ਮਾਇਆਵਤੀ ਨੇ ਯੂਪੀ ਤੇ ਉਤਰਾਖੰਡ ਚੋਣਾਂ ਬਾਰੇ ਦੱਸੀ ਆਪਣੀ ਰਣਨੀਤੀ, ਗੱਠਜੋੜ ਤੋਂ ਕੀਤੀ ਕੋਰੀ ਨਾਂਹ

News18 Punjabi | News18 Punjab
Updated: June 27, 2021, 10:56 AM IST
share image
ਮਾਇਆਵਤੀ ਨੇ ਯੂਪੀ ਤੇ ਉਤਰਾਖੰਡ ਚੋਣਾਂ ਬਾਰੇ ਦੱਸੀ ਆਪਣੀ ਰਣਨੀਤੀ, ਗੱਠਜੋੜ ਤੋਂ ਕੀਤੀ ਕੋਰੀ ਨਾਂਹ
ਮਾਇਆਵਤੀ ਨੇ ਯੂਪੀ ਤੇ ਉਤਰਾਖੰਡ ਚੋਣਾਂ ਬਾਰੇ ਦੱਸੀ ਆਪਣੀ ਰਣਨੀਤੀ, ਗੱਠਜੋੜ ਤੋਂ ਕੀਤੀ ਕੋਰੀ ਨਾਂਹ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (2022(UP Assembly Election 2022) ਲਈ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ ਰਣਨੀਤੀ ਬਣਾਉਣ ਵਿਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਕਈ ਰਾਜਨੀਤਿਕ ਪਾਰਟੀਆਂ ਦਰਮਿਆਨ ਰਾਜਸੀ ਗੱਠਜੋੜ ਦੀਆਂ ਖ਼ਬਰਾਂ ਸੁਰਖੀਆਂ ਵਿੱਚ ਹਨ।

ਇਸ ਦੌਰਾਨ, ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ (AIMIM) ਅਤੇ ਬਸਪਾ ਵੱਲੋਂ ਯੂਪੀ ਵਿੱਚ ਮਿਲ ਕੇ ਚੋਣ ਲੜਨ ਦੀਆਂ ਖ਼ਬਰਾਂ ਪਿੱਛੋਂ ਸਿਆਸੀ ਹਲਚਲ ਤੇਜ਼ ਹੋ ਗਈ ਸੀ। ਹੁਣ ਬਸਪਾ ਸੁਪਰੀਮੋ ਅਤੇ ਯੂਪੀ ਦੀ ਸਾਬਕਾ ਸੀਐੱਮ ਮਾਇਆਵਤੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਮੈਦਾਨ ਵਿੱਚ ਉਤਰੇਗੀ। ਕਿਸੇ ਨਾਲ ਗੱਠਜੋੜ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।


ਇਸ ਤੋਂ ਇਲਾਵਾ ਮਾਇਆਵਤੀ ਨੇ ਕਿਹਾ, “ਇਹ ਖ਼ਬਰ ਕੱਲ੍ਹ ਤੋਂ ਇੱਕ ਮੀਡੀਆ ਨਿਊਜ਼ ਚੈਨਲ ਵਿੱਚ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਓਵੈਸੀ ਦੀ ਪਾਰਟੀ ਅਤੇ ਬਸਪਾ ਯੂਪੀ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲ ਕੇ ਲੜਨਗੀਆਂ।

ਇਹ ਖ਼ਬਰ ਪੂਰੀ ਤਰ੍ਹਾਂ ਝੂਠੀ, ਗੁੰਮਰਾਹ ਕਰਨ ਵਾਲੀ ਅਤੇ ਤੱਥਹੀਣ ਹੈ। ਇਸ ਵਿਚ ਰਤਾ ਵੀ ਸੱਚਾਈ ਨਹੀਂ ਹੈ। ਬਸਪਾ ਇਸ ਦਾ ਜ਼ੋਰਦਾਰ ਢੰਗ ਨਾਲ ਖੰਡਨ ਕਰਦੀ ਹੈ।
Published by: Gurwinder Singh
First published: June 27, 2021, 10:13 AM IST
ਹੋਰ ਪੜ੍ਹੋ
ਅਗਲੀ ਖ਼ਬਰ