• Home
  • »
  • News
  • »
  • national
  • »
  • LUCKNOW CM YOGI ADITYANATH WARNS TALIBAN SAYS IF MOVES TOWARDS INDIA AIR STRIKE IS READY FOR THEM

ਤਾਲਿਬਾਨ ਨੇ ਭਾਰਤ ਵੱਲ ਝਾਕਿਆ ਤਾਂ 'ਏਅਰ ਸਟ੍ਰਾਇਕ' ਤਿਆਰ ਹੈ: ਯੋਗੀ

ਤਾਲਿਬਾਨ ਨੇ ਭਾਰਤ ਵੱਲ ਝਾਕਿਆ ਤਾਂ 'ਏਅਰ ਸਟ੍ਰਾਇਕ' ਤਿਆਰ ਹੈ: ਯੋਗੀ (ਫਾਇਲ ਫੋਟੋ)

ਤਾਲਿਬਾਨ ਨੇ ਭਾਰਤ ਵੱਲ ਝਾਕਿਆ ਤਾਂ 'ਏਅਰ ਸਟ੍ਰਾਇਕ' ਤਿਆਰ ਹੈ: ਯੋਗੀ (ਫਾਇਲ ਫੋਟੋ)

  • Share this:
    ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਧਾਨੀ ਲਖਨਊ 'ਚ ਭਾਜਪਾ ਸਮਾਜਿਕ ਪ੍ਰਤੀਨਿਧੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਇਸੇ ਕਰਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਤਾਲਿਬਾਨ ਤੋਂ ਪ੍ਰੇਸ਼ਾਨ ਹਨ। ਅੱਜ ਤਾਲਿਬਾਨ ਨੂੰ ਪਤਾ ਹੈ ਕਿ ਜੇਕਰ ਉਹ ਭਾਰਤ ਵੱਲ ਵਧਦੇ ਹਨ ਤਾਂ ਏਅਰ ਸਟ੍ਰਾਇਕ (ਹਵਾਈ ਹਮਲੇ) ਤਿਆਰ ਹੈ।

    ਉਨ੍ਹਾਂ ਕਿਹਾ ਕਿ ਫਰਕ ਬਹੁਤ ਸਪੱਸ਼ਟ ਹੈ। 2014 ਤੋਂ ਪਹਿਲਾਂ ਭਾਰਤ ਕੀ ਸੀ ਅਤੇ 2014 ਤੋਂ ਬਾਅਦ ਅੱਜ ਭਾਰਤ ਕਿੱਥੇ ਹੈ। 2014 ਤੋਂ ਪਹਿਲਾਂ ਭਾਰਤ ਵਿੱਚ ਅਵਿਸ਼ਵਾਸ, ਅਰਾਜਕਤਾ ਅਤੇ ਅਸੁਰੱਖਿਆ ਦਾ ਮਾਹੌਲ ਸੀ। 2014 ਤੋਂ ਪਹਿਲਾਂ ਦੇਸ਼ ਅੰਦਰ ਹਰ ਰੋਜ਼ ਕੋਈ ਨਾ ਕੋਈ ਨਵਾਂ ਘੁਟਾਲਾ ਸਾਹਮਣੇ ਆਉਂਦਾ ਸੀ।

    ਭਾਜਪਾ ਦੀ ਸਰਕਾਰ ਆਉਂਦੇ ਹੀ ਮਾਹੌਲ ਸੁਧਰ ਗਿਆ। ਇਸ ਤੋਂ ਬਾਅਦ ਅਯੁੱਧਿਆ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਤੁਸੀਂ ਪਾਕਿਸਤਾਨ ਦੀ ਤਾਰੀਫ ਕਰੋਗੇ ਤਾਂ ਕੁਚਲੇ ਜਾਵੋਗੇ। ਉਨ੍ਹਾਂ ਕਿਹਾ, "ਮੈਚ ਹੁੰਦੇ ਹਨ, ਹਾਰ ਜਿੱਤ ਹੁੰਦੀ ਹੈ ਪਰ ਜੇਕਰ ਦੁਸ਼ਮਣ ਦੇਸ਼ ਨਾਲ ਸਮਰਥਨ ਕਰੋਗੇ, ਤਾਂ ਉਥੇ ਹੀ ਕਠੋਰਤਾ ਨਾਲ ਕੁਚਲੇ ਜਾਵੋਗੇ।"

    ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਭਾਰਤ ਵਿੱਚ ਰਹਿੰਦਾ ਹੈ, ਉਸ ਨੂੰ ਦੇਸ਼ ਭਗਤੀ ਦਿਖਾਉਣੀ ਪਵੇਗੀ। ਜੇਕਰ ਕੋਈ ਦੁਸ਼ਮਣ ਦੇਸ਼ ਦੀ ਹਮਾਇਤ ਕਰਦਾ ਨਜ਼ਰ ਆਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
    Published by:Gurwinder Singh
    First published: