
ਮੁਲਜ਼ਮਾਂ ਨੇ ਕਿਹਾ ਬਾਬਰੀ ਮਸਜਿਦ ਡੇਗਣ 'ਤੇ ਮਾਣ ਹੈ, ਫਿਰ ਵੀ ਬਰੀ ਹੋ ਗਏ: ਹਾਜੀ ਮਹਿਬੂਬ
6 ਦਸੰਬਰ 1992 ਨੂੰ ਅਯੁੱਧਿਆ ਦੀ ਬਾਬਰੀ ਮਸਜਿਦ ਢਾਹੇ (Babri Demolition Case) ਜਾਣ ਦੇ ਮਾਮਲੇ ਵਿਚ ਸਭ ਤੋਂ ਪਹਿਲੀ ਐਫਆਈਆਰ ਉਥੋਂ ਦੇ ਨਿਵਾਸੀ ਹਾਜੀ ਮਹਿਬੂਬ (Haji Mehboob) ਨੇ ਦਾਇਰ ਕਰਵਾਈ ਸੀ। ਉਸ ਦੇ ਘਰ ਤੋਂ ਕੁਝ ਕਦਮ ਦੀ ਦੂਰੀ 'ਤੇ ਥਾਣਾ ਰਾਮ ਜਨਮ ਭੂਮੀ ਵਿਚ ਉਸ ਨੇ ਮੁਲਜ਼ਮਾੰ ਖਿਲਾਫ ਕੇਸ ਦਰਜ ਕਰਵਾਇਆ ਸੀ।
ਇਸ ਮਾਮਲੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਪਰ 32 ਮੁਲਜ਼ਮਾਂ ਨੂੰ ਅੱਜ ਲਖਨਊ ਦੀ ਸੀਬੀਆਈ ਅਦਾਲਤ ਨੇ ਬਰੀ ਕਰ ਦਿੱਤਾ ਹੈ। ਹਾਜੀ ਮਹਿਬੂਬ ਨੇ ਫੈਸਲੇ ਤੋਂ ਬਾਅਦ ਨਿਊਜ਼ 18 ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ।
ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਸਵਾਲ ਉਤੇ ਨਾਰਾਜ਼ ਹਾਜੀ ਮਹਿਬੂਬ ਨੇ ਕਿਹਾ- ਹੁਣ ਕੀ ਕਹਿਣਾ ਹੈ? ਇਸ ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ, ਇਹ ਸਭ ਠੀਕ ਹੀ ਹੋ ਰਿਹਾ ਹੈ, ਇਥੇ ਦੰਗੇ ਹੁੰਦੇ ਹਨ, ਮੁਸਲਮਾਨ ਵੀ ਸਤਾਏ ਜਾ ਰਹੇ ਹਨ ਅਤੇ ਇਹ ਇੰਨਾ ਵੱਡਾ ਕਾਂਡ ਸੀ। ਉਨ੍ਹਾਂ ਕਿਹਾ ਕਿ ਕਲਿਆਣ ਸਿੰਘ ਨੇ ਖ਼ੁਦ ਕਿਹਾ ਸੀ ਕਿ ਹਾਂ, ਮੈਨੂੰ ਮਾਣ ਹੈ ਕਿ ਮੈਂ ਮਸਜਿਦ ਡੇਗੀ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ।
ਰਾਮ ਵਿਲਾਸ ਦਾਸ ਵੇਦਾਂਤੀ ਕਹਿੰਦੇ ਸਨ ਕਿ ਮੈਨੂੰ ਮਾਣ ਹੈ ਕਿ ਮੈਂ ਡੇਗੀ ਹੈ। ਸਾਰੇ ਲੋਕ ਤਾਂ ਇਹੋ ਕਹਿੰਦਾ ਸਨ ਪਰ ਇਸ ਦੇ ਬਾਵਜੂਦ ਸਾਰੇ ਬਰੀ ਕਰ ਦਿੱਤੇ ਜਾਣ ਤਾਂ ਤੁਸੀਂ ਇਸ ਬਾਰੇ ਸੋਚ ਸਕਦੇ ਹੋ ਕਿ ਅਦਾਲਤ ਕੀ ਚਾਹੁੰਦੀ ਹੈ ਅਤੇ ਕੀ ਨਹੀਂ ਚਾਹੁੰਦੀ। ਜੰਗਲ ਰਾਜ ਚੱਲ ਰਿਹਾ ਹੈ, ਵਿਚ ਵੱਡੀ ਗੱਲ ਕੀ ਹੈ।
ਸੀਬੀਆਈ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਬਾਰੇ ਇਸ ਸਵਾਲ ਦੇ ਜਵਾਬ ਵਿਚ ਹਾਜੀ ਮਹਿਬੂਬ ਨੇ ਕਿਹਾ ਕਿ ਹੁਣ ਦੇਖੋ, ਜ਼ਰੂਰ ਕੁਝ ਕਰਨਾ ਪਏਗਾ। ਦੱਸ ਦਈਏ ਕਿ ਹਾਜੀ ਮਹਿਬੂਬ ਨੇ 49 ਲੋਕਾਂ ਨੂੰ ਦੋਸ਼ੀ ਦੱਸਦੇ ਹੋਏ ਇਕ ਕੇਸ ਦਾਇਰ ਕੀਤਾ ਸੀ।
ਇਸ ਤੋਂ ਇਲਾਵਾ ਦਰਜਨਾਂ ਪੱਤਰਕਾਰਾਂ ਨੇ ਹਮਲਾ ਅਤੇ ਖੋਹਬਾਜੀ ਦੇ ਕੇਸ ਵੀ ਦਰਜ ਕਰਵਾਏ ਸਨ। ਪਹਿਲੇ ਕੇਸ ਦੀ ਸੁਣਵਾਈ ਫੈਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਈ। ਕੁਝ ਦਿਨਾਂ ਬਾਅਦ ਇਸ ਨੂੰ ਰਾਏਬਰੇਲੀ ਦੀ ਸੀਬੀਆਈ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕੇਸ ਰਾਏਬਰੇਲੀ ਤੋਂ ਲਖਨਊ ਸੀਬੀਆਈ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿਥੇ ਸਾਰੇ ਮੁਲਜ਼ਮਾਂ ਨੂੰ ਬਰੀ ਕਰਨ ਦਾ ਫੈਸਲਾ ਦਿੱਤਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।