ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕੀਤੇ ਸਾਰੇ 48 ਕੋਰੋਨਾ ਮਰੀਜਾਂ ਦੀ ਮੌਤ, ਜਾਂਚ ਦੇ ਹੁਕਮ

News18 Punjabi | News18 Punjab
Updated: September 23, 2020, 12:33 PM IST
share image
ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕੀਤੇ ਸਾਰੇ 48 ਕੋਰੋਨਾ ਮਰੀਜਾਂ ਦੀ ਮੌਤ, ਜਾਂਚ ਦੇ ਹੁਕਮ
ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕੀਤੇ ਸਾਰੇ 48 ਕੋਰੋਨਾ ਮਰੀਜਾਂ ਦੀ ਮੌਤ, ਜਾਂਚ ਦੇ ਹੁਕਮ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਲਖਨਊ ਦੇ ਚਾਰ ਨਿੱਜੀ ਹਸਪਤਾਲਾਂ ਵਿਚ ਕੋਰੋਨਾ-ਲਾਗ ਵਾਲੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਵਿਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਚਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਕੁੱਲ 48 ਕੋਰੋਨਾ-ਪ੍ਰਭਾਵਿਤ ਮਰੀਜ਼ਾਂ ਨੂੰ ਰੈਫ਼ਰ ਜਾਂ ਸਿੱਧਾ ਦਾਖਲ ਕਰਵਾਇਆ ਗਿਆ। ਪਰ ਸਾਰਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਹੁਣ ਡੀਐਮ ਅਭਿਸ਼ੇਕ ਪ੍ਰਕਾਸ਼ ਨੇ ਚਾਰ ਨਿੱਜੀ ਹਸਪਤਾਲਾਂ ਨੂੰ ਨੋਟਿਸ ਜਾਰੀ ਕਰਦਿਆਂ ਸਪਸ਼ਟੀਕਰਨ ਮੰਗਿਆ ਹੈ। ਨੋਟਿਸ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਮਹਾਂਮਾਰੀ ਐਕਟ ਤਹਿਤ ਅਣਗਹਿਲੀ ਕਰਨ ਵਾਲੇ ਨਿੱਜੀ ਹਸਪਤਾਲਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

10 ਸੰਕਰਮਿਤ ਲੋਕਾਂ ਨੂੰ ਚਰਕ ਹਸਪਤਾਲ ਭੇਜਿਆ ਗਿਆ, ਸਾਰੇ ਹੀ ਕੁਝ ਦਿਨਾਂ ਵਿੱਚ ਦਮ ਤੋੜ ਗਏ। ਇਸ ਤੋਂ ਇਲਾਵਾ ਚੰਦਨ ਹਸਪਤਾਲ ਵਿਚ ਰੈਫਰ ਕੀਤੇ 11 ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਵੀ ਕੁਝ ਦਿਨਾਂ ਵਿੱਚ ਮੌਤ ਹੋ ਗਈ। 17 ਸੰਕਰਮਿਤ ਨੂੰ ਅਪੋਲੋ ਹਸਪਤਾਲ ਭੇਜਿਆ ਗਿਆ। ਇਥੇ ਵੀ ਕੁਝ ਹੀ ਦਿਨਾਂ ਵਿਚ ਸਾਰਿਆਂ ਦੀ ਮੌਤ ਹੋ ਗਈ। 10 ਮਰੀਜ਼ਾਂ ਨੂੰ ਮੇਯੋ ਹਸਪਤਾਲ ਭੇਜਿਆ ਗਿਆ ਅਤੇ ਸਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ।
ਜਾਣਕਾਰੀ ਅਨੁਸਾਰ ਕਈ ਹਸਪਤਾਲਾਂ ਵਿੱਚ ਲਾਪਰਵਾਹੀ ਵਰਤੀ ਗਈ ਹੈ। ਬਹੁਤ ਸਾਰੀਆਂ ਥਾਵਾਂ ਉਤੇ ਮਰੀਜ਼ਾਂ ਦੀ ਕੋਰੋਨਾ ਜਾਂਚ ਨਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ। ਬਾਅਦ ਵਿੱਚ, ਜਦੋਂ ਮਰੀਜ਼ ਦੀ ਸਿਹਤ ਵਿਗੜਦੀ ਤਾਂ  ਕੋਰੋਨਾ ਜਾਂਚ ਕੀਤੀ ਗਈ ਤਾਂ ਰਿਪੋਰਟ ਸਕਾਰਾਤਮਕ ਸਾਹਮਣੇ ਆਈ।

ਡੀਐਮ ਅਭਿਸ਼ੇਕ ਪ੍ਰਕਾਸ਼ ਨੇ ਕਿਹਾ ਕਿ ਮਰੀਜ਼ਾਂ ਦੀ ਜਾਂਚ ਵਿੱਚ ਅਣਗਹਿਲੀ ਸਾਹਮਣੇ ਆਈ ਹੈ। ਇਸ ਬਾਰੇ ਹਸਪਤਾਲਾਂ ਤੋਂ ਜਵਾਬ ਮੰਗਿਆ ਗਿਆ ਹੈ। ਹਸਪਤਾਲਾਂ ਨੂੰ ਪੁੱਛਿਆ ਗਿਆ ਹੈ ਕਿ ਕੀ ਕਾਰਨ ਹੈ ਕਿ ਹੁਣ ਤੱਕ ਭੇਜੇ ਗਏ ਸਾਰੇ ਕੋਵਿਡ ਮਰੀਜਾਂ ਦੀ ਮੌਤ ਹੋ ਗਈ ਹੈ। ਜਵਾਬ ਮਿਲਣ ਤੋਂ ਬਾਅਦ ਹਸਪਤਾਲ 'ਤੇ ਕਾਰਵਾਈ ਕੀਤੀ ਜਾਵੇਗੀ।
Published by: Gurwinder Singh
First published: September 23, 2020, 12:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading