Gaon Ki Beti Scheme Benefits: ਦੇਸ਼ ਅੰਦਰ ਲੜਕੀਆਂ ਦੇ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ। ਫਿਰ ਇਹ ਸਕੀਮਾਂ ਚਾਹੇ ਉਹਨਾਂ ਦੇ ਪੈਦਾ ਹੋਣ ਦੀਆਂ ਹੋਣ ਜਾਂ ਪੜ੍ਹਾਈ ਦੀਆਂ ਜਾਂ ਫਿਰ ਵਿਆਹ ਦੀਆਂ। ਕੇਂਦਰ ਅਤੇ ਰਾਜ ਸਰਕਾਰਾਂ ਲੜਕੀਆਂ ਲਈ ਆਪਣੇ ਤੌਰ 'ਤੇ ਵੀ ਕਈ ਯੋਜਨਾਵਾਂ ਚਲਾਉਂਦੀਆਂ ਹਨ। ਵਿਆਹ ਤੋਂ ਪਹਿਲਾਂ ਮਾਪਿਆਂ ਨੂੰ ਲੜਕੀਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਬਹੁਤ ਚਿੰਤਾ ਹੁੰਦੀ ਹੈ ਅਤੇ ਬਹੁਤ ਸਾਰੀਆਂ ਹੁਸ਼ਿਆਰ ਲੜਕੀਆਂ ਕਾਲਜ ਦੀਆਂ ਫੀਸਾਂ ਕਾਰਨ ਉੱਚ ਸਿੱਖਿਆ ਵੱਲ ਨਹੀਂ ਵੱਧ ਪਾਉਂਦੀਆਂ।
ਇਸ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਸਰਕਾਰ ਨੇ ਲੜਕੀਆਂ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਜਿਸਦਾ ਨਾਮ ਹੈ "ਗਾਂਵ ਕੀ ਬੇਟੀ" ਇਸ ਯੋਜਨਾ ਵਿੱਚ ਮੱਧ ਪ੍ਰਦੇਸ਼ ਸਰਕਾਰ ਸਾਲ ਦੇ 10 ਮਹੀਨਿਆਂ ਲਈ 500 ਰੁਪਏ ਹਰ ਮਹੀਨੇ ਵਜ਼ੀਫੇ ਦੇ ਤੌਰ 'ਤੇ ਦੇਵੇਗੀ। ਇਹ ਯੋਜਨਾ ਇੱਕ ਸਕਾਲਰਸ਼ਿਪ ਵਾਂਗ ਕੰਮ ਕਰੇਗੀ। ਇਸਦਾ ਲਾਭ ਲੈਣ ਲਈ ਕੁੱਝ ਨਿਯਮ ਅਤੇ ਸ਼ਰਤਾਂ ਵੀ ਹਨ ਜਿਹਨਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਇਸਦਾ ਲਾਭ ਮਿਲੇਗਾ।
ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਹ ਸਕਾਲਰਸ਼ਿਪ ਸਿਰਫ ਉਹਨਾਂ ਵਿਦਿਆਰਥਣਾਂ ਨੂੰ ਮਿਲੇਗੀ ਜੋ 12ਵੀਂ ਜਮਾਤ ਪਾਸ ਕਰ ਚੁੱਕੀਆਂ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ 12ਵੀਂ ਜਮਾਤ ਪਾਸ ਕਰਨੀ ਹੀ ਕਾਫੀ ਨਹੀਂ ਹੈ ਬਲਕਿ 12ਵੀਂ ਜਮਾਤ ਪਹਿਲੀ ਡਿਵੀਜ਼ਨ (60% ਜਾਂ ਇਸ ਤੋਂ ਵੱਧ ਅੰਕਾਂ) ਵਿੱਚ ਪਾਸ ਕਰਨੀ ਜ਼ਰੂਰੀ ਹੈ। ਇਸ ਤੋਂ ਬਾਅਦ ਜਿਹਨਾਂ ਲੜਕੀਆਂ ਨੇ ਕਾਲਜ ਵਿੱਚ ਦਾਖਲਾ ਲਿਆ ਹੈ ਉਹਨਾਂ ਨੂੰ ਇਹ ਸਕਾਲਰਸ਼ਿਪ ਮਿਲੇਗੀ।
ਕਿਵੇਂ ਲੈਣਾ ਹੈ ਇਸਦਾ ਲਾਭ
ਮੱਧ ਪ੍ਰਦੇਸ਼ ਸਰਕਾਰ ਨੇ ਇਸ ਲਈ ਇੱਕ ਪੋਰਟਲ ਬਣਾਇਆ ਹੈ ਜਿੱਥੇ ਵਿਦਿਆਰਥਣਾਂ ਜਾ ਕੇ ਇਸਦਾ ਲਾਭ ਲੈ ਸਕਦੀਆਂ ਹਨ। ਇਸਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਵਿਦਿਆਰਥਣਾਂ ਨੂੰ ਕੁੱਝ ਜ਼ਰੂਰੀ ਦਸਤਾਵੇਜ਼ ਦੇਣੇ ਹੁੰਦੇ ਹਨ। ਇਹਨਾਂ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਰਿਹਾਇਸ਼ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਉਮਰ ਦਾ ਸਬੂਤ, ਮੌਜੂਦਾ ਕਾਲਜ ਕੋਡ, ਬ੍ਰਾਂਚ ਕੋਡ, ਪਾਸਪੋਰਟ ਸਾਈਜ਼ ਫੋਟੋ, 12ਵੀਂ ਜਮਾਤ ਦੀ ਮਾਰਕ ਸ਼ੀਟ, ਈਮੇਲ ਆਈਡੀ ਅਤੇ ਮੋਬਾਈਲ ਨੰਬਰ ਸਭ ਤੋਂ ਅਹਿਮ ਹਨ।
ਇਸ ਸਕੀਮ ਨੂੰ ਇਸੇ ਸਾਲ ਹੀ ਸ਼ੁਰੂ ਕੀਤਾ ਗਿਆ ਹੈ। ਪਿੰਡਾਂ ਵਿੱਚ ਸਾਖਰਤਾ ਦਰ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਇਸ ਯੋਜਨਾ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ।
ਅਪਲਾਈ ਕਰਨ ਲਈ ਫ਼ੋੱਲੋ ਕਰੋ ਇਹ ਟਿਪਸ
1. ਮੱਧ ਪ੍ਰਦੇਸ਼ ਦੀ ਅਧਿਕਾਰਿਤ ਸਕਾਲਰਸ਼ਿਪ ਵੈੱਬਸਾਈਟ 'ਤੇ ਜਾਓ।
2. ਵਿਦਿਆਰਥੀ ਸਕਾਲਰਸ਼ਿਪ ਲਈ ਅਰਜ਼ੀ ਦੇਣ ਲਈ ਲੌਗ ਇਨ ਕਰੋ।
3. ਇਸ ਤੋਂ ਬਾਅਦ ਰਜਿਸਟ੍ਰੇਸ਼ਨ 'ਤੇ ਕਲਿੱਕ ਕਰੋ।
4. ਸਾਰੀ ਜਾਣਕਾਰੀਆਂ ਚੰਗੀ ਤਰ੍ਹਾਂ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ।
5. ਇਸ ਤੋਂ ਬਾਅਦ ਯੂਜ਼ਰਨੇਮ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਕੇ ਲੌਗਇਨ ਕਰੋ।
6. ਇਸ ਤੋਂ ਬਾਅਦ 'ਗਾਓਂ ਕੀ ਬੇਟੀ ਯੋਜਨਾ' ਦੇ ਤਹਿਤ ਅਪਲਾਈ 'ਤੇ ਕਲਿੱਕ ਕਰੋ।
7. ਸਹੀ ਫਾਰਮ ਭਰਨ 'ਤੇ ਹੀ ਤੁਹਾਨੂੰ ਇਸਦਾ ਲਾਭ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education, Girl, Madhya Pradesh