ਕਈ ਲੋਕ ਜਿੱਥੇ ਧੀਆਂ ਨੂੰ ਬੋਝ ਸਮਝਦੇ ਹਨ, ਉਥੇ ਹੀ ਬਦਲਦੇ ਸਮੇਂ ਨਾਲ ਸਮਾਜ ਵਿੱਚ ਧੀਆਂ ਦਾ ਸਤਿਕਾਰ ਕਰਨ ਵਾਲੇ ਵੀ ਹਨ। ਬਿਹਾਰ ਦੇ ਮਧੂਬਨੀ ਜ਼ਿਲੇ 'ਚ ਇਕ ਡਾਕਟਰ ਜੋੜੇ ਨੇ ਆਪਣੀ ਬੇਟੀ ਦੇ ਜਨਮ ਨੂੰ ਯਾਦਗਾਰ ਬਣਾਉਣ ਅਤੇ ਬੇਟੀਆਂ ਪ੍ਰਤੀ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇਣ ਲਈ ਇਕ ਅਨੋਖੀ ਪਹਿਲ ਕੀਤੀ ਹੈ।
ਪਰਿਵਾਰ ਨੇ ਆਪਣੀ ਬੇਟੀ ਨੂੰ ਉਸ ਦੇ 10ਵੇਂ ਜਨਮ ਦਿਨ 'ਤੇ ਇਕ ਅਨੋਖਾ ਤੋਹਫਾ ਦਿੱਤਾ ਹੈ। ਝੰਝਾਰਪੁਰ (Jhanjharpur) ਦੇ ਆਰ.ਐਸ.ਬਾਜ਼ਾਰ ਇਲਾਕੇ ਵਿੱਚ ਰਹਿਣ ਵਾਲੇ ਡਾਕਟਰ ਸੁਰਵਿੰਦੂ ਝਾਅ ਅਤੇ ਡਾਕਟਰ ਸੁਧਾ ਝਾਅ ਨੇ ਆਪਣੀ ਧੀ ਆਸਥਾ ਭਾਰਦਵਾਜ ਲਈ ਚੰਦਰਮੇ ਉੱਤੇ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ। ਝੰਝਾਰਪੁਰ ਵਿੱਚ ਇੱਕ ਪ੍ਰਾਈਵੇਟ ਨਰਸਿੰਗ ਹੋਮ ਚਲਾਉਣ ਵਾਲੇ ਡਾਕਟਰ ਸੁਰਵਿੰਦੂ ਝਾਅ ਦਾ ਕਹਿਣਾ ਹੈ ਕਿ ਆਸਥਾ ਭਾਰਦਵਾਜ ਉਨ੍ਹਾਂ ਦੇ ਪਰਿਵਾਰ ਦੀ ਪਹਿਲੀ ਬੇਟੀ ਹੈ।
ਸੁਰਵਿੰਦੂ ਨੇ ਕਿਹਾ ਕਿ ਧੀਆਂ ਕਿਸੇ ਵੀ ਪਰਿਵਾਰ ਦਾ ਮਾਣ ਅਤੇ ਸਨਮਾਨ ਹੁੰਦੀਆਂ ਹਨ ਪਰ ਕਰੀਬ ਸੱਤ ਪੀੜ੍ਹੀਆਂ ਤੋਂ ਉਨ੍ਹਾਂ ਦੇ ਪਰਿਵਾਰ ਵਿੱਚ ਧੀਆਂ ਦੀਆਂ ਕਿਲਕਾਰੀਆਂ ਨਹੀਂ ਗੂੰਜਿਆ ਹਨ, ਇਸ ਲਈ ਜਦੋਂ ਉਨ੍ਹਾਂ ਦੇ ਘਰ ਆਸਥਾ ਨੇ ਜਨਮ ਲਿਆ ਤਾਂ ਪਰਿਵਾਰ ਬਹੁਤ ਖੁਸ਼ ਹੈ। ਇਸ ਲਈ ਇਸ ਖੁਸ਼ੀ ਨੂੰ ਖਾਸ ਬਣਾਉਣ ਲਈ ਅਸੀਂ ਚੰਦਰਮਾ 'ਤੇ ਜ਼ਮੀਨ ਖਰੀਦ ਕੇ ਆਪਣੀ ਧੀ ਨੂੰ ਤੋਹਫਾ ਦਿੱਤਾ ਹੈ।
ਡਾ: ਸੁਰਵਿੰਦੂ ਝਾਅ ਅਨੁਸਾਰ ਧੀ ਨੂੰ ਚੰਦਰਮੇ 'ਤੇ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਪੂਰੀ ਕਰਨ 'ਚ ਡੇਢ ਸਾਲ ਦਾ ਸਮਾਂ ਲੱਗਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕੈਲੀਫੋਰਨੀਆ, ਅਮਰੀਕਾ ਸਥਿਤ ਲੂਨਾ ਸੁਸਾਇਟੀ ਦੀ ਵੈੱਬਸਾਈਟ 'ਤੇ ਅਪਲਾਈ ਕੀਤਾ, ਫਿਰ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਅਤੇ ਪੇਪਾਲ ਐਪ ਰਾਹੀਂ ਜ਼ਮੀਨ ਦੀ ਕੀਮਤ ਅਤੇ ਰਜਿਸਟ੍ਰੇਸ਼ਨ ਫੀਸ ਦੀ ਰਕਮ ਭੁਗਤਾਨ ਕਰਨ ਤੋਂ ਬਾਅਦ 27 ਜਨਵਰੀ, 2022 ਨੂੰ ਸਪੀਡ ਪੋਸਟ ਰਾਹੀਂ ਉਨ੍ਹਾਂ ਨੂੰ ਰਜਿਟਰੀ ਕਰਵਾਉਣ ਲਈ ਪੇਪਰ ਮਿਲਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Girl, Teen girl