• Home
  • »
  • News
  • »
  • national
  • »
  • LUCKNOW FEMALE IAS FILE POLICE COMPLAINT AGAINST IAS HUSBAND SAYS CAME TO KNOW IN HONEYMOON THAT HE IS IMPOTENT GH AP AS

Lucknow ਦੇ IAS ਜੋੜੇ ਦਾ ਆਪਸੀ ਝਗੜਾ ਪਹੁੰਚਿਆ ਪੁਲਿਸ ਸਟੇਸ਼ਨ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਹਿਲਾ ਆਈਏਐਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੀ ਇਸ ਸਰੀਰਕ ਕਮਜ਼ੋਰੀ ਕਾਰਨ ਉਸ ਦਾ ਪਰਿਵਾਰ ਕਦੇ ਵੀ ਪੂਰਾ ਨਹੀਂ ਹੋ ਸਕਿਆ। ਉਸ ਨੇ ਦੱਸਿਆ ਕਿ 'ਉਸ ਦਾ ਪਤੀ ਹਮੇਸ਼ਾ ਕਿਸੇ ਹੋਰ ਔਰਤ ਕੋਲ ਜਾਣ ਦੀ ਧਮਕੀ ਦਿੰਦਾ ਸੀ ਅਤੇ ਵਿਰੋਧ ਕਰਨ 'ਤੇ ਉਸ ਦੀ ਕੁੱਟਮਾਰ ਕਰਦਾ ਸੀ।'

ਲਖਨਊ ਦੇ IAS ਜੋੜੇ ਦਾ ਆਪਸੀ ਝਗੜਾ ਪਹੁੰਚਿਆ ਪੁਲਿਸ ਸਟੇਸ਼ਨ, ਕਾਰਨ ਜਾਣ ਹੋ ਜਾਓਗੇ ਹੈਰਾਨ

  • Share this:
"ਕਹਾਣੀ ਘਰ ਘਰ ਕੀ" ਲਖਨਊ ਦੇ ਇੱਕ IAS ਜੋੜੇ ਦਾ ਆਪਸੀ ਝਗੜਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ। ਇੱਥੇ ਕੋਤਵਾਲੀ ਵਿੱਚ ਇੱਕ ਮਹਿਲਾ ਆਈਏਐਸ (IAS) ਨੇ ਆਪਣੇ ਆਈਏਐਸ ਪਤੀ ’ਤੇ ਸਰੀਰਕ ਤੌਰ ’ਤੇ ਅਸਮਰੱਥਾ, ਕੁੱਟਮਾਰ ਕਰਨ ਅਤੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਲਾਉਂਦਿਆਂ ਕੇਸ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਇਸ ਸਬੰਧੀ ਪੁਲਿਸ ਨੇ ਕਿਹਾ ਕਿ ਉਹ ਮਹਿਲਾ ਆਈਏਐਸ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

ਮਹਿਲਾ ਆਈਏਐਸ ਵੱਲੋਂ ਆਪਣੇ ਆਈਏਐਸ ਪਤੀ ਖ਼ਿਲਾਫ਼ ਦਰਜ ਕਰਵਾਈ ਪੁਲੀਸ ਸ਼ਿਕਾਇਤ ਅਨੁਸਾਰ ਉਨ੍ਹਾਂ ਦਾ ਵਿਆਹ 5 ਮਈ 1990 ਨੂੰ ਹੋਇਆ ਸੀ, ਜਿਸ ਤੋਂ ਬਾਅਦ ਹਨੀਮੂਨ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸਰੀਰਕ ਤੌਰ ’ਤੇ ਅਪਾਹਜ ਹੈ। ਪਰ ਇਸ ਦੇ ਉਲਟ ਉਸ ਨੇ ਉਨ੍ਹਾਂ 'ਤੇ ਸਰੀਰਕ ਤੌਰ 'ਤੇ ਅਸਮਰੱਥਾ ਦਾ ਦੋਸ਼ ਲਗਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਮਹਿਲਾ ਆਈਏਐਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦੀ ਇਸ ਸਰੀਰਕ ਕਮਜ਼ੋਰੀ ਕਾਰਨ ਉਸ ਦਾ ਪਰਿਵਾਰ ਕਦੇ ਵੀ ਪੂਰਾ ਨਹੀਂ ਹੋ ਸਕਿਆ। ਉਸ ਨੇ ਦੱਸਿਆ ਕਿ 'ਉਸ ਦਾ ਪਤੀ ਹਮੇਸ਼ਾ ਕਿਸੇ ਹੋਰ ਔਰਤ ਕੋਲ ਜਾਣ ਦੀ ਧਮਕੀ ਦਿੰਦਾ ਸੀ ਅਤੇ ਵਿਰੋਧ ਕਰਨ 'ਤੇ ਉਸ ਦੀ ਕੁੱਟਮਾਰ ਕਰਦਾ ਸੀ।'

ਮਹਿਲਾ ਆਈਏਐਸ ਦਾ ਇਲਜ਼ਾਮ ਹੈ ਕਿ ਕੁਝ ਮਹੀਨੇ ਪਹਿਲਾਂ ਉਹ ਅਤੇ ਉਸਦੀ ਮਾਂ ਕੋਰੋਨਾ ਸੰਕਰਮਿਤ ਹੋ ਗਏ ਸਨ, ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਹੋਣ 'ਤੇ ਉਸਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਇਸ ਦੌਰਾਨ ਉਸ ਦੇ ਪਤੀ ਨੇ ਉਸ ਦੇ ਬੈਂਕ ਖਾਤੇ ਵਿੱਚੋਂ 19.50 ਲੱਖ ਰੁਪਏ ਕਢਵਾ ਲਏ। ਇਸ ਦੇ ਨਾਲ ਹੀ ਪਤੀ ਨੇ ਡਾਕਟਰ ਨੂੰ ਦਿਖਾਏ ਬਿਨਾਂ ਉਸ ਨੂੰ ਗਲਤ ਦਵਾਈਆਂ ਦੇਣ ਦੀ ਕੋਸ਼ਿਸ਼ ਕੀਤੀ।

ਉਸਨੇ ਦੱਸਿਆ ਕਿ ਕੋਵਿਡ ਦੌਰਾਨ ਉਸਨੂੰ ਬਲੈਕ ਫੰਗਸ ਵਰਗੀ ਗੰਭੀਰ ਬਿਮਾਰੀ ਹੋ ਗਈ ਸੀ, ਪਰ ਉਸਦੇ ਪਤੀ ਨੇ ਉਸਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਉਹ ਸਮੇਂ ਸਿਰ ਇਲਾਜ ਨਹੀਂ ਕਰਵਾ ਸਕੀ ਅਤੇ ਸਮੱਸਿਆ ਗੰਭੀਰ ਹੋ ਗਈ। ਇਸ ਦੇ ਨਾਲ ਹੀ ਵਿਆਹ ਦੇ ਇੰਨੇ ਦਿਨਾਂ ਬਾਅਦ ਅਜਿਹੇ ਇਲਜ਼ਾਮ ਲਗਾਉਣ ਦੇ ਸਵਾਲ 'ਤੇ ਉਸ ਨੇ ਕਿਹਾ ਕਿ ਉਹ ਪਰਿਵਾਰ ਨੂੰ ਟੁੱਟਣ ਤੋਂ ਬਚਾਉਣ ਲਈ ਇੰਨੇ ਦਿਨਾਂ ਤੱਕ ਤੜਫ ਰਹੀ ਸੀ ਪਰ ਹੁਣ ਮਾਮਲਾ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ।
Published by:Amelia Punjabi
First published: