Home /News /national /

ਮਾਲਕ ਦੀ ਕਬਰ ਤੋਂ ਹਿੱਲਣ ਲਈ ਤਿਆਰ ਨਹੀਂ ਵਫ਼ਾਦਾਰ ਕੁੱਤਾ, ਅੱਜ ਵੀ ਕਰ ਰਿਹੈ ਉਡੀਕ

ਮਾਲਕ ਦੀ ਕਬਰ ਤੋਂ ਹਿੱਲਣ ਲਈ ਤਿਆਰ ਨਹੀਂ ਵਫ਼ਾਦਾਰ ਕੁੱਤਾ, ਅੱਜ ਵੀ ਕਰ ਰਿਹੈ ਉਡੀਕ

ਮਾਲਕ ਦੀ ਕਬਰ ਤੋਂ ਹਿੱਲਣ ਲਈ ਤਿਆਰ ਨਹੀਂ ਵਫ਼ਾਦਾਰ ਕੁੱਤਾ, ਅੱਜ ਵੀ ਕਰ ਰਿਹੈ ਉਡੀਕ (Credit- Reddit)

ਮਾਲਕ ਦੀ ਕਬਰ ਤੋਂ ਹਿੱਲਣ ਲਈ ਤਿਆਰ ਨਹੀਂ ਵਫ਼ਾਦਾਰ ਕੁੱਤਾ, ਅੱਜ ਵੀ ਕਰ ਰਿਹੈ ਉਡੀਕ (Credit- Reddit)

 • Share this:

  ਕੁੱਤਿਆਂ ਦੀ ਆਪਣੇ ਮਾਲਕ ਪ੍ਰਤੀ ਵਫ਼ਾਦਾਰੀ (Dogs Loyalty) ਦੇ ਕਿੱਸੇ ਅਕਸ ਸੁਣੇ-ਸੁਣਾਏ ਜਾਂਦੇ ਹਨ। ਇਸ ਸਮੇਂ ਅਜਿਹਾ ਹੀ ਇੱਕ ਪਾਲਤੂ ਕੁੱਤਾ (Pet Dog) ਫੇਰੋ (Fero) ਚਰਚਾ ਵਿੱਚ ਹੈ।

  ਇਹ ਕੁੱਤਾ 11 ਸਾਲਾਂ ਤੋਂ ਆਪਣੇ ਮਾਲਕ ਨਾਲ ਰਹਿ ਰਿਹਾ ਸੀ। ਅਜਿਹੀ ਸਥਿਤੀ ਵਿੱਚ ਜਦੋਂ ਉਸ ਦੇ ਮਾਲਕ ਦੀ ਮੌਤ ਹੋ ਗਈ ਹੈ ਤਾਂ ਕੁੱਤਾ ਉਸ ਦੀ ਕਬਰ ਨੂੰ ਛੱਡ ਕੇ (Loyal Dog Waiting For Dead Owner) ਜਾਣ ਲਈ ਤਿਆਰ ਨਹੀਂ ਹੈ।

  ਜਰਮਨ ਸ਼ੈਫਰਡ ਕੁੱਤਾ (German shepherd ) ਫੇਰੋ ਪਿਛਲੇ 1 ਹਫਤੇ ਤੋਂ ਆਪਣੇ ਮਾਲਕ ਦੀ ਕਬਰ ਦੇ ਕੋਲ ਬੈਠਾ ਹੈ। ਉਸ ਨੂੰ ਯਕੀਨ ਨਹੀਂ ਹੈ ਕਿ ਉਸ ਦੇ ਮਾਲਕ ਦੀ ਮੌਤ ਹੋ ਗਈ ਹੈ ਅਤੇ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ। ਫੇਰੋ ਦੇ ਮਾਲਕ ਓਮੇਰ ਗੁਵੇਨ (Omer Guven) ਨੇ ਉਸ ਨੂੰ ਕਰੀਬ 11 ਸਾਲ ਤੱਕ ਆਪਣੇ ਕੋਲ ਰੱਖਿਆ ਸੀ।

  ਕੁੱਤੇ ਦਾ ਮਾਲਕ ਓਮੇਰ ਤੁਰਕੀ ਦੇ ਟ੍ਰੈਬਜੋਨ ਸੂਬੇ 'ਚ ਰਹਿੰਦਾ ਸੀ। ਉਸ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ 11 ਸਾਲ ਪਹਿਲਾਂ ਫੇਰੋ ਨੂੰ ਆਪਣੇ ਕੋਲ ਰੱਖਿਆ ਸੀ। Olay53 ਨਿਊਜ਼ ਸਾਈਟ ਦੇ ਅਨੁਸਾਰ, ਉਹ ਕੁੱਤਿਆਂ ਅਤੇ ਬਿੱਲੀਆਂ ਦਾ ਬਹੁਤ ਧਿਆਨ ਰੱਖਦਾ ਸੀ ਅਤੇ ਜਾਨਵਰਾਂ ਨਾਲ ਬਹੁਤ ਪਿਆਰ ਕਰਦਾ ਸੀ।

  ਪਸ਼ੂ ਪ੍ਰੇਮੀ ਹੋਣ ਕਰਕੇ ਸਮਾਜ ਵਿੱਚ ਉਸ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਜਦੋਂ ਉਸ ਨੇ ਫੇਰੋ ਨੂੰ ਪਾਲਿਆ, ਤਾਂ ਉਹ ਇੱਕ ਛੋਟਾ ਕਤੂਰਾ ਸੀ। ਸਮੇਂ ਦੇ ਬੀਤਣ ਦੇ ਨਾਲ-ਨਾਲ ਦੋਹਾਂ ਵਿਚਕਾਰ ਪਿਆਰ ਵੀ ਵਧਦਾ ਗਿਆ।

  29 ਅਕਤੂਬਰ ਨੂੰ 92 ਸਾਲਾ ਓਮੇਰ ਨੂੰ ਕੁਝ ਤਕਲੀਫ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦਾ ਪਾਲਤੂ ਕੁੱਤਾ ਫੇਰੋ ਓਮੇਰ ਦੇ ਤਾਬੂਤ ਵੱਲ ਦੇਖਦਾ ਰਿਹਾ।

  ਉਸ ਨੇ ਲਾਸ਼ ਨੂੰ ਕਬਰਸਤਾਨ ਵਿੱਚ ਦਫ਼ਨਾਉਣ ਵੇਲੇ ਵੀ ਉਸ ਦਾ ਸਾਥ ਨਹੀਂ ਛੱਡਿਆ। ਜਦੋਂ ਸਾਰੇ ਲੋਕ ਉਥੋਂ ਚਲੇ ਗਏ ਤਾਂ ਵੀ ਫੇਰੋ ਆਪਣੇ ਮਾਲਕ ਨੂੰ ਯਾਦ ਕਰਦਾ ਕਬਰ 'ਤੇ ਪਿਆ ਰਿਹਾ। ਓਮੇਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਫੇਰੋ ਨੂੰ ਸਭ ਤੋਂ ਵੱਧ ਪਿਆਰ ਕਰਦੇ ਸਨ, ਜਿਸ ਕਾਰਨ ਫੇਰੋ ਉਸ ਦੇ ਦਿਹਾਂਤ ਦਾ ਦੁੱਖ ਬਰਦਾਸ਼ਤ ਕਰਨ ਤੋਂ ਅਸਮਰੱਥ ਹੈ।

  Published by:Gurwinder Singh
  First published:

  Tags: Army dogs, Dogs