ਜਦੋਂ ਕਿਸਮਤ ਸਾਥ ਦਿੰਦੀ ਹੈ ਤਾਂ ਇਨਸਾਨ ਦੇ ਹਰ ਪਲ ਮੌਜ ਵਾਲੇ ਹੋ ਜਾਂਦੇ ਹਨ। ਅਜਿਹਾ ਹੀ ਕੁਝ ਅਮਰੀਕਾ 'ਚ ਰਹਿਣ ਵਾਲੀ ਇਕ ਔਰਤ ਨਾਲ ਹੋਇਆ, ਜਿਸ ਨੇ ਇਕ ਸਾਲ 'ਚ ਦੋ ਲਾਟਰੀਆਂ ਜਿੱਤੀਆਂ।
ਪਿਛਲੇ ਸਾਲ ਇਸ ਔਰਤ ਨੇ 25 ਹਜ਼ਾਰ ਡਾਲਰ ਦੀ ਲਾਟਰੀ ਜਿੱਤੀ ਸੀ ਅਤੇ ਹੁਣ ਇਕ ਵਾਰ ਫਿਰ ਇਸ ਔਰਤ ਦੀ ਕਿਸਮਤ ਚਮਕੀ ਗਈ। ਬਾਲਟੀਮੋਰ ਦੀ ਰਹਿਣ ਵਾਲੀ ਇਸ ਔਰਤ ਨੇ ਮੈਰੀਲੈਂਡ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਆਪਣੀ ਰੁਟੀਨ ਵਿਚ 5 ਪਿਕ ਜੋੜਨ ਤੋਂ ਪਹਿਲਾਂ ਕਈ ਸਾਲਾਂ ਤੱਕ 3 ਅਤੇ 4 ਪਿਕ ਡਰਾਇੰਗ ਖੇਡੇ।
ਇਕ ਸਾਲ ਦੇ ਅੰਦਰ ਦੋ ਵਾਰ ਚਮਕੀ ਕਿਸਮਤ
ਮਹਿਲਾ ਨੇ ਬਾਲਟੀਮੋਰ ਵਿਚ 21 ਦਸੰਬਰ ਦੀ ਸ਼ਾਮ ਦੀ ਡਰਾਇੰਗ ਲਈ ਸੈਂਟ ਸਟ੍ਰੇਟ ਬੇਟ ਟਿਕਟ ਖਰੀਦੀ ਅਤੇ $25,000 ਦਾ ਪਹਿਲਾ ਇਨਾਮ ਜਿੱਤਿਆ। ਇਸ ਤੋਂ ਪਹਿਲਾਂ ਇਸ ਔਰਤ ਨੇ ਅਕਤੂਬਰ 2022 ਵਿੱਚ 25,000 ਡਾਲਰ ਦੀ ਲਾਟਰੀ ਜਿੱਤੀ ਸੀ।
ਇਸ ਜੇਤੂ ਮਹਿਲਾ ਨੇ ਕਿਹਾ ਕਿ ਉਸ ਨੇ ਆਪਣੇ ਪਿਛਲੇ ਇਨਾਮ ਦੀ ਵਰਤੋਂ ਕਿਸੇ ਰਿਸ਼ਤੇਦਾਰ ਦੀ ਮਦਦ ਕਰਨ, ਕੁਝ ਬਿੱਲਾਂ ਦਾ ਭੁਗਤਾਨ ਕਰਨ ਅਤੇ ਬਾਕੀ ਪੈਸੇ ਬਚਤ ਖਾਤੇ ਵਿੱਚ ਪਾਉਣ ਲਈ ਕੀਤੀ। ਉਸ ਨੇ ਕਿਹਾ ਕਿ ਨਵੀਂ ਲਾਟਰੀ ਨਾਲ ਉਸ ਦੀ ਆਰਥਿਕ ਹਾਲਤ ਨੂੰ ਮੁੜ ਤੋਂ ਸੁਧਾਰਨ ਵਿਚ ਮਦਦ ਮਿਲੇਗੀ।
ਅਮਰੀਕਾ ਤੋਂ ਭਾਰਤ ਤੱਕ ਲਾਟਰੀਆਂ ਦੇ ਹੈਰਾਨੀਜਨਕ ਕਿੱਸੇ
ਇਸ ਤੋਂ ਪਹਿਲਾਂ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਕਿਸਮਤ ਰਾਤੋ-ਰਾਤ ਚਮਕ ਗਈ। “ਐਮਿਲਿਆ ਬਿਸਕੁਟ ਖਰੀਦਣ ਲਈ ਇੱਕ ਦੁਕਾਨ 'ਤੇ ਆਈ, ਜਿੱਥੇ ਉਸ ਨੇ 1600 ਰੁਪਏ ਦਾ ਇੱਕ ਸਕ੍ਰੈਚ ਕਾਰਡ ਖਰੀਦਿਆ ਅਤੇ ਉਸ ਦੇ ਨਾਂ 16 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ। ਐਮਿਲਿਆ ਨੇ ਕਿਹਾ ਕਿ ਜਿਵੇਂ ਹੀ ਉਸ ਨੇ ਲਾਟਰੀ ਨੂੰ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਦੱਸ ਦਈਏ ਕਿ ਦੇਸ਼-ਵਿਦੇਸ਼ 'ਚ ਲਾਟਰੀ ਤੋਂ ਰਾਤੋ-ਰਾਤ ਕਈ ਲੋਕ ਕਰੋੜਪਤੀ ਬਣ ਗਏ ਹਨ। ਹਾਲ ਹੀ ਵਿੱਚ ਡੇਰਾਬੱਸੀ, ਪੰਜਾਬ ਦੇ ਰਹਿਣ ਵਾਲੇ ਇੱਕ 88 ਸਾਲਾ ਵਿਅਕਤੀ ਨੇ 5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਲਾਟਰੀ ਜੇਤੂ ਮਹੰਤ ਦਵਾਰਕਾ ਦਾਸ ਨੇ ਦੱਸਿਆ ਕਿ ਮੈਂ ਪਿਛਲੇ 35-40 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ। ਹੁਣ ਮੈਂ ਜਿੱਤੀ ਹੋਈ ਰਕਮ ਆਪਣੇ ਦੋ ਪੁੱਤਰਾਂ ਅਤੇ ਆਪਣੇ ਪਿੰਡ ਵਿੱਚ ਵੰਡਾਂਗਾ। ਪੰਜਾਬ ਵਿੱਚ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2023 ਦੇ ਨਤੀਜੇ 16 ਜਨਵਰੀ ਨੂੰ ਘੋਸ਼ਿਤ ਕੀਤੇ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lottery, The Punjab State Lottery