Lockdown 4.0: ਇਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ ਲਈ ਖੁਦ ਬਣਾਓ E-Pass, ਜਾਣੋ ਕਿਵੇਂ...

News18 Punjabi | News18 Punjab
Updated: May 20, 2020, 5:37 PM IST
share image
Lockdown 4.0: ਇਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ ਲਈ ਖੁਦ ਬਣਾਓ E-Pass, ਜਾਣੋ ਕਿਵੇਂ...
Lockdown 4.0: ਇਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ ਲਈ ਖੁਦ ਬਣਾਓ E-Pass, ਜਾਣੋ ਕਿਵੇਂ...

ਜੇ ਤੁਹਾਨੂੰ ਕੋਈ ਖ਼ਾਸ ਕੰਮ ਲਈ ਇਕ ਰਾਜ ਤੋਂ ਦੂਜੇ ਰਾਜ ਦੀ ਯਾਤਰਾ ਕਰਨੀ ਪੈਂਦੀ ਹੈ ਤਾਂ ਤੁਹਾਨੂੰ ਇੱਕ ਈ-ਪਾਸ ਦੀ ਜ਼ਰੂਰਤ ਹੋਏਗੀ। ਈ-ਪਾਸ ਅਪਲਾਈ ਕਰਨ ਲਈ ਤੁਹਾਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ

  • Share this:
  • Facebook share img
  • Twitter share img
  • Linkedin share img
ਪੂਰੀ ਦੁਨੀਆਂ ਵਿਚ ਕੋਰੋਨਾ ਕਾਲ ਚਲ ਰਿਹਾ ਹੈ। ਇਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਉਨ 4 ਐਲਾਨ ਕੀਤਾ ਗਿਆ ਹੈ। ਜੋ ਕਿ 31 ਮਈ ਤੱਕ ਚੱਲੇਗਾ। ਲਾਕਡਾਉਨ -4 ਵਿਚ, ਹਾਲਾਂਕਿ, ਬਹੁਤ ਕੁਝ ਰਿਆਇਤਾਂ ਦਿੱਤੀਆਂ ਹਨ। ਜੇ ਤੁਹਾਨੂੰ ਕੋਈ ਖ਼ਾਸ ਕੰਮ ਲਈ ਇਕ ਰਾਜ ਤੋਂ ਦੂਜੇ ਰਾਜ ਦੀ ਯਾਤਰਾ ਕਰਨੀ ਪੈਂਦੀ ਹੈ ਤਾਂ ਤੁਹਾਨੂੰ ਇੱਕ ਈ-ਪਾਸ ਦੀ ਜ਼ਰੂਰਤ ਹੋਏਗੀ। ਈ-ਪਾਸ ਅਪਲਾਈ ਕਰਨ ਲਈ ਤੁਹਾਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ..

 ਈ-ਪਾਸ ਬਣਵਾਉਣ ਦੀ ਨਿਯਮ -

1. ਸਭ ਤੋਂ ਪਹਿਲਾਂ ਤੁਹਾਨੂੰ https://serviceonline.gov.in/epass/ ਸਾਈਟ ਉਤੇ ਜਾਣਾ ਹੇਵੋਗਾ। ਇਸ ਵਿਚ ਤੁਹਾਨੂੰ Select State to Apply e-pass ਉਤੇ ਕਲਿਕ ਕਰਨਾ ਹੋਵੇਗਾ। ਫੇਰ ਤੁਹਾਨੂੰ ਜਿਸ ਸੂਬੇ ਦੀ ਯਾਤਰਾ ਕਰਨੀ ਹੈ, ਉਸ ਨੂੰ ਸਲੈਕਟ ਕਰਨਾ ਹੋਵੇਗਾ।
2. ਇਸ ਤੋਂ ਬਾਅਦ ਤੁਸੀਂ ਜਿਹੜੇ ਸੂਬੇ ਨੂੰ ਸਿਲੈਕਟ ਕਰੋਗੇ, ਉਸ ਸੂਬੇ ਦਾ ਅਧਿਕਾਰਿਕ ਪੇਜ ਦਾ ਲਿੰਕ ਸਾਹਮਣੇ ਆ ਜਾਵੇਗਾ। ਇਸ ਲਿੰਕ ਉਤੇ ਕਲਿਕ ਕਰਨ ਨਾਲ ਸਬੰਧਤ ਸੂਬੇ ਦਾ ਪੇਜ ਖੁੱਲ ਜਾਵੇਗਾ।

3. ਇਸ ਤੋਂ ਬਾਅਦ ਤੁਹਾਨੂੰ Apply Epass ਵਿਚ ਜਾਣਾ ਹੋਵੇਗਾ। ਜਿੱਥੇ ਤੁਹਾਨੂੰ ਆਪਣਾ ਮੋਬਾਇਲ ਨੰਬਰ ਕੈਪਸ ਕੋਡ ਭਰਨਾ ਹੋਵੇਗਾ। ਫਿਰ ਤੁਹਾਨੂੰ ਦਿੱਤੇ ਹੋਏ ਮੋਬਾਇਲ ਉਤੇ OTP ਨੰਬਰ ਆਵੇਗਾ। ਇਸ OTP ਨੂੰ ਦਰਜ ਕਰੋ।

4. ਇਸ ਤੋਂ ਬਾਅਦ ਤੁਹਾਨੂੰ ਆਪਣੇ ਡਾਕੂਮੈਂਟਸ ਅਪਲੋਡ ਕਰਨੇ ਪੈਣਗੇ। ਇਸ ਦੇ ਨਾਲ ਇਕ ਅਰਜੀ ਵੀ ਲਗਾਉਣ ਦੀ ਲੋੜ ਹੈ।

5. ਇਕ ਵਾਰੀ ਡਾਕੂਮੈਂਟ ਸਬਮਿਟ ਹੋਣ ਤੋਂ ਬਾਅਦ ਸਰਕਾਰ ਤੈਅ ਕਰੇਗੀ ਕਿ ਤੁਹਾਨੂੰ ਈ-ਪਾਸ ਜਾਰੀ ਕਰਨਾ ਹੈ ਜਾਂ ਨਹੀ।

6. ਜੇਕਰ ਤੁਹਾਡੀ ਅਰਜੀ ਸਵੀਕਾਰ ਕਰਕੇ ਅਤੇ ਈ-ਪਾਸ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਰਜਿਸਟਰਡ ਮੋਬਾਈਲ ਨੰਬਰ ਉਤੇ ਤੁਹਾਨੂੰ SMS ਭੇਜਾ ਜਾਵੇਗਾ।

7. ਈ-ਪਾਸ ਜਾਰੀ ਹੋਣ ਤੋਂ ਬਾਅਦ ਸਬੰਧਤ ਰਾਜ ਦੀ ਯਾਤਰਾ ਕਰ ਸਕਦੇ ਹੋ। ਯਾਤਰਾ ਵੇਲੇ ਤੁਹਾਨੂੰ ਇਕ ਹਾਰਡ ਕਾਪੀ ਅਤੇ ਇਕ ਸਾਫਟ ਕਾਪੀ ਆਪਣੇ ਕੋਲ ਰੱਖਣੀ ਹੋਵੇਗੀ। ਸੁਰੱਖਿਆ ਕਰਮਚਾਰੀਆਂ ਵੱਲੋਂ ਮੰਗਣ ਸਮੇਂ ਤੁਹਾਨੂੰ ਇਹ ਦਿਖਾਉਣੀ ਹੋਵੇਗੀ।

 33.4 ਲੱਖ ਲੋਕਾਂ ਨੇ ਕੀਤਾ ਅਪਲਾਈ

National Informatics Centre (NIC) ਦੀ ਵੈੱਬਸਾਈਟ ਦੇ ਅਨੁਸਾਰ ਹੁਣ ਤਕ ਲਗਭਗ 33.4 ਲੱਖ ਲੋਕਾਂ ਨੇ ਅਪਲਾਈ ਕੀਤਾ ਹੈ। ਜਿਥੇ ਸਰਕਾਰ ਨੇ ਕਰੀਬ 11 ਲੱਖ ਲੋਕਾਂ ਨੂੰ ਈ-ਪਾਸ ਜਾਰੀ ਕੀਤੇ ਹਨ। ਇਸ ਵੇਲੇ 9 ਲੱਖ ਅਰਜ਼ੀਆਂ ਦੀ ਪ੍ਰਕਿਰਿਆ ਅਧੀਨ ਹੈ। ਜਦੋਂ ਕਿ 11 ਲੱਖ ਅਰਜੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

 
First published: May 20, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading