ਕਿਸਾਨੀ ਸੰਘਰਸ਼ ਬਾਰੇ ਨਵੀਂ ਰਣਨੀਤੀ, ਪੰਜ ਸਤੰਬਰ ਨੂੰ ਮਜ਼ੱਫਰਨਗਰ 'ਚ ਮਹਾਰੈਲੀ ਦਾ ਐਲਾਨ

News18 Punjabi | News18 Punjab
Updated: July 26, 2021, 7:25 PM IST
share image
ਕਿਸਾਨੀ ਸੰਘਰਸ਼ ਬਾਰੇ ਨਵੀਂ ਰਣਨੀਤੀ, ਪੰਜ ਸਤੰਬਰ ਨੂੰ ਮਜ਼ੱਫਰਨਗਰ 'ਚ ਮਹਾਰੈਲੀ ਦਾ ਐਲਾਨ
ਕਿਸਾਨੀ ਸੰਘਰਸ਼ ਬਾਰੇ ਨਵੀਂ ਰਣਨੀਤੀ, ਪੰਜ ਸਤੰਬਰ ਨੂੰ ਮਜ਼ੱਫਰਨਗਰ 'ਚ ਮਹਾਰੈਲੀ ਦਾ ਐਲਾਨ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ 5 ਸਤੰਬਰ ਤੋਂ ਮੁਜ਼ੱਫਰਨਗਰ ਵਿਚ ਮਹਾਰੈਲੀ ਅਤੇ ਉੱਤਰ ਪ੍ਰਦੇਸ਼ ਦੇ ਸਭਨਾਂ ਮੰਡਲ ਦਫਤਰਾਂ ਵਿਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ ਉੱਤਰ ਪ੍ਰਦੇਸ਼ ਵਿੱਚ ਅੰਦੋਲਨ ਲਈ ਚਾਰ ਗੇੜਾਂ ਦੀ ਰਣਨੀਤੀ ਬਣਾਈ ਹੈ।

ਇਥੇ ਪ੍ਰੈਸ ਕਲੱਬ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕੀਤੀ ਪ੍ਰੈਸ ਕਾਨਫੰਰਸ ਵਿੱਚ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ, ਜੈ ਕਿਸਾਨ ਅੰਦੋਲਨ ਦੇ ਪ੍ਰੋਫੈਸਰ ਯੋਗੇਂਦਰ ਯਾਦਵ, ਰਾਸ਼ਟਰੀ ਕਿਸਾਨ ਮਜ਼ਦੂਰ ਫੈਡਰੇਸ਼ਨ ਦੇ ਸ਼ਿਵਕੁਮਾਰ ਕੱਕਾ ਜੀ, ਜਗਜੀਤ ਸਿੰਘ ਡੱਲੇਵਾਲ ਅਤੇ ਡਾਕਟਰ ਆਸ਼ੀਸ਼ ਮਿੱਤਲ ਸਮੇਤ ਕਈ ਆਗੂਆਂ ਨੇ ਸੱਤਾਧਾਰੀ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਅਤੇ ਉਨ੍ਹਾਂ ਦੇ ਨੇਤਾਵਾਂ ਦੇ ਬਾਈਕਾਟ ਦਾ ਐਲਾਨ ਕੀਤਾ।
ਰਾਕੇਸ਼ ਟਿਕੈਤ ਨੇ ਕਿਹਾ, ‘‘ ਅਸੀਂ ਲਖਨਊ ਨੂੰ ਦਿੱਲੀ ਵਿੱਚ ਤਬਦੀਲ ਕਰ ਦਿਆਂਗੇ ਤੇ ਸੂਬੇ ਦੀ ਰਾਜਧਾਨੀ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿਆਂਗੇ। ਸਾਡਾ ਸੰਘਰਸ਼ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਤਕ ਜਾਰੀ ਰਹੇਗਾ।’’ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਇਸ ਕੌਮੀ ਅੰਦੋਲਨ ਦੇ ਅਗਲੇ ਪੜਾਅ ਵਜੋਂ ਮਿਸ਼ਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅੰਦੋਲਨ ਨੂੰ ਚਾਰ ਗੇੜਾਂ ਵਿੱਚ ਵੰਡਿਆ ਗਿਆ ਹੈ।
Published by: Gurwinder Singh
First published: July 26, 2021, 7:25 PM IST
ਹੋਰ ਪੜ੍ਹੋ
ਅਗਲੀ ਖ਼ਬਰ