ਮੱਧ ਪ੍ਰਦੇਸ਼: ਗਵਾਲੀਅਰ ਦੇ ਇੱਕ 16 ਸਾਲਾ ਲੜਕੇ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਉਹ "ਇੱਕ ਵਧੀਆ ਡਾਂਸਰ ਬਣਨ ਵਿੱਚ ਅਸਫਲ" ਰਿਹਾ ਪਰ ਉਸਨੇ ਇੱਕ ਖੁਦਕੁਸ਼ੀ ਪੱਤਰ ਛੱਡ ਦਿੱਤਾ, ਜਿਸ ਵਿੱਚ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮਿਊਜ਼ਿਕ ਵੀਡੀਓ ਬਣਾਉਣ ਦੀ ਆਪਣੀ ਆਖਰੀ ਇੱਛਾ ਪੂਰੀ ਕਰਨ ਦੀ ਬੇਨਤੀ ਕੀਤੀ। ਮਾਮਲੇ ਵਿੱਚ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਇਹ ਗੀਤ ਮਸ਼ਹੂਰ ਗਾਇਕ ਅਰਿਜੀਤ ਸਿੰਘ ਵੱਲੋਂ ਗਾਉਣ ਬਾਰੇ ਲਿਖਿਆ ਹੈ ਅਤੇ ਡਾਂਸ ਕੋਰੀਓਗ੍ਰਾਫੀ ਸੁਸ਼ਾਂਤ ਖੱਤਰੀ ਇੱਕ ਨੇਪਾਲੀ ਕਲਾਕਾਰ ਵੱਲੋਂ ਕਰਨ ਬਾਰੇ ਲਿਖਿਆ ਹੈ।
ਝਾਂਸੀ ਰੋਡ ਥਾਣੇ ਦੇ ਇੰਚਾਰਜ ਸੰਜੀਵ ਨਯਨ ਸ਼ਰਮਾ ਨੇ ਪੀਟੀਆਈ ਨੂੰ ਦੱਸਿਆ ਕਿ ਗਵਾਲੀਅਰ ਸ਼ਹਿਰ ਦੇ ਕੈਂਸਰ ਹਸਪਤਾਲ ਖੇਤਰ ਦੇ ਰਹਿਣ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਐਤਵਾਰ ਰਾਤ ਰੇਲਵੇ ਟਰੈਕ 'ਤੇ ਲੇਟ ਕੇ ਖੁਦਕੁਸ਼ੀ ਕਰ ਲਈ।
ਉਸ ਨੇ ਕਿਹਾ ਕਿ ਲੜਕੇ ਵੱਲੋਂ ਕਥਿਤ ਤੌਰ 'ਤੇ ਲਿਖਿਆ ਇੱਕ ਖੁਦਕੁਸ਼ੀ ਪੱਤਰ ਉਸ ਦੀ ਲਾਸ਼ ਕੋਲ ਮਿਲਿਆ ਸੀ, ਜਿਸ ਵਿੱਚ ਉਸਨੇ ਕਿਹਾ ਸੀ, ''ਉਹ ਇੱਕ ਚੰਗਾ ਡਾਂਸਰ ਨਹੀਂ ਬਣ ਸਕਦਾ ਕਿਉਂਕਿ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਉਸਦਾ ਸਮਰਥਨ ਨਹੀਂ ਕੀਤਾ ਸੀ।" ਖੁਦਕੁਸ਼ੀ ਨੋਟ ਵਿੱਚ ਕਿਸ਼ੋਰ ਨੇ ਇਹ ਵੀ ਕਿਹਾ ਕਿ ਉਸਦੀ ਮੌਤ ਤੋਂ ਬਾਅਦ ਇੱਕ ਸੰਗੀਤ ਵੀਡੀਓ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਇੱਕ ਗੀਤ ਅਰਿਜੀਤ ਸਿੰਘ ਵੱਲੋਂ ਗਾਇਆ ਜਾਣਾ ਚਾਹੀਦਾ ਹੈ ਅਤੇ ਇੱਕ ਨੇਪਾਲੀ ਕਲਾਕਾਰ ਸੁਸ਼ਾਂਤ ਖੱਤਰੀ ਵੱਲੋਂ ਕੋਰੀਓਗ੍ਰਾਫ਼ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਸੰਗੀਤ ਵੀਡੀਓ ਉਸਦੀ ਆਤਮਾ ਨੂੰ ਸ਼ਾਂਤੀ ਦੇਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਆਖਰੀ ਇੱਛਾ ਪੂਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜਾਂਚ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Gwalior, Madhya pardesh, Modi, Modi government, Narendra modi, PM, Police, Prime Minister, Suicide