Home /News /national /

ਟਰੈਕਟਰ-ਟਰਾਲੀ ਛੱਪੜ ਵਿਚ ਡਿੱਗੀ, 10 ਲੋਕਾਂ ਦੀ ਮੌਤ, 37 ਜ਼ਖ਼ਮੀ

ਟਰੈਕਟਰ-ਟਰਾਲੀ ਛੱਪੜ ਵਿਚ ਡਿੱਗੀ, 10 ਲੋਕਾਂ ਦੀ ਮੌਤ, 37 ਜ਼ਖ਼ਮੀ

ਟਰੈਕਟਰ-ਟਰਾਲੀ ਛੱਪੜ ਵਿਚ ਡਿੱਗੀ, 10 ਲੋਕਾਂ ਦੀ ਮੌਤ, 37 ਜ਼ਖ਼ਮੀ

ਟਰੈਕਟਰ-ਟਰਾਲੀ ਛੱਪੜ ਵਿਚ ਡਿੱਗੀ, 10 ਲੋਕਾਂ ਦੀ ਮੌਤ, 37 ਜ਼ਖ਼ਮੀ

ਸਥਾਨਕ ਲੋਕਾਂ ਮੁਤਾਬਕ ਸੀਤਾਪੁਰ ਦੇ ਅਟਾਰੀਆ ਦੇ ਤਿਕੌਲੀ ਪਿੰਡ ਤੋਂ ਇੱਕ ਪਰਿਵਾਰ ਮੁੰਡਨ ਲਈ ਨਿਕਲਿਆ ਸੀ। ਨਵਰਾਤਰੀ ਦੇ ਪਹਿਲੇ ਦਿਨ ਇਟੌਂਜਾ ਦੇ ਉਨਾਈ ਦੇਵੀ ਮੰਦਿਰ ਵਿੱਚ ਮੁੰਡਨ ਲਈ ਜਾਣਾ ਸੀ। ਇਸ ਲਈ ਸਾਰਾ ਪਰਿਵਾਰ ਰਿਸ਼ਤੇਦਾਰਾਂ ਨਾਲ ਟਰੈਕਟਰ-ਟਰਾਲੀ 'ਤੇ ਮੰਦਰ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ-ਟਰਾਲੀ ਸਿੱਧੀ ਸੜਕ ਦੇ ਕਿਨਾਰੇ ਬਣੇ ਵੱਡੇ ਛੱਪੜ ਵਿੱਚ ਜਾ ਡਿੱਗੀ।

ਹੋਰ ਪੜ੍ਹੋ ...
 • Share this:

  ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸ਼ਹਿਰ (Lucknow City) ਨੇੜੇ ਇਟੌਂਜਾ (Itaunja) ਇਲਾਕੇ 'ਚ ਟਰੱਕ ਦੀ ਟੱਕਰ ਤੋਂ ਬਾਅਦ ਟਰੈਕਟਰ ਟਰਾਲੀ ਛੱਪੜ 'ਚ ਪਲਟ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 37 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

  ਲਖਨਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਵੀ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ 2 ਬੱਚੀਆਂ ਅਤੇ 8 ਔਰਤਾਂ ਸ਼ਾਮਲ ਹਨ। ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਐਸਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਮੌਕੇ 'ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

  ਜ਼ਿਲ੍ਹਾ ਅਧਿਕਾਰੀ ਸੂਰਿਆਪਾਲ ਗੰਗਵਾਰ ਨੇ ਦੱਸਿਆ ਕਿ ਸੋਮਵਾਰ ਨੂੰ ਕੁਝ ਲੋਕ ਉਨਈ ਦੁਰਗਾ ਦੇਵੀ ਦੇ ਮੰਦਿਰ ਮੁੰਡਨ ਕਰਨ ਲਈ ਟਰੈਕਟਰ ਟਰਾਲੀ 'ਤੇ ਜਾ ਰਹੇ ਸਨ। ਇਸ ਦੌਰਾਨ ਇਕ ਟਰੱਕ ਨਾਲ ਟੱਕਰ ਤੋਂ ਬਾਅਦ ਟਰਾਲੀ ਪਲਟ ਗਈ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ 37 ਲੋਕ ਜ਼ਖਮੀ ਹੋ ਗਏ।

  ਸਥਾਨਕ ਲੋਕਾਂ ਮੁਤਾਬਕ ਸੀਤਾਪੁਰ ਦੇ ਅਟਾਰੀਆ ਦੇ ਤਿਕੌਲੀ ਪਿੰਡ ਤੋਂ ਇੱਕ ਪਰਿਵਾਰ ਮੁੰਡਨ ਲਈ ਨਿਕਲਿਆ ਸੀ। ਨਵਰਾਤਰੀ ਦੇ ਪਹਿਲੇ ਦਿਨ ਇਟੌਂਜਾ ਦੇ ਉਨਾਈ ਦੇਵੀ ਮੰਦਿਰ ਵਿੱਚ ਮੁੰਡਨ ਲਈ ਜਾਣਾ ਸੀ। ਇਸ ਲਈ ਸਾਰਾ ਪਰਿਵਾਰ ਰਿਸ਼ਤੇਦਾਰਾਂ ਨਾਲ ਟਰੈਕਟਰ-ਟਰਾਲੀ 'ਤੇ ਮੰਦਰ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ-ਟਰਾਲੀ ਸਿੱਧੀ ਸੜਕ ਦੇ ਕਿਨਾਰੇ ਬਣੇ ਵੱਡੇ ਛੱਪੜ ਵਿੱਚ ਜਾ ਡਿੱਗੀ।

  ਲਖਨਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੂਰਿਆ ਪਾਲ ਗੰਗਵਾਰ ਨੇ ਦੱਸਿਆ ਕਿ ਟਰੈਕਟਰ-ਟਰਾਲੀ ’ਤੇ ਸਵਾਰ 47 ਜਣੇ ਪਿੰਡ ਉਨਾਈ ਸਥਿਤ ਦੁਰਗਾ ਦੇਵੀ ਮੰਦਰ ਵਿੱਚ ਮੁੰਡਨ ਸਮਾਰੋਹ ਲਈ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਅੱਠ ਮਹਿਲਾਵਾਂ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ।

  ਹਾਦਸੇ ਦੌਰਾਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਕਿੰਗ ਜੌਰਜ ਮੈਡੀਕਲ ਯੂਨੀਵਰਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦ ਕਿ ਬਾਕੀ ਇਟੌਂਜਾ ਦੇ ਕਮਿਊਨਟੀ ਸਿਹਤ ਕੇਂਦਰ ਵਿੱਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਵਜ੍ਹਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

  Published by:Gurwinder Singh
  First published:

  Tags: Accident, Lucknow, Road accident