ਰੇਪ ਤੇ ਕਤਲ ਦੇ ਮਾਮਲੇ ਵਿਚ 35 ਸਾਲ ਤੋਂ ਜੇਲ੍ਹ ਵਿਚ ਬੰਦ ਦੋਸ਼ੀ ਨੂੰ ਤੁਰਤ ਰਿਹਾਅ ਕਰਨ ਦੇ ਹੁਕਮ

News18 Punjabi | News18 Punjab
Updated: December 9, 2019, 6:41 PM IST
share image
ਰੇਪ ਤੇ ਕਤਲ ਦੇ ਮਾਮਲੇ ਵਿਚ 35 ਸਾਲ ਤੋਂ ਜੇਲ੍ਹ ਵਿਚ ਬੰਦ ਦੋਸ਼ੀ ਨੂੰ ਤੁਰਤ ਰਿਹਾਅ ਕਰਨ ਦੇ ਹੁਕਮ
ਰੇਪ ਤੇ ਕਤਲ ਦੇ ਮਾਮਲੇ ਵਿਚ 35 ਸਾਲ ਤੋਂ ਜੇਲ੍ਹ ਵਿਚ ਬੰਦ ਦੋਸ਼ੀ ਨੂੰ ਤੁਰਤ ਰਿਹਾਅ ਕਰਨ ਦੇ ਹੁਕਮ

  • Share this:
  • Facebook share img
  • Twitter share img
  • Linkedin share img
ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਮਹੇਸ਼ ਨਾਮੀ ਵਿਅਕਤੀ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ ਜੋ ਪਿਛਲੇ 35 ਸਾਲਾਂ ਤੋਂ ਜੇਲ੍ਹ ਵਿਚ ਸੀ। ਉਹ ਹਰ ਸੋਮਵਾਰ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਰਿਪੋਰਟ ਕਰੇਗਾ।

ਮਹੇਸ਼, ਉੱਤਰ ਪ੍ਰਦੇਸ਼ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਅਤੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਇਹ ਘਟਨਾ 1983 ਵਿਚ ਵਾਪਰੀ ਸੀ ਅਤੇ ਉਸ ਨੂੰ 1985 ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ 35 ਸਾਲਾਂ ਤੋਂ ਜੇਲ੍ਹ ਵਿੱਚ ਰਿਹਾ ਹੈ। ਉਸ ਨੂੰ ਇੱਕ 13 ਸਾਲਾ ਲੜਕੀ ਨਾਲ ਬਲਾਤਕਾਰ ਅਤੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸੂਬੇ ਤੋਂ ਇਹ ਵੀ ਡਾਟਾ ਮੰਗਿਆ ਹੈ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਪਾਏ ਗਏ ਕਿੰਨੇ ਲੋਕਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਹੈ। ਅਦਾਲਤ ਨੇ ਅਜਿਹੇ ਸਾਰੇ ਮਾਮਲਿਆਂ ਵਿੱਚ ਪੀੜਤ ਦੀ ਉਮਰ ਬਾਰੇ ਵੀ ਪੁੱਛਿਆ ਹੈ ਜਿਸ ਵਿੱਚ ਦੋਸ਼ੀ ਲੋਕਾਂ ਨੂੰ ਰਿਹਾ ਕੀਤਾ ਗਿਆ ਹੈ।
First published: December 9, 2019, 6:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading