Home /News /national /

ਸਰਕਾਰ ਬਣੀ ਤਾਂ ਆਸ਼ਾ ਵਰਕਰਾਂ ਨੂੰ ਦੇਵਾਂਗੇ 10 ਹਜ਼ਾਰ ਮਾਣਭੱਤਾ, ਯੂਪੀ ‘ਚ ਪ੍ਰਿਯੰਕਾ ਗਾਂਧੀ ਨੇ ਕੀਤੇ ਕਈ ਐਲਾਨ

ਸਰਕਾਰ ਬਣੀ ਤਾਂ ਆਸ਼ਾ ਵਰਕਰਾਂ ਨੂੰ ਦੇਵਾਂਗੇ 10 ਹਜ਼ਾਰ ਮਾਣਭੱਤਾ, ਯੂਪੀ ‘ਚ ਪ੍ਰਿਯੰਕਾ ਗਾਂਧੀ ਨੇ ਕੀਤੇ ਕਈ ਐਲਾਨ

(ਫਾਇਲ ਫੋਟੋ)

(ਫਾਇਲ ਫੋਟੋ)

ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਕਾਂਗਰਸ ਯੂ.ਪੀ. ‘ਚ ਸੱਤਾ ‘ਤੇ ਕਾਬਿਜ਼ ਹੋਣ ਲਈ ਹੱਥ ਪੈਰ ਮਾਰ ਰਹੀ ਹੈ, ਪਰ ਹਾਲੇ ਤੱਕ ਸਫ਼ਲਤਾ ਹੱਥ ਨਹੀਂ ਲੱਗੀ। ਹੁਣ ਪਾਰਟੀ ਨੂੰ ਸੱਤਾ ‘ਤੇ ਕਾਬਿਜ਼ ਕਰਨ ਦੀ ਜ਼ਿੰਮੇਵਾਰੀ ਪ੍ਰਿਯੰਕਾ ਗਾਂਧੀ ਨੇ ਚੁੱਕ ਲਈ ਹੈ। ਇਸੇ ਕਰਕੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਇੰਨੀਂ ਦਿਨੀਂ ਰੱਜ ਕੇ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਯੂ.ਪੀ. ਦੀ ਜਨਤਾ ਨੂੰ ਮਨ ਪਰਚਾਊ ਵਾਅਦੇ ਵੀ ਕਰ ਦਿੱਤੇ ਹਨ।

ਹੋਰ ਪੜ੍ਹੋ ...
  • Share this:

ਉੱਤਰ ਪ੍ਰਦੇਸ਼ ‘ਚ ਸਿਆਸੀ ਮਾਹੌਲ ਪੂਰਾ ਭਖਿਆ ਹੋਇਆ। ਸਿਆਸਤ ਦੀ ਮੈਦਾਨ-ਏ-ਜੰਗ ਵਿੱਚ ਸਾਰੀਆਂ ਪਾਰਟੀਆਂ ਉੱਤਰ ਚੁੱਕੀਆਂ ਹਨ। ਵੋਟਰਾਂ ਨੂੰ ਲੁਭਾਉਣ ਲਈ ਪਾਰਟੀਆਂ ਨਿੱਤ ਨਵੇਂ ਵਾਅਦੇ ਕਰ ਰਹੀਆਂ ਹਨ। ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਕਾਂਗਰਸ ਯੂ.ਪੀ. ‘ਚ ਸੱਤਾ ‘ਤੇ ਕਾਬਿਜ਼ ਹੋਣ ਲਈ ਹੱਥ ਪੈਰ ਮਾਰ ਰਹੀ ਹੈ, ਪਰ ਹਾਲੇ ਤੱਕ ਸਫ਼ਲਤਾ ਹੱਥ ਨਹੀਂ ਲੱਗੀ। ਹੁਣ ਪਾਰਟੀ ਨੂੰ ਸੱਤਾ ‘ਤੇ ਕਾਬਿਜ਼ ਕਰਨ ਦੀ ਜ਼ਿੰਮੇਵਾਰੀ ਪ੍ਰਿਯੰਕਾ ਗਾਂਧੀ ਨੇ ਚੁੱਕ ਲਈ ਹੈ। ਇਸੇ ਕਰਕੇ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਇੰਨੀਂ ਦਿਨੀਂ ਰੱਜ ਕੇ ਚੋਣ ਪ੍ਰਚਾਰ ਕਰ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਯੂ.ਪੀ. ਦੀ ਜਨਤਾ ਨੂੰ ਮਨ ਪਰਚਾਊ ਵਾਅਦੇ ਵੀ ਕਰ ਦਿੱਤੇ ਹਨ।

ਪ੍ਰਿਅੰਕਾ ਗਾਂਧੀ ਸਮਾਜ ਦੇ ਹਰ ਵਰਗ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਦੀ ਨਜ਼ਰ ਆ ਰਹੀ ਹੈ। ਇਸੇ ਸਿਲਸਿਲੇ ਵਿੱਚ ਹੁਣ ਪ੍ਰਿਯੰਕਾ ਨੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ 2022 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ।

ਦਰਅਸਲ ਸ਼ਾਹਜਹਾਂਪੁਰ 'ਚ ਮੁੱਖ ਮੰਤਰੀ ਨੂੰ ਮਿਲਣ ਜਾ ਰਹੀਆਂ ਆਸ਼ਾ ਵਰਕਰਾਂ ਨੂੰ ਪੁਲਸ ਵਲੋਂ ਰੋਕੇ ਜਾਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਲਿਖਿਆ, ''ਯੂਪੀ ਸਰਕਾਰ ਦੁਆਰਾ ਆਸ਼ਾ ਵਰਕਰਾਂ 'ਤੇ ਕੀਤਾ ਗਿਆ ਹਰ ਹਮਲਾ ਉਨ੍ਹਾਂ ਦੁਆਰਾ ਕੀਤੇ ਗਏ ਕੰਮ ਦਾ ਅਪਮਾਨ ਹੈ। ਮੇਰੀਆਂ ਆਸ਼ਾ ਭੈਣਾਂ ਨੇ ਕੋਰੋਨਾ ਅਤੇ ਹੋਰ ਮੌਕਿਆਂ 'ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਮਾਣ ਭੱਤਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ। ਆਸ਼ਾ ਭੈਣਾਂ ਸਨਮਾਨ ਦੀਆਂ ਹੱਕਦਾਰ ਹਨ ਅਤੇ ਮੈਂ ਇਸ ਲੜਾਈ ਵਿੱਚ ਉਨ੍ਹਾਂ ਦੇ ਨਾਲ ਹਾਂ।

ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ 12ਵੀਂ ਅਤੇ ਗ੍ਰੈਜੂਏਸ਼ਨ ਪਾਸ ਲੜਕੀਆਂ ਲਈ ਵੀ ਐਲਾਨ ਕੀਤਾ। ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਇੰਟਰ ਪਾਸ ਲੜਕੀਆਂ ਨੂੰ ਸਮਾਰਟਫ਼ੋਨ ਅਤੇ ਗ੍ਰੈਜੁਏਟ ਲੜਕੀਆਂ ਨੂੰ ਇਲੈਕਟ੍ਰਿਕ ਸਕੂਟੀ ਦਿੱਤੀ ਜਾਵੇਗੀ।

ਦਰਅਸਲ, ਪ੍ਰਿਅੰਕਾ ਗਾਂਧੀ ਚੋਣ ਵਾਅਦਿਆਂ ਨਾਲ ਯੂਪੀ ਵਿੱਚ ਕਾਂਗਰਸ ਦੀਆਂ ਜੜ੍ਹਾਂ ਮਜ਼ਬੂਤ ​​ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਅੱਧੀ ਆਬਾਦੀ ਦੇ ਨਾਲ-ਨਾਲ ਨੌਜਵਾਨ ਮਹਿਲਾ ਵੋਟਰਾਂ ਨੂੰ ਵੀ ਲੁਭਾਉਣ ਵਿੱਚ ਲੱਗੀ ਹੋਈ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਪ੍ਰਿਅੰਕਾ ਦੇ ਇਹ ਵਾਅਦੇ ਕਾਂਗਰਸ ਨੂੰ ਯੂ.ਪੀ. ‘ਚ ਸੱਤਾ ਦੀ ਕੁਰਸੀ ‘ਤੇ ਬਿਠਾ ਸਕਦੇ ਨੇ ਜਾਂ ਨਹੀਂ।

Published by:Amelia Punjabi
First published:

Tags: Assembly Elections 2022, BJP, Bsp, Indian National Congress, Priyanka Gandhi, UP, Uttar Pardesh, Yogi Adityanath