ਯੂਪੀ ਸਪੈਸ਼ਲ ਸਿਕਿਓਰਿਟੀ ਫੋਰਸ ਦਾ ਗਠਨ, ਬਿਨਾ ਵਰੰਟ ਗ੍ਰਿਫਤਾਰੀ, ਤਲਾਸ਼ੀ ਸਣੇ ਮਿਲੀਆਂ ਇਹ ਸ਼ਕਤੀਆਂ

News18 Punjabi | News18 Punjab
Updated: September 13, 2020, 2:42 PM IST
share image
ਯੂਪੀ ਸਪੈਸ਼ਲ ਸਿਕਿਓਰਿਟੀ ਫੋਰਸ ਦਾ ਗਠਨ, ਬਿਨਾ ਵਰੰਟ ਗ੍ਰਿਫਤਾਰੀ, ਤਲਾਸ਼ੀ ਸਣੇ ਮਿਲੀਆਂ ਇਹ ਸ਼ਕਤੀਆਂ
ਯੂਪੀ ਸਪੈਸ਼ਲ ਸਿਕਿਓਰਿਟੀ ਫੋਰਸ ਦਾ ਗਠਨ, ਬਿਨਾ ਵਰੰਟ ਗ੍ਰਿਫਤਾਰੀ, ਤਲਾਸ਼ੀ ਸਣੇ ਮਿਲੀਆਂ ਇਹ ਸ਼ਕਤੀਆਂ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਯੂਪੀ ਸਪੈਸ਼ਲ ਸਿਕਿਓਰਿਟੀ ਫੋਰਸ (UP Special Security Force) ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ ਕੀਤੀ ਗਿਆ ਹੈ। ਯੂਪੀ ਐਸਐਸਐਫ (UP SSF) ਨੂੰ ਬਹੁਤ ਸਾਰੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਐਸਐਸਐਫ ਨੂੰ ਬਿਨਾਂ ਵਾਰੰਟ ਤਲਾਸ਼ੀ ਤੇ ਗ੍ਰਿਫਤਾਰੀ ਦੀ ਸ਼ਕਤੀ ਮਿਲੀ ਹੈ।

ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਐਸਐਸਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਅਦਾਲਤ ਵੀ ਕੋਈ ਨੋਟਿਸ ਨਹੀਂ ਲਵੇਗੀ। ਦੱਸ ਦਈਏ ਕਿ ਮਹੱਤਵਪੂਰਨ ਸਰਕਾਰੀ ਇਮਾਰਤਾਂ, ਦਫਤਰਾਂ ਅਤੇ ਉਦਯੋਗਿਕ ਅਦਾਰਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਪੀ ਐਸਐਸਐਫ ਦੀ ਹੋਵੇਗੀ। ਪ੍ਰਾਈਵੇਟ ਕੰਪਨੀਆਂ ਵੀ ਭੁਗਤਾਨ ਕਰਕੇ ਇਸ ਦੀਆਂ ਸੇਵਾਵਾਂ ਲੈਣ ਦੇ ਯੋਗ ਹੋਣਗੀਆਂ।

ਏਡੀਜੀ ਪੱਧਰ ਦਾ ਅਧਿਕਾਰੀ ਯੂਪੀ ਐਸਐਸਐਫ ਦਾ ਮੁਖੀ ਹੋਵੇਗਾ
ਏਡੀਜੀ ਪੱਧਰ ਦਾ ਅਧਿਕਾਰੀ ਯੂਪੀ ਐਸਐਸਐਫ ਦਾ ਮੁਖੀ ਹੋਵੇਗਾ ਅਤੇ ਇਸ ਦਾ ਮੁੱਖ ਦਫਤਰ ਲਖਨਊ ਵਿੱਚ ਹੋਵੇਗਾ। ਦੱਸ ਦਈਏ ਕਿ 26 ਜੂਨ ਨੂੰ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਓਰਿਟੀ ਫੋਰਸ ਦੇ ਗਠਨ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਨਜ਼ੂਰੀ ਦਿੱਤੀ ਸੀ। ਯੂਪੀ ਐਸਐਸਐਫ ਦੇ ਗਠਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਗ੍ਰਹਿ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸ਼ੁਰੂ ਵਿਚ, ਯੂਪੀ ਐਸਐਸਐਫ ਦੀਆਂ ਪੰਜ ਬਟਾਲੀਅਨਾਂ ਬਣੀਆਂ ਜਾਣਗੀਆਂ ਅਤੇ ਇਸ ਦੇ ਏਡੀਜੀ ਵੱਖਰੇ ਹੋਣਗੇ। ਯੂਪੀ ਐਸਐਸਐਫ ਇੱਕ ਵੱਖਰੇ ਐਕਟ ਦੇ ਅਧੀਨ ਕੰਮ ਕਰੇਗੀ।

ਇਹ ਸ਼ਕਤੀਆਂ ਪ੍ਰਾਪਤ ਹੋਈਆਂ

ਯੂਪੀ ਐਸਐਸਐਫ ਨੂੰ ਵਿਸ਼ੇਸ਼ ਸ਼ਕਤੀ ਦਿੱਤੀ ਗਈ ਹੈ। ਇਸ ਦੇ ਤਹਿਤ, ਜੇ ਫੋਰਸ ਦੇ ਕਿਸੇ ਮੈਂਬਰ ਨੂੰ ਲੱਗੇ ਕਿ ਧਾਰਾ 10 ਵਿਚ ਜ਼ਿਕਰ ਕੀਤਾ ਗਿਆ ਕੋਈ ਗੁਨਾਹ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ ਅਤੇ ਅਪਰਾਧੀ ਕੋਲ ਬਚ ਕੇ ਭੱਜਣ ਜਾਂ ਅਪਰਾਧ ਦੇ ਸਬੂਤ ਲੁਕਾਉਣ ਦਾ ਕੋਈ ਮੌਕਾ ਦਿੱਤੇ ਬਿਨਾਂ ਸਰਚ ਵਾਰੰਟ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ, ਤਾਂ ਉਹ ਉਕਤ ਅਪਰਾਧੀ ਨੂੰ ਬਿਨਾਂ ਵਰੰਟ ਹਿਰਾਸਤ ਵਿੱਚ ਲੈ ਸਕਦਾ ਹੈ।

ਇੰਨਾ ਹੀ ਨਹੀਂ, ਉਹ ਤੁਰੰਤ ਉਸ ਦੀ ਜਾਇਦਾਦ ਅਤੇ ਘਰ ਦੀ ਤਲਾਸ਼ੀ ਕਰ ਸਕਦਾ ਹੈ। ਜੇ ਉਹ ਢੁਕਵਾਂ ਸਮਝਦਾ ਹੈ, ਤਾਂ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਉਸ ਨੂੰ ਵਿਸ਼ਵਾਸ ਹੋਵੇ ਕਿ ਉਸ ਦੇ ਕੋਲ ਜੁਰਮ ਕਰਨ ਦਾ ਠੋਸ ਸਬੂਤ ਤੇ ਕਾਰਨ ਹੋਵੇ।
Published by: Gurwinder Singh
First published: September 13, 2020, 2:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading