Home /News /national /

ਯੂਪੀ ’ਚ ਪ੍ਰਿਯੰਕਾ ਗਾਂਧੀ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ, ਸਪਾ ਤੇ ਬਸਪਾ ਨਾਲ ਗਠਜੋੜ ਨਹੀਂ

ਯੂਪੀ ’ਚ ਪ੍ਰਿਯੰਕਾ ਗਾਂਧੀ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ, ਸਪਾ ਤੇ ਬਸਪਾ ਨਾਲ ਗਠਜੋੜ ਨਹੀਂ

(ਫਾਇਲ ਫੋਟੋ)

(ਫਾਇਲ ਫੋਟੋ)

  • Share this:

ਕਾਂਗਰਸ ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਪਾਰਟੀ ਵਿਚ ਸਪਾ ਜਾਂ ਬਸਪਾ ਨਾਲ ਗਠਜੋੜ ਕੀਤੇ ਬਗ਼ੈਰ ਵਿਧਾਨ ਸਭਾ ਚੋਣਾਂ ਵਿੱਚ ਲੜਨ ਦੀ ਸਮਰਥਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ।

ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿੱਚ ਭਾਜਪਾ ਨੂੰ ਚੁਣੌਤੀ ਦੇਣ ਵਾਲੀ ਮੁੱਖ ਪਾਰਟੀ ਕਾਂਗਰਸ ਹੈ, ਜਦ ਕਿ ਸਪਾ ਤੇ ਬਸਪਾ ਨੇਤਾ ਨਿਰਾਸ਼ ਹਨ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ, ਉੱਤਰ ਪ੍ਰਦੇਸ਼ ਸਰਕਾਰ ਨੂੰ ਮੁੱਖ ਚੁਣੌਤੀ ਦੇਣ ਵਾਲੀ ਪਾਰਟੀ ਦੇ ਤੌਰ ਉਤੇ ਉੱਭਰੀ ਹੈ ਅਤੇ ਦਾਅਵਾ ਕੀਤਾ ਹੈ ਕਿ 403 ਮੈਂਬਰੀ ਵਿਧਾਨ ਸਭਾ ਵਿੱਚ ਸਿਰਫ ਪੰਜ ਵਿਧਾਇਕਾਂ ਨਾਲ, ਉਨ੍ਹਾਂ ਦੀ ਪਾਰਟੀ 49 ਵਿਧਾਇਕਾਂ ਵਾਲੀ ਸਪਾ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਵਿਰੋਧੀ ਧਿਰ ਸਾਬਤ ਹੋਈ ਹੈ।

ਰਾਜ ਵਿੱਚ ਵਗ ਰਹੀ "ਤਬਦੀਲੀ ਦੀ ਹਵਾ" ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਤਬਦੀਲੀ ਦਾ ਇੱਕ ਤੂਫਾਨ ਆਇਆ ਹੈ ਜਿਸਦਾ ਨਾਮ ਪ੍ਰਿਯੰਕਾ ਗਾਂਧੀ ਹੈ।"

Published by:Gurwinder Singh
First published:

Tags: Indian National Congress, Priyanka Gandhi