ਮੱਧ ਪ੍ਰਦੇਸ਼ ਦੇ ਸ਼ਯੋਪੁਰ ਜ਼ਿਲ੍ਹਾ ਹਸਪਤਾਲ ਵਿਚ 23 ਸਾਲਾ ਮਹਿਲਾ ਨੇ ਕਰੀਬ 35 ਮਿੰਟ ਵਿਚ ਛੇ ਬੱਚਿਆਂ ਨੂੰ ਜਨਮ ਦਿੱਤਾ। ਜਿਨ੍ਹਾਂ ਵਿਚੋਂ 4 ਬੱਚੇ ਅਤੇ 2 ਬੱਚੀਆਂ ਸ਼ਾਮਿਲ ਸਨ। ਹਾਲਾਂਕਿ ਜਨਮ ਦੇ ਕੁੱਝ ਦੇਰ ਬਾਅਦ ਹੀ ਪੰਜ ਬੱਚਿਆ ਦੀ ਮੌਤ ਹੋ ਗਈ , ਜਦੋਂਕਿ ਇੱਕ ਬੱਚੇ ਦੀ ਹਾਲਾਤ ਗੰਭੀਰ ਹੈ।
ਮਿਲੀ ਜਾਣਕਾਰੀ ਮੁਤਾਬਿਕ, ਮਾਮਲਾ ਸ਼ਯੋਪੁਰ ਦੇ ਜ਼ਿਲ੍ਹਾ ਹਸਪਤਾਲ ਦਾ ਹੈ। ਜਿੱਥੇ ਜਨੇਪਾ ਪੀੜਾਂ ਹੋਣ ਉਤੇ ਪਰਿਵਾਰ ਵਾਲਿਆਂ ਨੇ ਬੜੌਦ ਤਹਿਸੀਲ ਦੀ ਨਿਵਾਸੀ ਮਹਿਲਾ ਮੂਰਤੀ ਸੁਮਨ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ। ਡਾਕਟਰ ਨੇ ਜਿਵੇਂ ਹੀ ਸੋਨੋਗ੍ਰਾਫੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਮਹਿਲਾ ਦੇ ਗਰਭ ਵਿਚ ਇੱਕ ਦੋ ਨਹੀਂ ਬਲਕਿ 6 ਬੱਚੇ ਹਨ। ਜਿਸ ਨੂੰ ਦੇਖ ਕੇ ਹਸਪਤਾਲ ਦੀਆਂ ਨਰਸਾਂ ਦੇ ਹੱਥ ਪੈਰ ਫੁੱਲ ਗਏ, ਪਰ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਬੀ ਐਲ ਯਾਦਵ ਨੇ ਕੇਸ ਨੂੰ ਸੰਭਾਲਦੇ ਹੋਏ ਮਹਿਲਾ ਦੀ ਨਾਰਮਲ ਡਿਲਿਵਰੀ ਕਰਵਾਈ।
ਮਹਿਲਾ ਨੇ 6 ਬੱਚਿਆਂ ਨੂੰ ਜਨਮ ਦਿੱਤਾ। ਸਿਵਲ ਸਰਜਨ ਡਾਕਟਰ ਆਰ ਬੀ ਗੋਇਲ ਨੇ ਦੱਸਿਆ ਕਿ ਬੜੌਦ ਤਹਿਸੀਲ ਦੀ ਨਿਵਾਸੀ ਮੂਰਤੀ ਮਾਲੀ ਨੇ ਸ਼ਨੀਵਾਰ ਸਵੇਰ ਜ਼ਿਲ੍ਹਾ ਹਸਪਤਾਲ ਵਿਚ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਗਰਭ ਦੇ 28 ਵੇ ਹਫ਼ਤੇ ਵਿਚ ਹੀ ਸਵੇਰੇ 6 ਬੱਚਿਆਂ ਨੂੰ ਜਨਮ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਚਾਰ ਮੁੰਡੇ ਅਤੇ 2 ਬੱਚੀਆਂ ਸਨ।ਸਾਰੇ ਬੱਚਿਆ ਦਾ ਵਜ਼ਨ ਬਹੁਤ ਘੱਟ ਸੀ, ਇਸੇ ਕਾਰਨ ਦੋ ਬੱਚੀਆਂ ਦੀ ਡਿਲਿਵਰੀ ਦੇ ਕੁੱਝ ਦੇਰ ਹੀ ਬਾਅਦ ਹੀ ਮੌਤ ਹੋ ਗਈ । ਇਨ੍ਹਾਂ ਨਵਜਾਤ ਬੱਚੀਆਂ ਦਾ ਵਜ਼ਨ 390 ਅਤੇ 450 ਗਰਾਮ ਸੀ।
35 ਮਿੰਟ ਚੱਲਿਆ ਡਿਲਿਵਰੀ ਪ੍ਰਕਿਰਿਆ
ਸਿਵਲ ਸਰਜਨ ਨੇ ਦੱਸਿਆ ਕਿ ਮਹਿਲਾ ਦੀ ਸਾਧਾਰਨ ਡਿਲਿਵਰੀ ਹੋਈ। ਇਹ ਪ੍ਰਕਿਰਿਆ 35 ਮਿੰਟ ਤੱਕ ਚੱਲੀ।ਉਨ੍ਹਾਂ ਨੇ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਬੱਚਿਆਂ ਦਾ ਜਨਮ ਹੋਣ ਕਾਰਨ ਬੱਚਿਆਂ ਦਾ ਵਜ਼ਨ ਬਹੁਤ ਘੱਟ ਹੈ। ਭੋਪਾਲ ਦੀ ਪ੍ਰਮੁੱਖ ਇਸਤਰੀ ਰੋਗ ਮਾਹਿਰ ਡਾ. ਸੀਤਾ ਅਗਰਵਾਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਦੁਰਲੱਭ ਮਾਮਲਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀਜਨਕ ਹੈ ਕਿ ਇੱਕ ਗਰਭ ਵਿਚੋਂ ਕਈ ਬੱਚਿਆਂ ਦਾ ਜਨਮ ਹੋਣਾ ਦੁਰਲੱਭ ਹੈ। ਇੰਫਰਟਿਲਿਟੀ ਦਾ ਉਪਚਾਰ ਕਰਨ ਨਾਲ ਇਸ ਦੀ ਸੰਭਾਵਨਾ ਵੱਧ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Madhya Pradesh