• Home
 • »
 • News
 • »
 • national
 • »
 • LUCKNOW CRIME GIRL WAS DRIVING SCOOTY ON OTHER VEHICLE NUMBER TO AVOID TRAFFIC CHALLAN POLICE ARRESTED

ਟਰੈਫਿਕ ਚਲਾਨ ਤੋਂ ਬਚਣ ਲਈ ਕੁੜੀ ਨੇ ਲਾਈ ਐਸੀ ਜੁਗਤ, ਡੇਢ ਸਾਲ ਚੱਕਰਾਂ 'ਚ ਪਾਈ ਰੱਖੀ ਪੁਲਿਸ, ਹੁਣ ਗ੍ਰਿਫਤਾਰ

ਹੱਦ ਉਦੋਂ ਹੋ ਗਈ ਜਦੋਂ ਇਨ੍ਹਾਂ ਚਲਾਨਾਂ ਦੀ ਰਕਮ ਇੱਕ ਲੱਖ ਰੁਪਏ ਤੱਕ ਪਹੁੰਚ ਗਈ।

(ਸੰਕੇਤਕ ਫੋਟੋ)

 • Share this:
  ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਠਾਕੁਰਗੰਜ ਪੁਲਿਸ ਨੇ ਧੋਖਾਧੜੀ ਦੇ ਇਕ ਅਜੀਬ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇੱਥੇ ਚਲਾਨ ਤੋਂ ਬਚਣ ਲਈ ਇੱਕ ਲੜਕੀ ਨੇ ਆਪਣੀ ਸਕੂਟੀ 'ਤੇ ਦੂਜੀ ਲੜਕੀ ਦੀ ਸਕੂਟੀ ਦਾ ਨੰਬਰ ਲਗਾ ਦਿੱਤਾ।

  ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਸਲ ਨੰਬਰ ਵਾਲੀ ਲੜਕੀ ਦੇ ਘਰ ਅਕਸਰ ਚਲਾਨ ਆਉਣ ਲੱਗੇ। ਠਾਕੁਰਗੰਜ ਪੁਲਿਸ ਨੇ ਇਸ ਮਾਮਲੇ 'ਚ ਸਾਫੀਆ ਉਰਫ ਅਲੀਸ਼ਾ ਨਾਂ ਦੀ ਲੜਕੀ ਨੂੰ ਧੋਖਾਧੜੀ ਦੀਆਂ ਗੰਭੀਰ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਹੈ।

  ਡੀਸੀਪੀ ਵੈਸਟ ਸੋਮੇਨ ਵਰਮਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚਲਾਨ ਤੋਂ ਬਚਣ ਲਈ ਇਹ ਲੜਕੀ ਆਪਣੀ ਸਕੂਟੀ ’ਤੇ ਪੀੜਤ ਲੜਕੀ ਦੀ ਨੰਬਰ ਪਲੇਟ ਲਾ ਕੇ ਘੁੰਮਦੀ ਸੀ। ਥਾਣਾ ਠਾਕੁਰਗੰਜ ਦੇ ਬਾਲਾਗੰਜ ਇਲਾਕੇ ਦੇ ਰਹਿਣ ਵਾਲੇ ਰਵਿੰਦਰ ਕੁਮਾਰ ਨੇ ਜੂਨ 2020 'ਚ ਲਖਨਊ ਟ੍ਰੈਫਿਕ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਬੇਟੀ ਦੀ ਸਕੂਟੀ ਜੁਪੀਟਰ ਘਰ 'ਚ ਖੜ੍ਹੀ ਹੈ, ਪਰ ਉਸ ਦੇ ਆਨਲਾਈਨ ਚਲਾਨ ਆ ਰਹੇ ਹਨ।

  ਹੱਦ ਉਦੋਂ ਹੋ ਗਈ ਜਦੋਂ ਇਨ੍ਹਾਂ ਚਲਾਨਾਂ ਦੀ ਰਕਮ ਇੱਕ ਲੱਖ ਰੁਪਏ ਤੱਕ ਪਹੁੰਚ ਗਈ। ਰਵਿੰਦਰ ਦੀ ਸ਼ਿਕਾਇਤ 'ਤੇ ਟ੍ਰੈਫਿਕ ਪੁਲਿਸ ਨੇ ਸੀਸੀਟੀਵੀ ਫੁਟੇਜ ਕਢਵਾਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਸੀਸੀਟੀਵੀ ਫੁਟੇਜ ਤੋਂ ਸਪੱਸ਼ਟ ਹੋ ਗਿਆ ਹੈ ਕਿ ਲੜਕੀ ਨੇ ਪੀੜਤਾ ਦੀ ਸਕੂਟੀ ਦਾ ਨੰਬਰ ਆਪਣੀ ਸਕੂਟੀ 'ਤੇ ਲਗਾਇਆ ਸੀ।

  ਇਸ ਮਾਮਲੇ 'ਚ ਪੀੜਤਾ ਦੀ ਸ਼ਿਕਾਇਤ 'ਤੇ ਠਾਕੁਰਗੰਜ ਪੁਲਿਸ ਨੇ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਲੜਕੀ ਦਾ ਰਸਤਾ ਲੱਭ ਲਿਆ, ਜਿਸ ਮਗਰੋਂ ਪੁਲਿਸ ਨੇ ਜਾਲ ਵਿਛਾ ਕੇ ਸਫ਼ੀਆ ਉਰਫ਼ ਅਲੀਸ਼ਾ ਨੂੰ ਸਕੂਟੀ ਸਮੇਤ ਗ੍ਰਿਫ਼ਤਾਰ ਕਰ ਲਿਆ।

  ਪੁਲਿਸ ਅਨੁਸਾਰ ਸਫ਼ੀਆ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਚਲਾਨ ਤੋਂ ਬਚਣ ਲਈ ਆਪਣੀ ਸਕੂਟੀ ਦੀ ਨੰਬਰ ਪਲੇਟ 'ਤੇ ਕਿਸੇ ਹੋਰ ਦਾ ਨੰਬਰ ਲਗਾਉਂਦੀ ਸੀ।
  Published by:Gurwinder Singh
  First published: