ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਆਖ਼ਰ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ ਹੈ। ਚੋਣਾਂ ਦੇ ਸਤਵੇਂ ਤੇ ਆਖਰੀ ਗੇੜ ਵਿਚ 59 ਲੋਕ ਸਭਾ ਸੀਟਾਂ ਉੱਤੇ ਖੜ੍ਹੇ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ।
ਹੁਣ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ। ਇਸ ਦੌਰਾਨ ਐਗਜ਼ਿਟ ਪੋਲ (Exit poll) ਦਾ ਦੌਰ ਸ਼ੁਰੂ ਹੋ ਗਿਆ। ਨਿਊਜ਼ 18 ਵੱਲੋਂ Exit poll ਰਾਹੀਂ ਪੁਖ਼ਤਾ ਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ। Exit poll ਰਾਹੀਂ ਸਾਹਮਣੇ ਆਏ ਪੰਜਾਬ ਦੇ ਅੰਕੜਿਆਂ ਮੁੁਤਾਬਕ ਕਾਂਗਰਸ ਵੱਡੀ ਧਿਰ ਵਜੋਂ ਉਭਰੀ ਹੈ। ਕਾਂਗਰਸ ਨੂੰ Exit poll ਨੇ 10 ਸੀਟਾਂ ਦਿੱਤੀਆਂ ਹਨ। ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਕ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਵੀ ਇਕ-ਇਕ ਸੀਟ ਮਿਲੀ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਬੀਜੇਪੀ ਨੂੰ 6-8 ਕਾਂਗਰਸ 2-4, ਇਨੈਲੋ, 0 ਜੇਜੇਪੀ-0 ਹੋਰਾਂ ਨੂੰ 0 ਮਿਲਣਦੇ ਅੰਕੜੇ ਸਾਹਮਣੇ ਆਏ ਹਨ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Exit polls, Lok Sabha Election 2019, Lok Sabha Polls 2019