• Home
 • »
 • News
 • »
 • national
 • »
 • LUCKNOW STEP DAUGHTER RAPED FOR 9 YEARS THE COURT SENTENCED THE CONVICT TO DEATH

ਮਤਰਈ ਧੀ ਨਾਲ 9 ਸਾਲ ਤੱਕ ਕੀਤਾ ਰੇਪ, ਕੋਰਟ ਵੱਲੋਂ ਦੋਸ਼ੀ ਪਿਤਾ ਨੂੰ ਆਖਰੀ ਸਾਹ ਤੱਕ ਕੈਦ ਦੀ ਸਜ਼ਾ

ਜਬਰ ਜਨਾਹ ਪੀਡ਼ਤ ਬੱਚੀਆਂ ਨੂੰ ਸੱਤ-ਸੱਤ ਲੱਖ ਰੁਪਏ ਮਿਲਿਆ ਮੁਆਵਜ਼ਾ

ਜਬਰ ਜਨਾਹ ਪੀਡ਼ਤ ਬੱਚੀਆਂ ਨੂੰ ਸੱਤ-ਸੱਤ ਲੱਖ ਰੁਪਏ ਮਿਲਿਆ ਮੁਆਵਜ਼ਾ

 • Share this:
  ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਮਾਮਲੇ ਵਿਚ ਮਤਰਏ ਪਿਤਾ (Step Father) ਨੇ ਆਪਣੀ 7 ਸਾਲ ਦੀ ਬੇਟੀ (Step Daughter) ਨਾਲ ਰੇਪ ਕੀਤਾ। ਪੀੜਤਾ ਦੀ ਮਾਂ ਅਤੇ ਭਰਾ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਰੇਪ ਕੀਤਾ ਸੀ। ਇੰਨਾ ਹੀ ਨਹੀਂ, ਉਹ ਨਬਾਲਿਗ ਧੀ ਨਾਲ 9 ਸਾਲ ਤੱਕ ਰੇਪ ਕਰਦਾ ਰਿਹਾ।

  60 ਹਜ਼ਾਰ ਦਾ ਜਰਮਾਨਾ ਤੇ ਸਜ਼ਾ

  ਨੌਂ ਸਾਲ ਤੱਕ ਨਬਾਲਿਗ ਧੀ ( Step Daughter ) ਦੇ ਨਾਲ ਰੇਪ ਕਰਨ ਦੇ ਇਲਜ਼ਾਮ ਵਿਚ ਮਤਰਏ ਪਿਤਾ (Step Father) ਮੁਹੰਮਦ ਫ਼ਰੀਦ ਖ਼ਾਨ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਦੋਸ਼ੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਅਤੇ 60 ਹਜ਼ਾਰ ਦੇ ਜਰਮਾਨਾ ਕੀਤਾ ਹੈ। ਕੋਰਟ ਨੇ ਜੁਰਮਾਨੇ ਦੀ 90 ਫ਼ੀਸਦੀ ਰਕਮ ਪੀੜਤਾ ਨੂੰ ਦੇਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਉਮਰ ਕੈਦ ਦੀ ਸਜਾ ਸੁਣਾਉਂਦੇ ਹੋਏ ਆਪਣੇ ਹੁਕਮ ਵਿੱਚ ਕਿਹਾ ਕਿ ਦੋਸ਼ੀ ਆਪਣੇ ਆਖ਼ਰੀ ਸਾਹ ਤੱਕ ਜੇਲ੍ਹ ਵਿੱਚ ਰਹੇਗਾ।

  ਪੀੜਤ ਦੀ ਮਾਂ ਨੇ ਫ਼ਰੀਦ ਨਾਲ ਕੀਤਾ ਸੀ ਨਿਕਾਹ
  ਕੋਰਟ ਵਿੱਚ ਸਰਕਾਰੀ ਵਕੀਲ ਨਵੀ ਤਿਵਾਰੀ ਅਤੇ ਅਭੀਸ਼ੇਕ ਉਪਾਧਿਅਏ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਰਿਪੋਰਟ 16 ਸਾਲਾ ਪੀੜਤਾ ਨੇ ਹੁਸੈਨ ਗੰਜ ਥਾਣੇ ਵਿੱਚ 26 ਜੂਨ 2015 ਨੂੰ ਦਰਜ ਕਰਾਈ ਸੀ। ਐਫਆਈਆਰ ਦੇ ਮੁਤਾਬਕ ਜਦੋਂ ਪੀੜਤਾ 3 ਸਾਲ ਦੀ ਸੀ, ਉਦੋਂ ਉਸ ਦੇ ਮਾਤਾ - ਪਿਤਾ ਦਾ ਤਲਾਕ ਹੋ ਗਿਆ ਸੀ।

  ਪੀੜਤਾ ਅਤੇ ਉਸ ਦਾ ਭਰਾ ਆਪਣੀ ਮਾਂ ਦੇ ਨਾਲ ਰਹਿੰਦੇ ਸਨ। ਦੱਸਿਆ ਗਿਆ ਕਿ ਕੁੱਝ ਸਮੇਂ ਬਾਅਦ ਪੀੜਤਾ ਦੀ ਮਾਂ ਨੇ ਫ਼ਰੀਦ ਨਾਲ ਨਿਕਾਹ ਕਰ ਲਿਆ, ਪਰ ਦੋਸ਼ੀ, ਪੀੜਤਾ ਅਤੇ ਉਸ ਦੇ ਭਰਾ ਨੂੰ ਪਸੰਦ ਨਹੀਂ ਕਰਦਾ ਸੀ। ਦੋਸ਼ੀ ਬੱਚੀਆਂ ਨੂੰ ਨੀਂਦ ਦੀ ਗੋਲੀ ਖਵਾਉਂਦਾ ਸੀ ਅਤੇ ਮਾਰ ਕੁੱਟ ਵੀ ਕਰਦਾ ਸੀ।

  ਮਾਂ ਨੇ ਵਿਰੋਧ ਕੀਤਾ ਤਾਂ ਉਸ ਦੀ ਕੀਤੀ ਕੁੱਟਮਾਰ
  ਜਦੋਂ ਪੀੜਤਾ 7 ਸਾਲ ਦੀ ਸੀ, ਉਦੋਂ ਦੋਸ਼ੀ ਨੇ ਪੀੜਤਾ ਦੀ ਮਾਂ ਅਤੇ ਭਰਾ ਨੂੰ ਨੀਂਦ ਦੀ ਗੋਲੀ ਖਵਾ ਕੇ ਪੀੜਤਾ ਦੇ ਨਾਲ ਰੇਪ ਕੀਤਾ। ਪੀੜਤਾ ਦੀ ਸ਼ਿਕਾਇਤ ਉੱਤੇ ਜਦੋਂ ਉਸ ਦੀ ਮਾਂ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ।
  First published: