Home /News /national /

ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੀ ਨੂੰਹ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹੱਥ ਦੀ ਨਾੜੀ ਕੱਟੀ

ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੀ ਨੂੰਹ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹੱਥ ਦੀ ਨਾੜੀ ਕੱਟੀ

ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੀ ਨੂੰਹ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹੱਥ ਦੀ ਨਾੜੀ ਕੱਟੀ

ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੀ ਨੂੰਹ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼, ਹੱਥ ਦੀ ਨਾੜੀ ਕੱਟੀ

BJP MP Kaushal Kishore Daughter-in-Law Row: ਆਤਮ ਹੱਤਿਆ ਦੀ ਕੋਸ਼ਿਸ਼ ਤੋਂ ਪਹਿਲਾਂ ਅੰਕਿਤਾ ਦਾ ਇਕ ਵੀਡੀਓ ਐਤਵਾਰ ਨੂੰ ਵਾਇਰਲ ਹੋਇਆ ਸੀ। ਇਸ ਵਿੱਚ ਅੰਕਿਤਾ ਨੇ ਆਪਣੇ ਪਤੀ ਆਯੂਸ਼ ਉੱਤੇ ਗੰਭੀਰ ਦੋਸ਼ ਲਗਾਏ। ਅੰਕਿਤਾ ਨੇ ਕਿਹਾ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ।

 • Share this:
  ਲਖਨਊ: ਮੋਹਨ ਲਾਲਗੰਜ ਤੋਂ ਭਾਜਪਾ ਸੰਸਦ ਕੌਸ਼ਲ ਕਿਸ਼ੋਰ(BJP MP Kaushal Kishore) ਦੀ ਨੂੰਹ ਅੰਕਿਤਾ ਨੇ ਆਤਮ ਹੱਤਿਆ ਦੀ ਕੋਸ਼ਿਸ਼ (Suicide Attempt) ਕੀਤੀ ਹੈ। ਅੰਕਿਤਾ ਨੇ ਸੰਸਦ ਮੈਂਬਰ ਦੇ ਘਰ ਦੇ ਬਾਹਰ ਆਪਣੇ ਹੱਥ ਦੀ ਨਾੜ ਕੱਟ ਦਿੱਤੀ। ਕਾਹਲੀ ਵਿੱਚ ਪੁਲਿਸ ਨੇ ਅੰਕਿਤਾ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਆਤਮ ਹੱਤਿਆ ਦੀ ਕੋਸ਼ਿਸ਼ ਤੋਂ ਪਹਿਲਾਂ ਅੰਕਿਤਾ ਦਾ ਇਕ ਵੀਡੀਓ ਐਤਵਾਰ ਨੂੰ ਵਾਇਰਲ ਹੋਇਆ ਸੀ। ਇਸ ਵਿੱਚ ਅੰਕਿਤਾ ਨੇ ਆਪਣੇ ਪਤੀ ਆਯੂਸ਼ ਉੱਤੇ ਗੰਭੀਰ ਦੋਸ਼ ਲਗਾਏ। ਅੰਕਿਤਾ ਨੇ ਕਿਹਾ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ।

  ਹਸਪਤਾਲ ਵਿਚ ਅੰਕਿਤਾ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਆਯੁਸ਼ ਦੇ ਘਰ ਦੇ ਬਾਹਰ ਬਲੇਡ ਨਾਲ ਨਾੜ ਕੱਟੀ, ਉਸ ਸਮੇਂ ਆਯੁਸ਼ ਦੀ ਮਾਂ ਅਤੇ ਹੋਰ ਲੋਕ ਬਾਹਰ ਘੁੰਮ ਰਹੇ ਸਨ। ਕਿਸੇ ਨੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਡੇਢ ਘੰਟੇ ਬਾਅਦ ਪੁਲਿਸ ਆਈ।

  ਪੁਲਿਸ ਅਤੇ ਪਰਿਵਾਰ 'ਤੇ ਲਗਾਏ ਗਏ ਗੰਭੀਰ ਦੋਸ਼

  ਵਾਇਰਲ ਹੋਈ ਵੀਡੀਓ ਵਿੱਚ ਅੰਕਿਤਾ ਰੋਂਦੀ ਹੋਈ ਦਿਖ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਆਯੁਸ਼ ਦੇ ਪਰਿਵਾਰਕ ਮੈਂਬਰ ਗੰਭੀਰ ਦੋਸ਼ ਲਗਾ ਰਹੇ ਹਨ। ਵੀਡੀਓ ਵਿੱਚ ਅੰਕਿਤਾ ਨੇ ਕਿਹਾ, ‘ਉਹ ਕਦੋਂ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਆਯੁਸ਼ ਉਸ ਕੋਲ ਆਵੇਗਾ। ਆਯੁਸ਼ ਐਤਵਾਰ ਨੂੰ ਮਹਿਲਾ ਥਾਣੇ ਪਹੁੰਚਿਆ। ਮੈਂ ਆਯੁਸ਼ ਨੂੰ ਮਿਲਣ ਲਈ ਵੀ ਥਾਣੇ ਗਈ ਸੀ, ਪਰ ਪੁਲਿਸ ਵਾਲਿਆਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਨਹੀਂ ਆਇਆ ਹੈ। ਹਰ ਕੋਈ ਮਿਲਾਇਆ ਹੋਇਆ ਹੈ, ਆਯੁਸ਼ ਥਾਣੇ ਵਿਚ ਸੀ ਪਰ ਨਹੀਂ ਮਿਲਿਆ।

  ਵਾਇਰਲ ਵੀਡੀਓ ਵਿੱਚ ਖੁਦਕੁਸ਼ੀ ਦੀ ਗੱਲ ਹੋਈ ਸੀ

  ਅੰਕਿਤਾ ਵੀਡੀਓ ਵਿਚ ਅੱਗੇ ਕਹਿੰਦੀ ਦਿਖਾਈ ਦੇ ਰਹੀ ਹੈ, 'ਤੁਸੀਂ (ਆਯੁਸ਼) ​​ਖੁਦ ਕਹਿੰਦੇ ਸਨ ਕਿ ਘਰ ਵਾਲੇ ਮੇਰੇ ਨਾਲ ਪਿਆਰ ਨਹੀਂ ਕਰਦੇ। ਮੈਂ ਹਰ ਕਦਮ ਤੇ ਤੁਹਾਡੇ ਨਾਲ ਰਹੀ ਹਾਂ, ਪਰ ਤੁਸੀਂ ਮੇਰੇ ਕੋਲੋਂ ਸਭ ਕੁਝ ਖੋਹ ਲਿਆ ਹੈ ... ਤੁਹਾਡਾ ਤਾਂ ਕੁੱਝ ਨਹੀਂ ਗਿਆ. ਤੁਸੀਂ ਆਪਣੇ ਪਰਿਵਾਰ ਕੋਲ ਗਏ ਮੇਰੇ ਬਾਰੇ ਨਹੀਂ ਸੋਚਿਆ, ਕਿਰਾਇਆ ਜਮਾਂ ਨਹੀਂ ਕੀਤਾ ਜਾਂਦਾ. ਕੋਈ ਗੈਸ ਸਿਲੰਡਰ ਵੀ ਨਹੀਂ ਹੈ. ਭਾਵੇਂ ਖਾਧਾ ਜਾਂ ਨਹੀਂ, ਤੁਸੀਂ ਨਹੀਂ ਪੁੱਛਿਆ. ਹੁਣ ਮੈਂ ਜਾ ਰਹੀ ਹਾਂ ... ਬਹੁਤ ਦੂਰ. ਤੁਹਾਨੂੰ ਯਾਦ ਆਵੇਗੀ ਕਿ ਮੇਰੇ ਤੋਂ ਗਲਤੀ ਹੋ ਗਈ, ਜੋ ਤੁਹਾਡੇ ਨਾਲ ਸੀ।'
  Published by:Sukhwinder Singh
  First published:

  Tags: Suicide

  ਅਗਲੀ ਖਬਰ