• Home
  • »
  • News
  • »
  • national
  • »
  • LUCKNOW FORMER IPS AMITABH THAKUR ANNOUNCED HE WILL FIGHT AGAINST CM YOGI IN UP ASSEMBLY ELECTION 2022

ਯੂਪੀ ਦੇ ਚਰਚਿਤ ਸਾਬਕਾ IPS ਅਮਿਤਾਭ ਠਾਕੁਰ ਵੱਲੋਂ CM ਯੋਗੀ ਖਿਲਾਫ ਚੋਣ ਲੜਨ ਦਾ ਐਲਾਨ

ਯੂਪੀ ਦੇ ਚਰਚਿਤ ਸਾਬਕਾ IPS ਅਮਿਤਾਭ ਠਾਕੁਰ ਵੱਲੋਂ CM ਯੋਗੀ ਖਿਲਾਫ ਚੋਣ ਲੜਨ ਦਾ ਐਲਾਨ (File photo)

  • Share this:
    ਅਗਲੇ ਸਾਲ ਹੋਣ ਵਾਲੀਆਂ ਯੂਪੀ ਵਿਧਾਨ ਸਭਾ ਚੋਣਾਂ (UP Assembly Elections) ਕਾਰਨ ਸੂਬੇ ਦੀ ਸਿਆਸਤ ਗਰਮਾ ਗਈ ਹੈ। ਇਸੇ ਕੜੀ ਵਿੱਚ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਆਈਪੀਐਸ ਅਮਿਤਾਭ ਠਾਕੁਰ  (Former IPS Amitabh Thakur ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਰੁੱਧ 2022 ਯੂਪੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

    ਅਮਿਤਾਭ ਨੇ ਟਵੀਟ ਕੀਤਾ ਕਿ ਕੱਲ੍ਹ ਯੋਗੀ ਆਦਿੱਤਿਆਨਾਥ ਦੇ ਖਿਲਾਫ ਚੋਣ ਲੜਨ ਦੇ ਆਪਣੇ ਇਰਾਦੇ ਨੂੰ ਜ਼ਾਹਰ ਕਰਨ ਤੋਂ ਬਾਅਦ ਮੇਰੇ ਸਾਰੇ ਸਾਥੀ ਲਗਾਤਾਰ ਮੈਨੂੰ ਚੋਣ ਲੜਨ ਲਈ ਕਹਿ ਰਹੇ ਹਨ। ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਮੈਂ ਫੈਸਲਾ ਕੀਤਾ ਹੈ ਕਿ ਉਹ (ਯੋਗੀ) ਜਿੱਥੋਂ ਵੀ ਆਗਾਮੀ ਵਿਧਾਨ ਸਭਾ ਚੋਣਾਂ ਲੜੇਗਾ, ਮੈਂ ਨਿਸ਼ਚਤ ਰੂਪ ਤੋਂ ਉਸ ਦੇ ਵਿਰੁੱਧ ਲੜਾਂਗਾ।''

    ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਿਤਾਭ ਠਾਕੁਰ ਨੇ ਟਵੀਟ ਕਰਕੇ ਕਿਹਾ ਸੀ ਕਿ 'ਬਹੁਤ ਸਾਰੇ ਦੋਸਤ ਕਹਿ ਰਹੇ ਹਨ ਕਿ ਤੁਹਾਨੂੰ ਯੋਗੀ ਜੀ ਦੇ ਵਿਰੁੱਧ ਲੜਨਾ ਚਾਹੀਦਾ ਹੈ। ਇੱਕ ਬੁਰਾ ਵਿਚਾਰ ਨਹੀਂ। ਮੈਂ ਇਹ ਵੀ ਜਾਣਦਾ ਹਾਂ ਕਿ ਮੈਨੂੰ ਬਹੁਤ ਘੱਟ ਵੋਟਾਂ ਮਿਲਣਗੀਆਂ, ਬਹੁਤ ਘੱਟ, ਕਿਉਂਕਿ ਮੇਰੇ ਵਿੱਚ ਨੇਤਾ ਦੇ ਗੁਣ ਨਹੀਂ ਹਨ, ਪਰ ਇਹ ਜਰੂਰ ਹੈ ਕਿ ਮੈਂ ਯੋਗੀ ਜੀ ਨੂੰ ਉਸ ਚੋਣ ਵਿੱਚ ਚੋਣ ਜ਼ਾਬਤੇ ਦੀ ਪਾਲਣਾ ਜ਼ਰੂਰ ਕਰਵਾ ਦੇਵਾਂਗਾ।

    1992 ਬੈਚ ਦੇ ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਅਮਿਤਾਭ ਠਾਕੁਰ, ਜੋ ਯੂਪੀ ਦੇ ਸੱਤ ਜ਼ਿਲ੍ਹਿਆਂ ਵਿੱਚ ਐਸਪੀ ਦਾ ਅਹੁਦਾ ਸੰਭਾਲ ਚੁੱਕੇ ਹਨ, ਨੂੰ ਇੱਕ ਕੜਕ ਅਤੇ ਸਖਤ ਪੁਲਿਸ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਅਮਿਤਾਭ ਠਾਕੁਰ ਰਾਸ਼ਟਰੀ ਆਰਟੀਆਈ ਫੋਰਮ ਦੇ ਸੰਸਥਾਪਕ ਵੀ ਰਹੇ ਹਨ। ਉਨ੍ਹਾਂ ਦੀ ਪਤਨੀ ਵੀ ਸਮਾਜ ਸੇਵੀ ਹੈ।
    Published by:Gurwinder Singh
    First published: