ਕੋਵੀਸ਼ੀਲਡ ਲਵਾਉਣ ਤੋਂ ਬਾਅਦ ਨਹੀਂ ਬਣੀ ਐਂਟੀਬਾਡੀਜ਼, ਅਦਾਰ ਪੂਨਾਵਾਲਾ ਸਣੇ ਸੱਤ ਖਿਲਾਫ ਅਦਾਲਤ ਪਹੁੰਚਿਆ ਵਕੀਲ

News18 Punjabi | News18 Punjab
Updated: June 30, 2021, 10:42 AM IST
share image
ਕੋਵੀਸ਼ੀਲਡ ਲਵਾਉਣ ਤੋਂ ਬਾਅਦ ਨਹੀਂ ਬਣੀ ਐਂਟੀਬਾਡੀਜ਼, ਅਦਾਰ ਪੂਨਾਵਾਲਾ ਸਣੇ ਸੱਤ ਖਿਲਾਫ ਅਦਾਲਤ ਪਹੁੰਚਿਆ ਵਕੀਲ
ਕੋਵੀਸ਼ੀਲਡ ਲਵਾਉਣ ਤੋਂ ਬਾਅਦ ਨਹੀਂ ਬਣੀ ਐਂਟੀਬਾਡੀਜ਼, ਅਦਾਰ ਪੂਨਾਵਾਲਾ ਸਣੇ ਸੱਤ ਖਿਲਾਫ ਅਦਾਲਤ ਪਹੁੰਚਿਆ ਵਕੀਲ (ਸੰਕੇਤਕ ਤਸਵੀਰ: Pixabay)

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਐਂਟੀ-ਕੋਰੋਨਾ ਵੈਕਸੀਨ ਕੋਵੀਸ਼ੀਲਡ ਲਗਵਾਉਣ ਦੇ ਬਾਅਦ ਵੀ ਐਂਟੀਬਾਡੀ ਨਾ ਬਣਨ ਉਤੇ ਇਕ ਵਕੀਲ ਨੇ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਸਣੇ ਸੱਤ ਲੋਕਾਂ 'ਤੇ ਮੁਕੱਦਮਾ ਦਰਜ ਕਰਨ ਲਈ ਅਦਾਲਤ ਵਿੱਚ ਅਪੀਲ ਕੀਤੀ। ਇਸ ਅਰਜ਼ੀ ‘ਤੇ ਅਦਾਲਤ ਨੇ ਸਬੰਧਤ ਥਾਣੇ ਤੋਂ ਰਿਪੋਰਟ ਤਲਬ ਕਰਦਿਆਂ ਦੋ ਜੁਲਾਈ ਨੂੰ ਸੁਣਵਾਈ ਦੀ ਤਰੀਕ ਨਿਰਧਾਰਤ ਕੀਤੀ ਹੈ।

ਦਰਅਸਲ, ਰਾਜਧਾਨੀ ਵਾਸੀ ਵਕੀਲ ਪ੍ਰਤਾਪ ਚੰਦਰ ਨੇ 8 ਅਪ੍ਰੈਲ ਨੂੰ ਗੋਵਿੰਦ ਹਸਪਤਾਲ ਵਿਚ ਕੋਵੀਸ਼ੀਲਡ ਟੀਕੇ ਦੀ ਪਹਿਲੀ ਖੁਰਾਕ ਲਈ ਸੀ। ਦੂਜੀ ਖੁਰਾਕ 28 ਮਈ ਨੂੰ ਦਿੱਤੀ ਜਾਣੀ ਸੀ, ਪਰ ਪ੍ਰਤਾਪ ਚੰਦਰ ਦਾ ਕਹਿਣਾ ਹੈ ਕਿ ਟੀਕਾ ਲਵਾਉਣ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋਣ ਲੱਗੀ।

ਇਸ ਤੋਂ ਬਾਅਦ 25 ਮਈ ਨੂੰ ਜਦੋਂ ਉਸ ਦਾ ਐਂਟੀਬਾਡੀ ਟੈਸਟ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਐਂਟੀਬਾਡੀਜ਼ ਨਹੀਂ ਬਣਿਆਂ ਸੀ। ਹੋਰ ਤਾਂ ਹੋਰ ਪਲੇਟਲੈਟਸ ਵੀ ਅੱਧੇ ਰਹੇ ਗਏ ਸਨ। ਇਸ ਤੋਂ ਬਾਅਦ ਪ੍ਰਤਾਪ ਚੰਦਰ ਨੇ ਕੋਵੀਸ਼ਿਲਡ ਟੀਕਾ ਨਿਰਮਾਤਾ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਖ਼ਿਲਾਫ਼ ਕੇਸ ਦਾਇਰ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ।
ਪ੍ਰਤਾਪ ਚੰਦਰ ਨੇ ਅਦਾਰ ਪੂਨਾਵਾਲਾ ਤੋਂ ਇਲਾਵਾ ਛੇ ਹੋਰਾਂ ਨੂੰ ਵੀ ਬਿਨੈਪੱਤਰ ਵਿਚ ਧਿਰ ਬਣਾਇਆ ਹੈ। ਇਨ੍ਹਾਂ ਵਿੱਚ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ, ਆਈਸੀਐਮਆਰ ਦੇ ਡਾਇਰੈਕਟਰ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ, ਰਾਸ਼ਟਰੀ ਸਿਹਤ ਮਿਸ਼ਨ ਉੱਤਰ ਪ੍ਰਦੇਸ਼ ਦੇ ਡਾਇਰੈਕਟਰ, ਗੋਵਿੰਦ ਹਸਪਤਾਲ ਅਤੇ ਖੋਜ ਕੇਂਦਰ ਲਖਨਊ ਦੇ ਡਾਇਰੈਕਟਰ ਸ਼ਾਮਲ ਹਨ।

ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਸਬੰਧਤ ਥਾਣੇ ਤੋਂ ਰਿਪੋਰਟ ਮੰਗਦਿਆਂ ਅਗਲੀ ਸੁਣਵਾਈ ਲਈ 2 ਜੁਲਾਈ ਨਿਰਧਾਰਤ ਕੀਤੀ ਹੈ।
Published by: Gurwinder Singh
First published: June 30, 2021, 10:39 AM IST
ਹੋਰ ਪੜ੍ਹੋ
ਅਗਲੀ ਖ਼ਬਰ