Video: ਪੈਟਰੋਲ ਦਾ ਟੈਂਕਰ ਪਲਟਿਆ, ਜ਼ਖਮੀਆਂ ਨੂੰ ਬਚਾਉਣ ਦੀ ਥਾਂ ਲੋਕ ਲੁੱਟਣ ਲੱਗੇ ਤੇਲ

News18 Punjabi | News18 Punjab
Updated: June 18, 2021, 2:00 PM IST
share image
Video: ਪੈਟਰੋਲ ਦਾ ਟੈਂਕਰ ਪਲਟਿਆ, ਜ਼ਖਮੀਆਂ ਨੂੰ ਬਚਾਉਣ ਦੀ ਥਾਂ ਲੋਕ ਲੁੱਟਣ ਲੱਗੇ ਤੇਲ
ਜਿਵੇਂ ਹੀ ਟੈਂਕਰ ਕਰੈਸ਼ ਹੋਇਆ, ਜ਼ਖਮੀਆਂ ਦੀ ਮਦਦ ਕਰਨ ਦੀ ਥਾਂ ਲੋਕਾਂ ਨੇ ਪੈਟਰੋਲ ਲੁੱਟਣਾ ਸ਼ੁਰੂ ਕਰ ਦਿੱਤਾ(Image: Twitter)

ਸਾਰੇ ਸਥਾਨਕ ਲੋਕ ਅਤੇ ਨਾਲ ਲੱਗਦੇ ਰਾਹਗੀਰਾਂ ਨੇ ਵੱਧ ਤੋਂ ਵੱਧ ਫਰੀ ਦੇ ਪੈਟਰੋਲ ਲਈ ਭੁੱਖੇ ਸ਼ੇਰ ਵਾਂਗ ਟੁੱਟ ਪਏ। ਆਪਣੀਆਂ ਬੋਤਲਾਂ, ਭਾਂਡਿਆਂ ਤੇ ਲਫਾਫਿਆਂ ਵਿਚ ਲੋਕ ਗੱਡੀ ਵਿੱਚ ਰਿਸ ਰਿਹਾ ਪੈਟਰੋਲ ਭਰਨ ਲੱਗੇ। ਰਾਹਗੀਰਾਂ ਲੋਕਾਂ ਨੇ ਆਪਣੀਆਂ ਗੱਡੀਆਂ ਵਿਚ ਪੈਟਰੋਲ ਪਾਉਣਾ ਲੱਗੇ।

  • Share this:
  • Facebook share img
  • Twitter share img
  • Linkedin share img
ਭੋਪਾਲ- ਮੱਧ ਪ੍ਰਦੇਸ਼ ਦੇ ਪੋਹਰੀ ਖੇਤਰ ਨੇੜੇ ਗਵਾਲੀਅਰ ਤੋਂ ਸ਼ੀਪੁਰ ਜਾ ਰਹੇ ਪੈਟਰੋਲ ਟੈਂਕਰ ਦੇ ਪਲਟ ਜਾਣ ਤੋਂ ਬਾਅਦ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ। ਜਿਵੇਂ ਹੀ ਟੈਂਕਰ ਕਰੈਸ਼ ਹੋਇਆ, ਜ਼ਖਮੀਆਂ ਦੀ ਮਦਦ ਕਰਨ ਦੀ ਥਾਂ ਲੋਕਾਂ ਨੇ ਪੈਟਰੋਲ ਲੁੱਟਣਾ ਸ਼ੁਰੂ ਕਰ ਦਿੱਤਾ। ਸਾਰੇ ਸਥਾਨਕ ਲੋਕ ਅਤੇ ਨਾਲ ਲੱਗਦੇ ਰਾਹਗੀਰਾਂ ਨੇ ਵੱਧ ਤੋਂ ਵੱਧ ਫਰੀ ਦੇ ਪੈਟਰੋਲ ਲਈ ਭੁੱਖੇ ਸ਼ੇਰ ਵਾਂਗ ਟੁੱਟ ਪਏ। ਆਪਣੀਆਂ ਬੋਤਲਾਂ, ਭਾਂਡਿਆਂ ਤੇ ਲਫਾਫਿਆਂ ਵਿਚ ਲੋਕ ਗੱਡੀ ਵਿੱਚ ਰਿਸ ਰਿਹਾ ਪੈਟਰੋਲ ਭਰਨ ਲੱਗੇ। ਰਾਹਗੀਰਾਂ ਲੋਕਾਂ ਨੇ ਆਪਣੀਆਂ ਗੱਡੀਆਂ ਵਿਚ ਪੈਟਰੋਲ ਪਾਉਣਾ ਲੱਗੇ।

ਟਰੱਕ ਦੇ ਪਲਟ ਜਾਣ ਤੋਂ ਬਾਅਦ ਪੈਟਰੋਲ ਉਸ ਤੋਂ ਸੜਕ 'ਤੇ ਡਿੱਗ ਰਿਹਾ ਸੀ, ਜਿਸ ਕਾਰਨ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਰਾਹਗੀਰਾਂ ਅਤੇ ਗੁਆਂਢੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਬਤੋਲਾਂ ਤੇ ਪੀਪਿਆਂ ਵਿੱਚ ਤੇਲ ਭਰਨ ਲੱਗੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਸਖਤੀ ਦਿਖਾਉਂਦਿਆਂ ਪੈਟਰੋਲ ਦੀ ਲੁੱਟ ਨੂੰ ਰੋਕਿਆ।


ਹਾਦਸਾਗ੍ਰਸਤ ਟਰੱਕ ਗਵਾਲੀਅਰ ਡਿਪੂ ਤੋਂ ਸ਼ੀਪੁਰ ਵੱਲ ਜਾ ਰਿਹਾ ਸੀ ਜਦੋਂ ਕੁਡੀ ਦੇ ਮੋੜ ਤੇ ਇਹ ਕੂਨੋ ਨੇੜੇ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿੱਚ ਡਰਾਈਵਰ ਸਣੇ ਦੋ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਜਨਤਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਚਿੰਤਤ ਹੈ। ਕਈ ਰਾਜਾਂ ਵਿੱਚ, ਸਿਰਫ ਪੈਟਰੋਲ ਹੀ ਨਹੀਂ, ਡੀਜ਼ਲ ਵੀ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀਰਵਾਰ ਨੂੰ ਪੈਟਰੋਲ 96.66 ਰੁਪਏ ਅਤੇ ਡੀਜ਼ਲ 87.41 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਿਆ।

ਵੀਰਵਾਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 102.82 ਰੁਪਏ ਅਤੇ ਡੀਜ਼ਲ ਦੀ ਕੀਮਤ 94.84 ਰੁਪਏ ਪ੍ਰਤੀ ਲੀਟਰ ਸੀ। ਮੱਧ ਪ੍ਰਦੇਸ਼ ਦੇ ਰੀਵਾ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਇੱਥੇ ਪੈਟਰੋਲ 107 ਰੁਪਏ ਅਤੇ ਡੀਜ਼ਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕਿਆ ਸੀ।
Published by: Sukhwinder Singh
First published: June 18, 2021, 9:20 AM IST
ਹੋਰ ਪੜ੍ਹੋ
ਅਗਲੀ ਖ਼ਬਰ