Home /News /national /

News18 Rising India: ਗਣਿਤ ਦੇ ਵਿਦਿਆਰਥੀ ਅਜੈ ਮੋਹਨ ਇੰਜ ਬਣੇ ਸੰਨਿਆਸੀ, ਫਿਰ ਬਣੇ ਸੀਐੱਮ ਯੋਗੀ ਅਦਿਤਨਾਥ..

News18 Rising India: ਗਣਿਤ ਦੇ ਵਿਦਿਆਰਥੀ ਅਜੈ ਮੋਹਨ ਇੰਜ ਬਣੇ ਸੰਨਿਆਸੀ, ਫਿਰ ਬਣੇ ਸੀਐੱਮ ਯੋਗੀ ਅਦਿਤਨਾਥ..

News18 Rising India: ਗਣਿਤ ਦੇ ਵਿਦਿਆਰਥੀ ਅਜੈ ਮੋਹਨ ਇੰਜ ਬਣੇ ਸੰਨਿਆਸੀ, ਫਿਰ ਬਣੇ ਸੀਐੱਮ ਯੋਗੀ ਅਦਿਤਨਾਥ..

News18 Rising India: ਗਣਿਤ ਦੇ ਵਿਦਿਆਰਥੀ ਅਜੈ ਮੋਹਨ ਇੰਜ ਬਣੇ ਸੰਨਿਆਸੀ, ਫਿਰ ਬਣੇ ਸੀਐੱਮ ਯੋਗੀ ਅਦਿਤਨਾਥ..

 • Share this:

  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਦਾ ਅਸਲੀ ਨਾਮ ਅਜੈ ਮੋਹਨ ਬ੍ਰਿਸ਼ਟ ਹੈ। ਉਹ ਸੰਨਿਆਸੀ ਜੀਵਨ ਗ੍ਰਹਿਣ ਕਰ ਕੇ ਯੋਗੀ ਅਦਿਤਨਾਥ ਬਣ ਗਏ।  ਵਿਦਿਆਰਥੀ ਜੀਵਨ ਵਿੱਚ ਯੋਗੀ ਅਦਿਤਨਾਥ ਗਣਿਤ ਦੇ ਤੇਜ਼ ਤਰਾਰ ਵਿਦਿਆਰਥੀ ਹੋਏ ਕਰਦੇ ਸਨ। ਅਦਿਤਨਾਥ ਨੇ ਪਹਿਲੇ ਸੰਨਿਆਸੀ ਅਤੇ ਫਿਰ ਰਾਜਨੇਤਾ ਦੇ ਰੂਪ ਵਿੱਚ ਆਪਣੀ ਸਫਲ ਪਛਾਣ ਬਣਾਈ। ਯੋਗੀ ਅਦਿਤਨਾਥ ਸੋਮਵਾਰ ਨੂੰ ਨਿਊਜ਼ 18 ਨੈੱਟਵਰਕ ਦੇ ਦਿੱਲੀ ਵਿੱਚ ਹੋਣ ਵਾਲੇ ਰਾਈਜ਼ਿੰਗ ਇੰਡੀਆ ਸਮਿਟ ਵਿੱਚ ਸ਼ਾਮਲ ਹੋਣਗੇ। ਇੱਥੇ ਉਹ ਰਾਜ ਦੇ ਮੁੱਦਿਆਂ ਉੱਤੇ ਖੁੱਲ ਕੇ ਆਪਣੇ ਵਿਚਾਰ ਰੱਖਣਗੇ ਅਤੇ ਰਾਜ ਨੂੰ ਵਿਕਾਸ ਦੇ ਰਾਹ ਉੱਤੇ ਲੈ ਕੇ ਜਾਣ ਦੇ ਲਈ ਆਪਣੀ ਰਣਨੀਤੀ ਦੇ ਬਾਰੇ ਦੱਸਣਗੇ।


  5 ਜੂਨ 1972: ਉੱਤਰਾਖੰਡ( ਉਸ ਸਮੇਂ ਉੱਤਰ ਪ੍ਰਦੇਸ਼ ਸੀ) ਦੇ ਪੌੜੀ ਜ਼ਿਲ੍ਹਾ ਸਥਿਤ ਯਮਕੇਸ਼ਵਰ ਤਹਿਸੀਲ ਦੇ ਪੰਚੂਰ ਪਿੰਡ ਦੇ ਰਾਜਪੂਤ ਪਰਿਵਾਰ ਵਿੱਚ ਯੋਗੀ ਅਦਿਤਨਾਥ ਦਾ ਜਨਮ ਹੋਇਆ ਸੀ।


  1977: ਟਿਹਰੀ ਦੇ ਗਜਾ ਦੇ ਸਥਾਨਕ ਸਕੂਲ ਵਿੱਚ ਪੜਾਈ ਸ਼ੁਰੂ ਕੀਤੀ। ਸਕੂਲ ਅਤੇ ਕਾਲਜ ਸਰਟੀਫਿਕੇਟ ਵਿੱਚ ਇਨ੍ਹਾਂ ਦਾ ਨਾਮ ਅਜੈ ਮੋਹਨ ਬਿਸ਼ਟ ਹੈ। ਟਿਹਰੀ ਦੇ ਗਜਾ ਸਕੂਲ ਤੋਂ ਦਸਵੀਂ ਦੀ ਪਰੀਖਿਆ ਪਾਸ ਕੀਤੀ। ਇਸ ਦੇ ਬਆਦ 1989 ਵਿੱਚ ਰਿਸ਼ੀ ਕੇਸ਼ ਦੇ ਭਾਰਤ ਮੰਦਿਰ ਇੰਟਰ ਕਾਲਜ ਵਿੱਚ ਇੰਟਰਮੀਡੀਏਟ ਦੀ ਪਰੀਖਿਆ ਪਾਸ ਕੀਤੀ।


  1990: ਗਰੈਜੂਏਸ਼ਨ ਦੀ ਪੜਾਈ ਕਰਦੇ ਹੋਏ ਏਬੀਪੀਪੀ ਨਾਲ ਜੁੜੇ। ਇਸ ਦੇ ਬਆਦ 1992 ਦੇ ਕੋਟਦੁਵਾਰ ਦੇ ਗੜ੍ਹਵਾਲ ਯੂਨੀਵਰਸਿਟੀ ਤੋਂ ਗਣਿਤ ਵਿੱਚ ਬੀਐਸਸੀ ਦੀ ਪਰੀਖਿਆ ਪਾਸ ਕੀਤੀ।


  ਯੋਗੀ ਅਦਿਤਨਾਥ 1993 ਵਿੱਚ ਐਸਐਸਸੀ ਦੀ ਪੜ੍ਹਾਈ ਦੌਰਾਨ ਗੁਰੂ ਗੋਰਖ ਨਾਥ ਉੱਤੇ ਰਿਸਰਚ ਕਰਨ ਗੋਰਖਪੁਰ ਆਏ। ਇੱਥੇ ਗਉਰਕਸ਼ਕਨਾਥ ਪੀਠ ਦੇ ਮਹੰਤ ਅਵੈਦਨਾਥ ਦੀ ਨਜ਼ਰ ਆਦਿਤਨਾਥ ਉੱਤੇ ਪਈ। ਇਸ ਦੇ ਬਆਦ ਅਦਿਤਨਾਥ 1994 ਵਿੱਚ ਸੰਸਾਰਿਕ ਮੋਹ ਮਾਇਆ ਤਿਆਗ ਕੇ ਪੂਰਨ ਸੰਨਿਆਸੀ ਬਣ ਗਏ। ਜਿਸ ਦੇ ਬਾਦ ਅਜੈ ਮੋਹਨ ਬਿਸ਼ਟ ਦਾ ਨਾਮ ਯੋਗੀ ਅਦਿਤਨਾਤ ਹੋ ਗਿਆ।


  ਰਾਜਨੀਤਕ ਜੀਵਨ: 1998 ਵਿੱਚ ਯੋਗੀ ਅਦਿਤਨਾਥ ਨੇ ਸਭ ਤੋਂ ਪਹਿਲਾਂ ਗੋਰਖਪੁਰ ਤੋਂ ਭਾਜਪਾ ਉਮੀਦਵਾਰ ਦੇ ਤੌਰ ਉੱਤੇ ਚੋਣ ਲੜੀ ਅਤੇ ਜਿੱਤ ਦਰਜ ਕੀਤੀ। ਉਦੋਂ ਉਸ ਦੀ ਉਮਰ ਮਹਿਜ਼ 26 ਸਾਲ ਸੀ। ਇਸ ਦੇ ਬਾਦ ਯੋਗ ਅਦਿਤਨਾਥ ਗੋਰਖਪੁਰ ਤੋਂ ਦੁਬਾਰਾ ਸਾਂਸਦ  ਚੁਣੇ ਗਏ।


  ਯੋਗੀ ਅਦਿਤਨਾਥ ਨੇ ਅਪ੍ਰੈਲ 2002 ਵਿੱਚ ਹਿੰਦੂ ਯੁਵਾ ਵਾਹਿਨੀ ਬਣਾਈ। ਹਿੰਦੂ ਵਾਹਿਨੀ ਬਣਾਉਣ ਦੇ ਬਾਦ 2004 ਵਿੱਚ ਹੋਏ ਲੋਕ ਸਭਾ ਚੋਣਾਂ ਵਿੱਚ ਯੋਗੀ ਅਦਿਤਨਾਥ ਨੇ ਤੀਸਰੀ ਵਾਰ ਚੋਣ ਵਿੱਚ ਜਿੱਤ ਦਰਜ ਕੀਤੀ।


  7 ਸਤੰਬਰ 2008 ਵਿੱਚ ਸਾਂਸਦ ਯੋਗੀ ਅਦਿਤਨਾਥ ਉੱਤੇ ਆਜ਼ਮਗੜ੍ਹ ਵਿੱਚ ਜਾਨਲੇਵਾ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਉਹ ਬਾਲ-ਬਾਲ ਬਚੇ ਸਨ। ਇਸ ਦੇ ਬਾਦ 2009 ਵਿੱਚ ਹੋਏ ਲੋਕ-ਸਭਾ ਚੋਣਾਂ ਵਿੱਚ ਯੋਗੀ ਅਦਿਤਨਾਥ 2 ਲੱਖ ਤੋਂ ਜ਼ਿਆਦਾ ਵੋਟਾਂ ਤੋਂ ਜਿੱਤ ਕੇ ਲੋਕ ਸਭਾ ਪਹੁੰਚੇ।


  2014 ਵਿੱਚ ਹੋਏ ਲੋਕ ਸਭਾ ਚੋਣਾਂ ਵਿੱਚ ਮੋਦੀ ਦੀ ਅਗਵਾਈ ਵਿੱਚ ਯੋਗੀ ਅਦਿਤਨਾਥ ਨੇ ਪੰਜਵੀਂ ਵਾਰ ਗੋਰਖਪੁਰ ਤੋਂ ਚੋਣ ਲੜੀ ਅਤੇ ਇੱਕ ਵਾਰ ਫਿਰ ਤੋਂ ਦੋ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਕੇ ਸਾਂਸਦ ਚੁਣੇ ਗਏ।


  2014 ਦੇ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਪੱਚੰਡ ਮਿਲਾ ਸੀ। ਇਸ ਦੇ ਬਾਦ2015 ਵਿੱਚ ਯੂ ਪੀ ਦੀ 12 ਵਿਧਾਨਸਭਾ ਸੀਟਾਂ ਉੱਤੇ ਉਪਚੋਣ ਹੋਏ। ਇਸ ਵਿੱਚ ਯੋਗੀ ਅਦਿਤਨਾਥ ਤੋਂ ਪਾਰਟੀ ਨੇ ਕਾਫ਼ੀ ਪ੍ਰਚਾਰ ਕਰਾਇਆ ਪਰ ਪਰਿਣਾਮ ਕੁੱਝ ਖ਼ਾਸ ਨਹੀਂ ਰਿਹਾ।


  2017 ਵਿੱਚ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਯੋਗੀ ਅਦਿਤਨਾਥ ਉੱਤੇ ਭਰੋਸਾ ਜਤਾਇਆ ਅਤੇ ਪੂਰੇ ਰਾਜ ਵਿੱਚ ਪ੍ਰਚਾਰ ਕਰਾਇਆ। ਜਿਸ ਦੇ ਨਤੀਜੇ ਵਜੋਂ ਬੀਜੇਪੀ ਨੇ ਯੂ ਪੀ ਵਿੱਚ ਪ੍ਰਚੰਡ ਬਹੁਮਤ ਤੋਂ ਜਿੱਤ ਦਰਜ ਕੀਤੀ। 19 ਮਾਰਚ 2017 ਨੂੰ ਉੱਤਰ ਪ੍ਰਦੇਸ਼ ਦੇ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਯੋਗੀ ਅਦਿਤਨਾਥ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਕੇ ਮੁੱਖਮੰਤਰੀ ਬਣਾ ਦਿੱਤਾ ਗਿਆ। 20 ਮਾਰਚ 2017 ਨੂੰ ਯੋਗੀ ਅਦਿਤਨਾਥ ਨੇ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।

  First published:

  Tags: News18RisingIndia2019