Home /News /national /

ਆਪਣੇ ਮੰਤਰੀਆਂ ਤੇ ਵਿਧਾਇਕਾਂ 'ਤੇ ਦਰਜ ਕੇਸ ਵਾਪਸ ਲਵੇਗੀ ਯੂਪੀ ਸਰਕਾਰ, ਕੰਮ ਆਖਰੀ ਪੜਾਅ 'ਤੇ

ਆਪਣੇ ਮੰਤਰੀਆਂ ਤੇ ਵਿਧਾਇਕਾਂ 'ਤੇ ਦਰਜ ਕੇਸ ਵਾਪਸ ਲਵੇਗੀ ਯੂਪੀ ਸਰਕਾਰ, ਕੰਮ ਆਖਰੀ ਪੜਾਅ 'ਤੇ

ਆਪਣੇ ਮੰਤਰੀਆਂ ਤੇ ਵਿਧਾਇਕਾਂ 'ਤੇ ਦਰਜ ਕੇਸ ਵਾਪਸ ਲਵੇਗੀ ਯੂਪੀ ਸਰਕਾਰ, ਕੰਮ ਆਖਰੀ ਪੜਾਅ 'ਤੇ (ਫਾਇਲ ਫੋਟੋ)

ਆਪਣੇ ਮੰਤਰੀਆਂ ਤੇ ਵਿਧਾਇਕਾਂ 'ਤੇ ਦਰਜ ਕੇਸ ਵਾਪਸ ਲਵੇਗੀ ਯੂਪੀ ਸਰਕਾਰ, ਕੰਮ ਆਖਰੀ ਪੜਾਅ 'ਤੇ (ਫਾਇਲ ਫੋਟੋ)

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਹੁਣ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਦਰਜ ਕੇਸ ਵਾਪਸ ਲਵੇਗੀ। ਸੂਤਰਾਂ ਦੀ ਮੰਨੀਏ ਤਾਂ ਯੂਪੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਸਿਆਸੀ ਰੰਜਿਸ਼ ਕਾਰਨ ਦਰਜ ਹੋਏ ਕੇਸਾਂ ਦੀ ਜਾਂਚ ਦਾ ਕੰਮ ਆਖਰੀ ਪੜਾਅ 'ਤੇ ਹੈ। ਤੁਹਾਨੂੰ ਦੱਸ ਦਈਏ ਕਿ ਯੂਪੀ ਸਰਕਾਰ ਵਿੱਚ ਕਈ ਅਜਿਹੇ ਮੰਤਰੀ ਹਨ, ਜਿਨ੍ਹਾਂ ਦੇ ਖਿਲਾਫ ਅਜਿਹੇ ਮਾਮਲੇ ਦਰਜ ਹਨ।

ਹੋਰ ਪੜ੍ਹੋ ...
 • Share this:

  ਯੂਪੀ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਸਕਰੀਨਿੰਗ ਦਾ ਕੰਮ ਚੱਲ ਰਿਹਾ ਹੈ। ਸਕਰੀਨਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਯੂਪੀ ਸਰਕਾਰ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਦਰਜ ਸਾਰੇ ਕੇਸ ਵਾਪਸ ਲੈ ਲਵੇਗੀ।

  ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਦੌਰਾਨ ਯੂਪੀ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ।

  ਸਮਾਜਵਾਦੀ ਪਾਰਟੀ ਦੇ ਬੁਲਾਰੇ ਅਨੁਰਾਗ ਭਦੌਰੀਆ ਨੇ ਕਿਹਾ ਕਿ ਭਾਜਪਾ ਅਪਰਾਧਿਕ ਪ੍ਰਵਿਰਤੀ ਵਾਲੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਨੋਇਡਾ ਦੇ ਸ਼੍ਰੀਕਾਂਤ ਤਿਆਗੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਗ੍ਰੈਂਡ ਓਮੈਕਸ ਸੁਸਾਇਟੀ 'ਚ ਜੋ ਵੀ ਹੋਇਆ, ਉਹ ਇਸ ਦਾ ਨਤੀਜਾ ਹੈ।

  ਇਸ ਦੇ ਨਾਲ ਹੀ ਕਾਂਗਰਸ ਦੇ ਬੁਲਾਰੇ ਅੰਸ਼ੂ ਅਵਸਥੀ ਨੇ ਵੀ ਸਮਾਜਵਾਦੀ ਪਾਰਟੀ ਦੀ ਸੁਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਸੰਵਿਧਾਨ ਦੇ ਖਿਲਾਫ ਹੈ। ਸਰਕਾਰ ਕੇਸ ਕਿਵੇਂ ਵਾਪਸ ਲੈ ਸਕਦੀ ਹੈ? ਇਹ ਨਿਆਂਪਾਲਿਕਾ ਦਾ ਮਾਮਲਾ ਹੈ। ਨਿਆਂਪਾਲਿਕਾ ਤੈਅ ਕਰੇਗੀ ਕਿ ਕੋਈ ਅਪਰਾਧੀ ਹੈ ਜਾਂ ਨਹੀਂ।
  Published by:Gurwinder Singh
  First published:

  Tags: Yogi Adityanath

  ਅਗਲੀ ਖਬਰ