ਅਗਸਤ ਮਹੀਨੇ ਲਈ LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਇਥੇ ਚੈੱਕ ਕਰੋ...

News18 Punjabi | News18 Punjab
Updated: August 1, 2020, 9:47 AM IST
share image
ਅਗਸਤ ਮਹੀਨੇ ਲਈ LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਇਥੇ ਚੈੱਕ ਕਰੋ...
ਅਗਸਤ ਮਹੀਨੇ ਲਈ LPG ਰਸੋਈ ਗੈਸ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਜਾਰੀ, ਇਥੇ ਚੈੱਕ ਕਰੋ...

  • Share this:
  • Facebook share img
  • Twitter share img
  • Linkedin share img
ਪਹਿਲੀ ਅਗਸਤ ਦੀ ਤਰੀਕ ਆਮ ਆਦਮੀ ਲਈ ਵੱਡੀ ਰਾਹਤ ਲੈ ਕੇ ਆਈ ਹੈ। ਕਿਉਂਕਿ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (HPCL, BPCL, IOC) ਨੇ ਐਲਪੀਜੀ ਰਸੋਈ ਗੈਸ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ।

14.2 ਕਿਲੋਗ੍ਰਾਮ ਦੇ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿਚ 594 ਰੁਪਏ ਉਤੇ ਸਥਿਰ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਹੋਰਨਾਂ ਸ਼ਹਿਰਾਂ ਵਿਚ ਵੀ ਸਥਿਰ ਹਨ, ਹਾਲਾਂਕਿ, ਜੁਲਾਈ ਦੇ ਮਹੀਨੇ ਵਿੱਚ ਕੀਮਤਾਂ ਵਿੱਚ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਜੂਨ ਤੋਂ ਪਹਿਲਾਂ, 14.2 ਕਿਲੋ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦਿੱਲੀ ਵਿਚ 11.50 ਰੁਪਏ ਮਹਿੰਗਾ ਹੋ ਗਿਆ ਸੀ। ਇਸ ਦੇ ਨਾਲ ਹੀ ਮਈ ਵਿਚ ਇਹ 162.50 ਰੁਪਏ ਸਸਤਾ ਹੋਇਆ ਸੀ।

ਫਟਾ ਫਟਾ ਚੈੱਕ ਕਰੋ ਨਵੀਂਆਂ ਕੀਮਤਾਂ (LPG Price in india 01 August 2020)-IOC ਦੀ ਵੈਬਸਾਈਟ 'ਤੇ ਦਿੱਤੀ ਗਈ ਕੀਮਤ ਦੇ ਅਨੁਸਾਰ, ਪਿਛਲੇ ਮਹੀਨੇ ਯਾਨੀ ਜੁਲਾਈ ਦੇ ਮੁਕਾਬਲੇ ਅਗਸਤ ਵਿਚ ਦਿੱਲੀ ਵਿਚ ਸਿਲੰਡਰ ਦੀ ਕੀਮਤ ਸਥਿਰ ਰੱਖੀ ਗਈ ਹੈ।


ਦਿੱਲੀ ਵਿੱਚ 14.2 ਕਿਲੋ ਦੇ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਉਤੇ ਸਥਿਰ ਹੈ। ਇਸੇ ਤਰ੍ਹਾਂ ਮੁੰਬਈ ਵਿੱਚ ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਹੈ। ਚੇਨਈ ਵਿਚ 610.50 ਰੁਪਏ ਹੈ, ਹਾਲਾਂਕਿ ਕੋਲਕਾਤਾ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ 50 ਪੈਸੇ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ।

19 ਕਿੱਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿਚ ਬਿਨਾਂ ਕਿਸੇ ਤਬਦੀਲੀ ਦੇ 1135.50 ਰੁਪਏ 'ਤੇ ਸਥਿਰ ਹੈ।

ਇਸ ਦੇ ਨਾਲ ਹੀ ਕੋਲਕਾਤਾ ਵਿਚ 19 ਕਿੱਲੋ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 1197.50 ਰੁਪਏ ਤੋਂ ਵਧ ਕੇ 1198.50 ਰੁਪਏ ਹੋ ਗਈ ਹੈ।

ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ 19 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1090.50 ਰੁਪਏ ਤੋਂ ਵਧ ਕੇ 1091 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਦੇਸ਼ ਦੀ ਚੌਥੀ ਸਭ ਤੋਂ ਵੱਡੀ ਮਹਾਂਨਗਰ ਚੇਨਈ ਵਿਚ 19 ਕਿਲੋ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1255 ਰੁਪਏ ਤੋਂ ਘਟਾ ਕੇ 1253 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਹੈ।
Published by: Gurwinder Singh
First published: August 1, 2020, 9:45 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading