ਹਾਲ ਹੀ ਵਿਚ ਕੇਰਲ ਦੇ ਇਕ ਆਟੋ ਡਰਾਈਵਰ ਦੀ 25 ਕਰੋੜ ਰੁਪਏ ਦੀ ਲਾਟਰੀ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ। ਇਸੇ ਤਰ੍ਹਾਂ ਤਾਮਿਲਨਾਡੂ ਦੇ ਇਕ ਵਿਅਕਤੀ ਨੇ ਦੁਬਈ ਵਿਚ 70 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਪਿੰਡ ਦੇ 165 ਲੋਕਾਂ ਦੀ ਸਮੂਹਿਕ ਲਾਟਰੀ ਨਿਕਲੀ ਹੈ ਅਤੇ ਉਹ ਵੀ ਇੱਕ-ਦੋ ਲੱਖ ਜਾਂ ਕਰੋੜ ਦੀ ਨਹੀਂ ਸਗੋਂ ਪੂਰੇ 12 ਅਰਬ ਰੁਪਏ ਦੀ।
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਯੂਰਪ ਦੇ ਬੈਲਜੀਅਮ ਦੇ ਇਕ ਛੋਟੇ ਜਿਹੇ ਪਿੰਡ ਓਲਮੇਨ ਦੇ ਲੋਕਾਂ ਦੀ ਕਿਸਮਤ ਖੁੱਲ੍ਹ ਗਈ ਹੈ। ਪਿੰਡ ਦੇ 165 ਲੋਕਾਂ ਨੂੰ 150 ਮਿਲੀਅਨ ਡਾਲਰ ਯਾਨੀ ਕਰੀਬ 12 ਅਰਬ ਰੁਪਏ ਦੀ ਲਾਟਰੀ ਲੱਗੀ ਹੈ।
ਬੈਲਜੀਅਮ ਤੋਂ ਇਤਿਹਾਸ ਵਿੱਚ ਕਿਸੇ ਵੀ ਗਰੁੱਪ ਦੀ ਇਹ ਸਭ ਤੋਂ ਵੱਡੀ ਲਾਟਰੀ ਹੈ। ਇਸ ਵਿਚ ਇਕ ਵਿਅਕਤੀ ਨੂੰ ਨੌਂ ਲੱਖ ਯੂਰੋ ਯਾਨੀ ਕਰੀਬ ਅੱਠ ਕਰੋੜ ਰੁਪਏ ਮਿਲਣਗੇ। ਉਹ ਵੀ ਸਾਰਿਆਂ ਨੂੰ ਇਹ ਪੈਸਾ ਟੈਕਸ ਮੁਕਤ ਮਿਲੇਗਾ। ਯਾਨੀ ਇਸ ਵਿੱਚੋਂ ਕੋਈ ਵੀ ਨਹੀਂ ਕੱਟਿਆ ਜਾਵੇਗਾ।
ਲਾਟਰੀ ਕੰਪਨੀ ਯੂਰੋਮਿਲੀਅਨਜ਼ (EuroMillions) ਦੇ ਬੁਲਾਰੇ ਜੋਕ ਵੇਕਮੋਰੇ ਨੇ ਰਾਇਟਰਜ਼ ਨੂੰ ਦੱਸਿਆ ਕਿ ਇਹ ਬੈਲਜੀਅਮ ਦੇ ਇਤਿਹਾਸ ਵਿੱਚ ਇੱਕ ਸਮੂਹ ਦੁਆਰਾ ਸਭ ਤੋਂ ਵੱਡੀ ਲਾਟਰੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲਾਟਰੀ ਜਿੱਤਣ ਦੀ ਇਹ ਕਹਾਣੀ ਬਹੁਤ ਦਿਲਚਸਪ ਹੈ।
ਇਹ ਕਹਾਣੀ ਬਹੁਤ ਦਿਲਚਸਪ ਹੈ
ਇਸ ਲਾਟਰੀ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਇਹ ਸਾਰੇ ਲੋਕ ਇੱਕ ਸਥਾਨਕ ਦੁਕਾਨ ਵਿੱਚ ਰੱਖੇ ਪਿਗੀ ਬੈਂਕ ਵਿੱਚ 15 ਯੂਰੋ ਦੀ ਰਕਮ ਇਕੱਠੀ ਕਰਦੇ ਸਨ।
ਫਿਰ ਦੁਕਾਨਦਾਰ ਇਸ ਪੈਸੇ ਨਾਲ ਲਾਟਰੀ ਈਵੈਂਟ ਦਾ ਆਯੋਜਨ ਕਰਦਾ ਸੀ। ਇਹ ਲੋਕ ਅਕਸਰ ਇਸ ਈਵੈਂਟ 'ਚ ਕੋਈ ਨਾ ਕੋਈ ਰਕਮ ਜਿੱਤ ਲੈਂਦੇ ਸਨ ਪਰ ਕਿਸੇ ਨੇ ਇੰਨੀ ਵੱਡੀ ਰਕਮ ਜਿੱਤਣ ਬਾਰੇ ਸੋਚਿਆ ਵੀ ਨਹੀਂ ਸੀ।
ਬੁਲਾਰੇ ਨੇ ਕਿਹਾ ਕਿ ਲਾਟਰੀ ਜਿੱਤਣ ਵਾਲੇ ਜ਼ਿਆਦਾਤਰ ਪਿੰਡ ਵਾਸੀਆਂ ਇਸ ਗੱਲ 'ਤੇ ਭਰੋਸਾ ਹੀ ਨਹੀਂ ਹੋ ਰਿਹਾ ਹੈ। ਇਸ ਵੱਡੀ ਜਿੱਤ ਤੋਂ ਬਾਅਦ ਵੱਡੀ ਗਿਣਤੀ 'ਚ ਨਵੇਂ ਲੋਕ ਲਾਟਰੀ ਖਰੀਦਣ ਆ ਰਹੇ ਹਨ।
ਪਿੰਡ ਦੀ ਕੁੱਲ ਆਬਾਦੀ 3785 ਹੈ। ਲਾਟਰੀ ਦੇ ਜੇਤੂ ਹਰ ਵਰਗ ਦੇ ਹਨ। ਲਾਟਰੀ ਜਿੱਤਣ ਵਾਲੀ ਇੱਕ ਮੁਟਿਆਰ ਨੇ ਕਿਹਾ ਕਿ ਉਹ ਪੈਸੇ ਦੀ ਵਰਤੋਂ ਆਪਣੇ ਅਤੇ ਆਪਣੇ ਕੁੱਤੇ ਲਈ ਘਰ ਖਰੀਦਣ ਲਈ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lottery, The Punjab State Lottery