ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਅਗਲੀਆਂ ਚੋਣਾਂ ਹੋਣ ਤੱਕ ਪੈਟਰੋਲ ਦੀ ਕੀਮਤ 275 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ।
ਅਖਿਲੇਸ਼ ਨੇ ਇੱਕ ਟਵੀਟ ’ਚ ਇਸ ਦਾ ਹਿਸਾਬ ਸਮਝਾਉਂਦਿਆਂ ਕਿਹਾ, ‘ਜਨਤਾ ਕਹਿ ਰਹੀ ਹੈ ਕਿ 80 ਪੈਸੇ ਪ੍ਰਤੀ ਦਿਨ ਜਾਂ ਤਕਰੀਬਨ 24 ਰੁਪਏ ਮਹੀਨੇ ਦੇ ਹਿਸਾਬ ਨਾਲ ਪੈਟਰੋਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਜੋ ਅਗਲੀਆਂ ਚੋਣਾਂ ਨਵੰਬਰ-ਦਸੰਬਰ ’ਚ ਹੋਣਗੀਆਂ, ਇਸ ਵਿਚਾਲੇ ਸੱਤ ਮਹੀਨੇ ਅੰਦਰ ਕੀਮਤਾਂ ਤਕਰੀਬਨ 175 ਰੁਪਏ ਵੱਧ ਜਾਣਗੀਆਂ।
ਮਤਲਬ ਕਿ ਅੱਜ ਦੇ 100 ਰੁਪਏ ਤੋਂ ਵੱਧ ਕੇ ਪੈਟਰੋਲ 275 ਰੁਪਏ ਪ੍ਰਤੀ ਲਿਟਰ ਹੋ ਜਾਵੇਗਾ। ਇਹ ਹੈ ਭਾਜਪਾਈ ਮਹਿੰਗਾਈ ਦਾ ਗਣਿਤ।’
ਦੱਸ ਦਈਏ ਕਿ ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਵਿੱਚ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 12 ਦਿਨਾਂ 'ਚ 10ਵੀਂ ਵਾਰ ਸ਼ਨੀਵਾਰ ਨੂੰ ਈਂਧਨ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਇੰਨਾ ਹੀ ਨਹੀਂ, ਐਲਪੀਜੀ ਦੀ ਕੀਮਤ ਵੀ ਵਧ ਰਹੀ ਹੈ।
ਯੂਪੀ ਵਿਧਾਨ ਸਭਾ ਚੋਣਾਂ 'ਚ ਵੀ ਸਪਾ ਮੁਖੀ ਅਖਿਲੇਸ਼ ਯਾਦਵ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਭਾਜਪਾ ਨੂੰ ਘੇਰਿਆ ਸੀ। ਉਨ੍ਹਾਂ ਨੇ ਆਪਣੀਆਂ ਰੈਲੀਆਂ 'ਚ ਕਿਹਾ ਸੀ ਕਿ ਜੇਕਰ ਭਾਜਪਾ ਦੁਬਾਰਾ ਸੱਤਾ 'ਚ ਆਈ ਤਾਂ ਤੇਲ ਦੀਆਂ ਕੀਮਤਾਂ ਤੁਹਾਡੇ ਦਾਇਰੇ ਤੋਂ ਬਾਹਰ ਹੋ ਜਾਣਗੀਆਂ।
ਦੱਸ ਦਈਏ ਕਿ ਯੂਪੀ ਚੋਣਾਂ ਵਿੱਚ ਭਾਜਪਾ ਗਠਜੋੜ ਨੇ 273 ਅਤੇ ਸਪਾ ਗਠਜੋੜ ਨੇ 125 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਦੋ ਸੀਟਾਂ ਮਿਲੀਆਂ, ਜਦਕਿ ਮਾਇਆਵਤੀ ਦੀ ਬਸਪਾ ਨੂੰ ਇਕ ਸੀਟ ਮਿਲੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akhilesh, Narendra modi, Petrol and diesel, Petrol Price Today In Punjab, Yadav