• Home
  • »
  • News
  • »
  • national
  • »
  • LPG GAS CYLINDER PRICE DECREASE BY 53 RUPEES KNOW HERE NEW RATE FOR MARCH 2020

ਰਸੋਈ ਗੈਸ ਸਲੈਂਡਰ ਦੇ ਰੇਟਾਂ ’ਚ ਵੱਡੀ ਕਟੌਤੀ

ਰਸੋਈ ਗੈਸ ਸਲੈਂਡਰ ਦੇ ਰੇਟਾਂ ’ਚ ਵੱਡੀ ਕਟੌਤੀ ਕੀਤੀ ਹੈ। ਇਕ ਮਾਰਚ ਯਾਨੀ, ਅੱਜ ਤੋਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਰਸੋਈ ਗੈਸ ਸਲੈਂਡਰ 53 ਰੁਪਏ ਸਸਤਾ ਹੋ ਗਿਆ ਹੈ। ਉਥੇ ਹੀ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਲੈਂਡਰ ਵੀ 84.50 ਰੁਪਏ ਸਸਤਾ ਹੋ ਗਿਆ ਹੈ।

ਮੁਫਤ ਸਿਲੰਡਰ ਦੇਣ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ, IOC ਨੇ ਦਿੱਤੀ ਨਵੇਂ ਪਲਾਨ ਬਾਰੇ ਜਾਣਕਾਰੀ

ਮੁਫਤ ਸਿਲੰਡਰ ਦੇਣ ਲਈ ਸਰਕਾਰ ਨੇ ਲਿਆ ਵੱਡਾ ਫੈਸਲਾ, IOC ਨੇ ਦਿੱਤੀ ਨਵੇਂ ਪਲਾਨ ਬਾਰੇ ਜਾਣਕਾਰੀ

  • Share this:
    ਰਸੋਈ ਗੈਸ ਸਲੈਂਡਰ ਦੇ ਰੇਟਾਂ ’ਚ ਵੱਡੀ ਕਟੌਤੀ ਕੀਤੀ ਹੈ। ਇਕ ਮਾਰਚ ਯਾਨੀ, ਅੱਜ ਤੋਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਰਸੋਈ ਗੈਸ ਸਲੈਂਡਰ 53 ਰੁਪਏ ਸਸਤਾ ਹੋ ਗਿਆ ਹੈ। ਉਥੇ ਹੀ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਲੈਂਡਰ ਵੀ 84.50 ਰੁਪਏ ਸਸਤਾ ਹੋ ਗਿਆ ਹੈ।

    ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਤੇਲ ਕੰਪਨੀਆ ਨੇ ਰਸੋਈ ਗੈਸ ਸਲੈਂਡਰ ਦੇ ਰੇਟਾਂ ’ਚ ਵੱਡੀ ਕਟੌਤੀ ਕੀਤੀ ਹੈ। ਅੱਜ ਤੋਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਰਸੋਈ ਗੈਸ ਸਲੈਂਡਰ ਗੈਸ 53 ਰੁਪਏ ਸਸਤਾ ਹੋ ਗਿਆ ਹੈ। ਉੱਥੇ ਹੀ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਲੈਂਡਰ ਵੀ 84.50 ਰੁਪਏ ਸਸਤਾ ਹੋ ਗਿਆ ਹੈ।

    ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹੁਣ ਤੱਕ 858.50 ਰੁਪਏ ’ਚ ਮਿਲਣ ਵਾਲਾ ਗੈਸ 805.50 ਰੁਪਏ ’ਚ ਮਿਲੇਗਾ। ਨਵੀਂ ਦਰਾਂ ਪਹਿਲੀ ਮਾਰਚ ਤੋਂ ਲਾਗੂ ਹੋ ਗਈਆਂ ਹਨ। ਦੱਸ ਦਈਏ ਕਿ ਪਿਛਲੇ ਮਹੀਨੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਲੈਂਡਰ ਦੇ ਰੇਟਾਂ ’ਚ ਕਰੀਬ 150 ਰੁਪਏ ਦਾ ਇਜਾਫਾ ਹੋਇਆ ਸੀ। ਸਾਰੇ ਵੱਡੇ ਸ਼ਹਿਰਾਂ ’ਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਰਸੋਈ ਗੈਸ ਸਲੈਂਡਰ ਦੇ ਰੇਟਾਂ ’ਚ 144.50 ਰੁਪਏ ਤੋਂ 149 ਰੁਪਏ ਤੱਕ ਦਾ ਵਾਧਾ ਹੋਇਆ ਸੀ। ਨਵੇਂ ਰੇਟ 12 ਫਰਵਰੀ ਤੋਂ ਲਾਗੂ ਹੋ ਗਏ ਸੀ।

    ਚਾਰ ਮਹਾਨਗਰਾਂ ਚ ਬਿਨਾਂ ਸਬਸਿਡੀ ਵਾਲੇ ਗੈਸ ਸਲੈਂਡਰ ਦੇ ਰੇਟ

    ਇੰਡੀਅਨ ਆਇਲ ਦੀ ਵੈਬਸਾਇਟ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਰਸੋਈ ਗੈਸ ਸਲੈਂਡਰ ਦੇ ਰੇਟ 805.50 ਰੁਪਏ ਹੈ। ਉੱਥੇ ਕੋਲਕਤਾ ’ਚ ਬਿਨਾਂ ਸਬਸਿਡੀ ਵਾਲਾ ਗੈਸ ਸਲੈਂਡਰ ਦੇ ਰੇਟ 839.50 ਰੁਪਏ, ਮੁਬੰਈ ’ਚ  776.50 ਰੁਪਏ ਤੇ ਚੇਨਈ ’ਚ 826 ਰੁਪਏ ਹੈ।

    Published by:Gurwinder Singh
    First published: