Lockdown: 36 ਘੰਟਿਆਂ 'ਚ 80 ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡ ਜਾਣ ਲਈ ਮਜ਼ਬੂਰ ਇਹ ਮਜ਼ਦੂਰ...

News18 Punjabi | News18 Punjab
Updated: March 25, 2020, 8:28 PM IST
share image
Lockdown: 36 ਘੰਟਿਆਂ 'ਚ 80 ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡ ਜਾਣ ਲਈ ਮਜ਼ਬੂਰ ਇਹ ਮਜ਼ਦੂਰ...
36 ਘੰਟਿਆਂ 'ਚ 80 ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡ ਜਾਣ ਲਈ ਮਜ਼ਬੂਰ ਇਹ ਮਜ਼ਦੂਰ...

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਲੌਡਡਾਊਨ ਦਾ ਸਭ ਤੋਂ ਮਾੜਾ ਅਸਰ ਮਜ਼ਦੂਰ ਵਰਗ ਤੇ ਪੈ ਰਿਹਾ ਹੈ। ਫੈਕਟਰੀਆਂ ਬੰਦ ਹੋਣ ਕਾਰਨ ਰੋਜ਼ੀ ਰੋਟੀ ਦੇ ਲਾਲੇ ਦਾ ਖਤਰਾ ਖੜ੍ਹਾ ਹੋ ਗਿਆ ਹੈ।  ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ 21 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਯੂਪੀ ਵਿੱਚ ਕਰਫਿਊ ਵਾਲਾ ਮਾਹੌਲ ਹੈ। ਸੜਕਾਂ ਤੇ ਸਿਰਫ ਪੁਲਿਸ ਹੀ ਦਿਖਾਈ ਦੇ ਰਹੀ ਹੈ। ਇਸ ਵਿੱਚ ਉੱਤਰ ਪ੍ਰਦੇਸ਼ ਵਿੱਚ ਮਜ਼ਦੂਰਾਂ ਦੀ ਦਰਦਮਈ ਹਾਲਤ ਨੂੰ ਬਿਆਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਉਨਾਓ ਵਿੱਚ ਫੈਕਟਰੀ ਬੰਦ ਹੋਣ ਕਾਰਨ ਇੱਕ 20 ਸਾਲਾ ਨੌਜਵਾਨ ਅਵਧੇਸ਼ ਪੁਲਿਸ ਕਾਰਵਾਈ ਦਾ ਖਤਰਾ ਚੁੱਕਦਿਆਂ 80 ਕਿੱਲੋਮੀਟਰ ਦੂਰ ਆਪਣੇ ਪਿੰਡ ਬਾਰਾਬੰਕੀ ਵੱਲ ਤੁਰ ਪਿਆ। ਜੇ ਪੁਲਿਸ ਨਾ ਰੋਕੇ ਤਾਂ ਉਸਨੂੰ ਆਪਣਾ ਰਸਤਾ ਪੂਰਾ ਕਰਨ ਲਈ 36 ਘੰਟੇ ਲੱਗ ਜਾਣਗੇ।

ਜਦੋਂ ਅਵਧੇਸ਼ ਤੋਂ ਇਸਦੀ ਵਜ੍ਹਾ ਪੁੱਛੀ ਗਈ ਤਾਂ ਉਸਨੇ ਕਿਹਾ ਮੌਜੂਦਾ ਹਾਲਤ ਵਿੱਚ ਉਹ ਵੀ ਸ਼ਹਿਰ ਛੱਡ ਕੇ ਜਾਣਾ ਨਹੀਂ ਚਾਹੁੰਦਾ ਸੀ ਪਰ ਮਾਲਕ ਨੇ ਉਨ੍ਹਾਂ ਰਹਿਣ ਵਾਲੀ ਜਗ੍ਹਾ ਖਾਲੀ ਕਰਨ ਨੂੰ ਕਹਿ ਦਿੱਤਾ ਸੀ। ਉਸ ਕੋਲ ਆਪਣੇ ਘਰ ਜਾ ਕੇ ਰਹਿਣ ਤੋਂ  ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਪਰ ਕੋਈ ਆਵਾਜਾਈ ਦਾ ਸਾਧਨ ਨਾ ਹੋਣ ਕਾਰਨ ਉਸਨੂੰ ਤੁਰ ਕੇ ਹੀ 80 ਕਿੱਲੋਮੀਟਰ ਦਾ ਸਫਰ ਤੈਅ ਕਰਨਾ ਹੋਵੇਗਾ।

ਅਵਧੇਸ਼ ਇੱਕਲਾ ਨਹੀਂ ਜਿਹੜਾ ਪਿੰਡ ਜਾਣ ਲਈ ਮਜ਼ਬੂਰ ਹੈ ਬਲਕਿ ਉਸਦੇ ਨਾਲ ਕੰਮ ਕਰਨ ਵਾਲੇ 20 ਹੋਰ ਬੁੱਢੇ ਤੇ ਜਵਾਨ ਹਨ।  50 ਸਾਲਾ ਰਾਜਮਲ ਵੀ ਇਸ ਸਮੂਹ ਦੇ ਨਾਲ ਹੈ, ਉਸਨੇ ਕਿਹਾ, 'ਸਾਡੇ ਪਿੰਡ' ਚ ਕੁਝ ਖਾਣਾ ਹੈ, ਪਰ ਮੇਰੀ ਆਮਦਨੀ ਉਹ ਹੈ ਜੋ ਮੇਰਾ ਪਰਿਵਾਰ ਕਰ ਰਿਹਾ ਹੈ। ਮੈਂ ਸੁਣਿਆ ਹੈ ਕਿ ਯੂਪੀ ਸਰਕਾਰ ਮੇਰੇ ਵਰਗੇ ਲੋਕਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਬਣਾ ਰਹੀ ਹੈ, ਪਰ ਮੈਂ ਕਿਤੇ ਰਜਿਸਟਰਡ ਨਹੀਂ ਹਾਂ. ਕੋਈ ਵੀ ਮੇਰੇ ਕੋਲ ਨਹੀਂ ਆਇਆ ਮੇਰੇ ਵਰਗੇ ਲੋਕ ਸਿਰਫ ਹਨੇਰਾ ਹੀ ਹਨੇਰਾ ਹੀ ਦਿਸ ਰਿਹਾ ਹੈ।
ਇਸ ਸਮੂਹ ਕੋਲ ਕੱਪੜੇ, ਪਾਣੀ ਅਤੇ ਕੁਝ ਬਿਸਕੁਟਾਂ ਵਾਲਾ ਇੱਕ ਬੈਗ ਹੈ। ਧੁੱਪ ਤੋਂ ਬਚਣ ਲਈ, ਸਿਰ ਦੇ ਦੁਆਲੇ ਤੌਲੀਏ ਬੰਨ੍ਹੇ ਹੋਏ ਹਨ। ਉਨ੍ਹਾਂ ਕੋਲ ਕੋਰੋਨਾ ਵਾਇਰਸ ਤੋਂ ਬਚਣ ਲਈ ਨਾ ਮਸਕ ਤੇ ਨਾ ਹੀ ਸੈਨੀਟਾਈਜ਼ਰ ਹੈ।

 
First published: March 25, 2020
ਹੋਰ ਪੜ੍ਹੋ
ਅਗਲੀ ਖ਼ਬਰ