Home /News /national /

ਪਿਟਬੁੱਲ ਨੇ ਪਾਰਕ 'ਚ ਮਾਂ ਨਾਲ ਸੈਰ ਕਰ ਰਹੇ ਨੌਜਵਾਨ ਉਤੇ ਕੀਤਾ ਹਮਲਾ, FIR ਦਰਜ

ਪਿਟਬੁੱਲ ਨੇ ਪਾਰਕ 'ਚ ਮਾਂ ਨਾਲ ਸੈਰ ਕਰ ਰਹੇ ਨੌਜਵਾਨ ਉਤੇ ਕੀਤਾ ਹਮਲਾ, FIR ਦਰਜ

ਪਿਟਬੁੱਲ ਨੇ ਪਾਰਕ 'ਚ ਮਾਂ ਨਾਲ ਸੈਰ ਕਰ ਰਹੇ ਨੌਜਵਾਨ ਉਤੇ ਕੀਤਾ ਹਮਲਾ, FIR ਦਰਜ (ਫਾਇਲ ਫੋਟੋ)

ਪਿਟਬੁੱਲ ਨੇ ਪਾਰਕ 'ਚ ਮਾਂ ਨਾਲ ਸੈਰ ਕਰ ਰਹੇ ਨੌਜਵਾਨ ਉਤੇ ਕੀਤਾ ਹਮਲਾ, FIR ਦਰਜ (ਫਾਇਲ ਫੋਟੋ)

ਰਾਜਧਾਨੀ ਲਖਨਊ 'ਚ ਇਕ ਵਾਰ ਫਿਰ ਪਿਟਬੁਲ ਨਸਲ ਦੇ ਕੁੱਤੇ ਵੱਲੋਂ ਨੌਜਵਾਨ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗੋਮਤੀਨਗਰ ਦੇ ਵੀਰਾਮਖੰਡ 2 ਸਥਿਤ ਪਾਰਕ ਦੀ ਹੈ ਜਦੋਂ ਇਕ ਨੌਜਵਾਨ ਆਪਣੀ ਮਾਂ ਨਾਲ ਸੈਰ ਕਰ ਰਿਹਾ ਸੀ ਤਾਂ ਉਸੇ ਸਮੇਂ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ 'ਚ ਨੌਜਵਾਨ ਦੇ ਹੱਥ 'ਤੇ ਸੱਟਾਂ ਲੱਗੀਆਂ ਹਨ। ਨੌਜਵਾਨ ਨੂੰ ਬਚਾਉਂਦੇ ਹੋਏ ਮਾਂ ਵੀ ਜ਼ਖਮੀ ਹੋ ਗਈ। ਇਸ ਮਾਮਲੇ 'ਚ ਜ਼ਖਮੀ ਨੌਜਵਾਨ ਪ੍ਰਾਂਜਲ ਮਿਸ਼ਰਾ ਦੀ ਤਰਫੋਂ ਥਾਣੇ 'ਚ ਐੱਫ.ਆਈ.ਆਰ ਦਰਜ ਕਰਵਾਈ ਗਈ ਹੈ।

ਹੋਰ ਪੜ੍ਹੋ ...
  • Share this:

    ਰਾਜਧਾਨੀ ਲਖਨਊ 'ਚ ਇਕ ਵਾਰ ਫਿਰ ਪਿਟਬੁਲ ਨਸਲ ਦੇ ਕੁੱਤੇ ਵੱਲੋਂ ਨੌਜਵਾਨ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਗੋਮਤੀਨਗਰ ਦੇ ਵੀਰਾਮਖੰਡ 2 ਸਥਿਤ ਪਾਰਕ ਦੀ ਹੈ ਜਦੋਂ ਇਕ ਨੌਜਵਾਨ ਆਪਣੀ ਮਾਂ ਨਾਲ ਸੈਰ ਕਰ ਰਿਹਾ ਸੀ ਤਾਂ ਉਸੇ ਸਮੇਂ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ।

    ਇਸ ਹਮਲੇ 'ਚ ਨੌਜਵਾਨ ਦੇ ਹੱਥ 'ਤੇ ਸੱਟਾਂ ਲੱਗੀਆਂ ਹਨ। ਨੌਜਵਾਨ ਨੂੰ ਬਚਾਉਂਦੇ ਹੋਏ ਮਾਂ ਵੀ ਜ਼ਖਮੀ ਹੋ ਗਈ। ਇਸ ਮਾਮਲੇ 'ਚ ਜ਼ਖਮੀ ਨੌਜਵਾਨ ਪ੍ਰਾਂਜਲ ਮਿਸ਼ਰਾ ਦੀ ਤਰਫੋਂ ਥਾਣੇ 'ਚ ਐੱਫ.ਆਈ.ਆਰ ਦਰਜ ਕਰਵਾਈ ਗਈ ਹੈ।

    ਨਿਊਜ਼ 18 ਨਾਲ ਗੱਲਬਾਤ 'ਚ ਪ੍ਰਾਂਜਲ ਮਿਸ਼ਰਾ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ ਸਾਢੇ 10 ਵਜੇ ਉਹ ਡਿਨਰ ਕਰਨ ਤੋਂ ਬਾਅਦ ਆਪਣੀ ਮਾਂ ਨਾਲ ਪਾਰਕ 'ਚ ਸੈਰ ਕਰ ਰਿਹਾ ਸੀ। ਇਸ ਦੌਰਾਨ ਕਰੀਬ 17 ਸਾਲ ਦਾ ਲੜਕਾ ਆਪਣੇ ਕੁੱਤੇ ਨੂੰ ਪਾਰਕ 'ਚ ਘੁੰਮਾ ਰਿਹਾ ਸੀ। ਉਹ ਬਚ ਕੇ ਨਿਕਲ ਰਿਹਾ ਸੀ ਕਿ ਅਚਾਨਕ ਉਸ ਦੇ ਕੁੱਤੇ ਨੇ ਪਟਾ ਛੁਡਵਾ ਲਿਆ ਤੇ ਉਸ 'ਤੇ ਝਪਟ ਮਾਰ ਦਿੱਤੀ।

    ਮਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਹ ਉਨ੍ਹਾਂ ਨੂੰ ਬਚਾਉਣ ਲਈ ਭੱਜੀ ਪਰ ਤਿਲਕ ਕੇ ਡਿੱਗ ਪਈ। ਇਸ 'ਚ ਕੁੱਤੇ ਨੇ ਹੱਥ 'ਤੇ ਵੱਢ ਲਿਆ। ਇਸ ਤੋਂ ਬਾਅਦ ਕੁੱਤੇ ਨੂੰ ਲੈ ਕੇ ਆਇਆ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ।

    ਥਾਣਾ ਗੋਮਤੀਨਗਰ ਦੇ ਇੰਸਪੈਕਟਰ ਦਿਨੇਸ਼ ਮਿਸ਼ਰਾ ਨੇ ਦੱਸਿਆ ਕਿ ਪੀੜਤ ਪ੍ਰਾਂਜਲ ਮਿਸ਼ਰਾ ਦੀ ਸ਼ਿਕਾਇਤ ਉਤੇ ਅਣਪਛਾਤੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।

    Published by:Gurwinder Singh
    First published:

    Tags: Attacks, Pitbull