ਅਖਿਲੇਸ਼ ਯਾਦਵ ਨੇ ਕਿਹਾ-ਮੈਂ ਨਹੀਂ ਲਵਾਂਗਾ ਕੋਰੋਨਾ ਵੈਕਸੀਨ, ਭਾਜਪਾ 'ਤੇ ਕੋਈ ਭਰੋਸਾ ਨਹੀਂ

News18 Punjabi | News18 Punjab
Updated: January 2, 2021, 4:25 PM IST
share image
ਅਖਿਲੇਸ਼ ਯਾਦਵ ਨੇ ਕਿਹਾ-ਮੈਂ ਨਹੀਂ ਲਵਾਂਗਾ ਕੋਰੋਨਾ ਵੈਕਸੀਨ, ਭਾਜਪਾ 'ਤੇ ਕੋਈ ਭਰੋਸਾ ਨਹੀਂ
ਅਖਿਲੇਸ਼ ਯਾਦਵ ਨੇ ਕਿਹਾ-ਮੈਂ ਨਹੀਂ ਲਵਾਂਗਾ ਕੋਰੋਨਾ ਵੈਕਸੀਨ, ਭਾਜਪਾ 'ਤੇ ਕੋਈ ਭਰੋਸਾ ਨਹੀ

  • Share this:
  • Facebook share img
  • Twitter share img
  • Linkedin share img
ਸਮਾਜਵਾਦੀ ਪਾਰਟੀ (Samajwadi Party) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav) ਨੇ ਸ਼ਨੀਵਾਰ ਨੂੰ ਲਖਨਊ ਵਿਚ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਬੀਜੇਪੀ ਦੀ ਕੋਰੋਨਾ ਵੈਕਸੀਨ ਨਹੀਂ ਲਵਾਂਗਾ, ਕਿਉਂਕਿ ਮੈਨੂੰ ਭਾਜਪਾ ‘ਤੇ ਭਰੋਸਾ ਨਹੀਂ ਹੈ। ਅਖਿਲੇਸ਼ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਜੋ ਸਰਕਾਰ ਤਾੜੀ-ਥਾਲੀ ਵਜਾ ਰਹੀ ਸੀ, ਉਹ ਟੀਕਾਕਰਨ ਲਈ ਇੰਨੀ ਵੱਡੀ ਚੇਨ ਕਿਉਂ ਬਣਾ ਰਹੀ ਹੈ।

ਸਿਰਫ ਤਾੜੀਆਂ ਅਤੇ ਥਾਲੀਆਂ ਵਜਾ ਕੇ ਕੋਰੋਨਾ ਨੂੰ ਭਜਾ ਦਿਓ, ਉਨ੍ਹਾਂ ਕਿਹਾ, "ਮੈਂ ਇਸ ਵੇਲੇ ਕੋਰੋਨਾ ਟੀਕਾ ਨਹੀਂ ਲਗਾਉਣ ਜਾ ਰਿਹਾ। ਮੈਂ ਕਿਸ ਤਰ੍ਹਾਂ ਭਾਜਪਾ ਦੇ ਟੀਕੇ ਉਤੇ ਭਰੋਸਾ ਕਰ ਸਕਦਾ ਹਾਂ। ਜਦੋਂ ਸਾਡੀ ਸਰਕਾਰ ਬਣੇਗੀ ਤਾਂ ਸਾਰਿਆਂ ਨੂੰ ਮੁਫਤ ਟੀਕਾ ਮਿਲੇਗਾ। ਅਸੀਂ ਭਾਜਪਾ ਦਾ ਟੀਕਾ ਨਹੀਂ ਲੈ ਸਕਦੇ।"

ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਗੰਗਾ ਜਮੁਨੀ ਤਹਿਜ਼ੀਬ ਇਕ ਦਿਨ ਵਿਚ ਨਹੀਂ ਬਣੀ, ਇਸ ਨੂੰ ਬਣਾਉਣ ਵਿਚ ਹਜ਼ਾਰਾਂ ਸਾਲ ਲੱਗ ਗਏ ਹਨ। ਮੈਂ ਬਹੁਤ ਧਾਰਮਿਕ ਵਿਅਕਤੀ ਹਾਂ, ਮੇਰੇ ਘਰ ਦੇ ਅੰਦਰ ਇਕ ਮੰਦਰ ਹੈ ਅਤੇ ਮੇਰੇ ਘਰ ਦੇ ਬਾਹਰ ਵੀ ਇਕ ਮੰਦਰ ਹੈ।
ਭਗਵਾਨ ਰਾਮ ਸਭ ਦੇ ਹਨ, ਸਾਰੇ ਸੰਸਾਰ ਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਅਯੁੱਧਿਆ ਦੇ ਉਨ੍ਹਾਂ ਕਿਸਾਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ, ਜਿਨ੍ਹਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ ਸਿਰਫ ਦੋ ਦਿਨਾਂ ਦੀਵਾਲੀ ਮਨਾਈ ਜਾ ਰਹੀ ਹੈ। ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਯੁੱਧਿਆ ਵਿਚ ਪੂਰੇ ਸਾਲ ਦੀਵਾਲੀ ਮਨਾਈ ਜਾਵੇਗੀ। ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਯੁੱਧਿਆ ਵਿਚ ਨਗਰ ਨਿਗਮ ਦਾ ਕੋਈ ਟੈਕਸ ਨਹੀਂ ਲੱਗੇਗਾ।
Published by: Gurwinder Singh
First published: January 2, 2021, 4:24 PM IST
ਹੋਰ ਪੜ੍ਹੋ
ਅਗਲੀ ਖ਼ਬਰ