ ਮਗਰੋਂ ਮੁੱਖ ਮੰਤਰੀ ਵੀ.ਨਰਾਇਣਸਾਮੀ ਨੂੰ ਅਸੈਂਬਲੀ ’ਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ।
ਐਤਵਾਰ ਨੂੰ ਡੀਐੱਮਕੇ ਤੇ ਕਾਂਗਰਸ ਦੇ ਇਕ ਇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਕਰਕੇ ਨਰਾਇਣਸਾਮੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ। 33 ਮੈਂਬਰੀ ਪੁਡੂਚੇਰੀ ਅਸੈਂਬਲੀ ’ਚ ਸੱਤਾਧਾਰੀ ਧਿਰ ਦੇ ਮੈਂਬਰਾਂ ਦੀ ਗਿਣਤੀ 11 ਰਹਿ ਗਈ ਸੀ। ਪੁਡੂਚੇਰੀ ’ਚ ਅਪਰੈਲ ਮਈ ’ਚ ਚੋਣਾਂ ਹੋਣੀਆਂ ਹਨ।
Published by: Gurwinder Singh
First published: February 22, 2021, 12:28 PM IST
ਹੋਰ ਪੜ੍ਹੋ
ਅਗਲੀ ਖ਼ਬਰ