• Home
  • »
  • News
  • »
  • national
  • »
  • LUCKNOW AKHILESH YADAV AS SOON SP GOVERNMENT FORMED 25 LAKH GIVEN TO MARTYRED FARMERS FAMILIES KISAN ANDOLAN

ਅਖਿਲੇਸ਼ ਦਾ ਐਲਾਨ-ਸਾਡੀ ਸਰਕਾਰ ਬਣੀ ਤਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਵਾਂਗੇ 25 ਲੱਖ

ਅਖਿਲੇਸ਼ ਦਾ ਐਲਾਨ-ਸਾਡੀ ਸਰਕਾਰ ਬਣੀ ਤਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਵਾਂਗੇ 25 ਲੱਖ

ਅਖਿਲੇਸ਼ ਦਾ ਐਲਾਨ-ਸਾਡੀ ਸਰਕਾਰ ਬਣੀ ਤਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਵਾਂਗੇ 25 ਲੱਖ

  • Share this:
    ਕਿਸਾਨ ਅੰਦੋਲਨ (farmer movement) ਦੇ ਵਿਚਕਾਰ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਵੱਡਾ ਬਿਆਨ ਦਿੱਤਾ ਹੈ। ਅਖਿਲੇਸ਼ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

    ਅਖਿਲੇਸ਼ ਯਾਦਵ ਨੇ ਕਿਹਾ- 'ਅਸੀਂ ਵਾਅਦਾ ਕਰਦੇ ਹਾਂ ਕਿ 2022 'ਚ ਸਮਾਜਵਾਦੀ ਪਾਰਟੀ ਦੀ ਸਰਕਾਰ ਆਉਂਦੇ ਹੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25-25 ਲੱਖ ਦੀ 'ਕਿਸਾਨ ਸ਼ਹਾਦਤ ਸਨਮਾਨ ਰਾਸ਼ੀ' ਦਿੱਤੀ ਜਾਵੇਗੀ।

    ਅਖਿਲੇਸ਼ ਯਾਦਵ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਯੂਪੀ ਵਿੱਚ ਆਪਣੀ ਸੱਤਾ ਦੀ ਵਾਪਸੀ ਲਈ ਅਖਿਲੇਸ਼ ਯਾਦਵ ਛੋਟੀਆਂ ਪਾਰਟੀਆਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜਨ ਵਿੱਚ ਲੱਗੇ ਹੋਏ ਹਨ।

    ਇਸ ਦੇ ਮੱਦੇਨਜ਼ਰ ਅਖਿਲੇਸ਼ ਨੇ ਇੱਕ ਵਾਰ ਫਿਰ ਭਾਜਪਾ ਦੀ ਦੁਖਦੀ ਰਗ 'ਤੇ ਹੱਥ ਰੱਖਦਿਆਂ ਅੰਦੋਲਨ 'ਚ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਦੱਸਦਿਆਂ ਆਰਥਿਕ ਮਦਦ ਦੇਣ ਦੀ ਗੱਲ ਕਹੀ ਹੈ।

    ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਲਿਖਿਆ-ਕਿਸਾਨ ਦਾ ਜੀਵਨ ਅਨਮੋਲ ਹੁੰਦਾ ਹੈ, ਕਿਉਂਕਿ ਉਹ 'ਦੂਜਿਆਂ' ਦੀ ਜ਼ਿੰਦਗੀ ਲਈ 'ਭੋਜਨ' ਉਗਾਉਂਦਾ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਜਿਵੇਂ ਹੀ 2022 ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਆਉਂਦੀ ਹੈ, ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ 25-25 ਲੱਖ ਰੁਪਏ ਦੀ 'ਕਿਸਾਨ ਸ਼ਹਾਦਤ ਸਨਮਾਨ ਰਾਸ਼ੀ' ਦਿੱਤੀ ਜਾਵੇਗੀ।
    Published by:Gurwinder Singh
    First published: