
Video -ਲੁਧਿਆਣਾ ਦੀ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਮਾਮਲੇ ‘ਚ ਬਰੀ
ਲੁਧਿਆਣਾ ਦੀ ਅਦਾਲਤ ਨੇ 1995 ਦੇ ਕੇਸ ਵਿਚ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ। 1995 ਵਿੱਚ ਥਾਣਾ ਕੋਤਵਾਲੀ ਵਿੱਚ ਉਸਨੂੰ ਏ ਕੇ 56 ਰਾਈਫਲ ਕੇਸ ਰੱਖਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਵਿੱਚ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਜਗਤਾਰ ਸਿੰਘ ਹਵਾਰਾ ਲਈ ਰਾਹਤ ਦੀ ਗੱਲ ਹੈ ਕਿਉਂਕਿ ਲੁਧਿਆਣਾ ਦੀ ਅਦਾਲਤ ਨੇ 1995 ਵਿਚ ਥਾਣਾ ਸਦਰ ਵਿਚ ਦਰਜ ਕੀਤੇ ਇਕ ਕੇਸ ਵਿਚ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1995 ਵਿਚ ਹਵਾਰਾ ਵਿਖੇ ਥਾਣਾ ਪੁਲਿਸ ਨੇ ਏ ਕੇ 56 ਵਿੱਚ 5 ਕਿਲੋਗ੍ਰਾਮ ਆਰਡੀ ਐਕਸ ਬਰਾਮਦ ਕਰਨ ਦਾ ਦੋਸ਼ ਲਾਇਆ ਸੀ, ਜਿਸ ਵਿੱਚ ਅਦਾਲਤ ਨੇ ਅੱਜ ਹਵਾਰਾ ਨੂੰ ਬਰੀ ਕਰ ਦਿੱਤਾ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।