Home /News /national /

ਖੇਡਦੇ-ਖੇਡਦੇ ਪਾਣੀ ਦੀ ਬਾਲਟੀ 'ਚ ਡਿੱਗੀ 15 ਮਹੀਨੇ ਦੀ ਬੱਚੀ, ਡੁੱਬਣ ਨਾਲ ਮੌਤ

ਖੇਡਦੇ-ਖੇਡਦੇ ਪਾਣੀ ਦੀ ਬਾਲਟੀ 'ਚ ਡਿੱਗੀ 15 ਮਹੀਨੇ ਦੀ ਬੱਚੀ, ਡੁੱਬਣ ਨਾਲ ਮੌਤ

ਖੇਡਦੇ-ਖੇਡਦੇ ਪਾਣੀ ਦੀ ਬਾਲਟੀ 'ਚ ਡਿੱਗੀ 15 ਮਹੀਨੇ ਦੀ ਬੱਚੀ, ਡੁੱਬਣ ਨਾਲ ਮੌਤ (ਫਾਇਲ ਫੋਟੋ)

ਖੇਡਦੇ-ਖੇਡਦੇ ਪਾਣੀ ਦੀ ਬਾਲਟੀ 'ਚ ਡਿੱਗੀ 15 ਮਹੀਨੇ ਦੀ ਬੱਚੀ, ਡੁੱਬਣ ਨਾਲ ਮੌਤ (ਫਾਇਲ ਫੋਟੋ)

ਮਾਸੂਮ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਹਾਦਸੇ ਸਮੇਂ ਘਰ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰ ਕੰਮ 'ਤੇ ਗਏ ਹੋਏ ਸਨ। ਘਰ ਵਿੱਚ ਇੱਕ 5 ਸਾਲ ਦਾ ਲੜਕਾ ਅਤੇ ਇੱਕ 15 ਮਹੀਨੇ ਦੀ ਬੱਚੀ ਸੀ। ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਬੱਚੀ ਨੂੰ ਪਾਣੀ ਦੀ ਬਾਲਟੀ 'ਚ ਦੇਖ ਕੇ ਸਹਿਮ ਗਿਆ।

ਹੋਰ ਪੜ੍ਹੋ ...
  • Share this:

    ਰਾਜਸਥਾਨ ਦੇ ਖਰਗੋਨ ਜ਼ਿਲ੍ਹੇ ਦੇ ਬਰੂਡ ਥਾਣਾ ਖੇਤਰ ਦੇ ਪਿੰਡ ਬੇਜਾਪੁਰ ਵਿੱਚ ਖੇਡਦੇ-ਖੇਡਦੇ ਪਾਣੀ ਦੀ ਬਾਲਟੀ ਵਿੱਚ ਡਿੱਗਣ ਨਾਲ 15 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਘਰ ਦੇ ਸਾਰੇ ਮੈਂਬਰ ਕੰਮ 'ਤੇ ਚਲੇ ਗਏ ਸਨ।

    ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਘਰ ਵਿੱਚ ਸਿਰਫ਼ 5 ਸਾਲ ਦਾ ਲੜਕਾ ਮੌਜੂਦ ਸੀ।

    ਇਸ ਦਰਦਨਾਕ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਵਾਲੇ ਜਲਦੀ ਨਾਲ ਮਾਸੂਮ ਨੂੰ ਖਰਗੋਨ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਸੀ।

    ਮਾਸੂਮ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਹਾਦਸੇ ਸਮੇਂ ਘਰ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਪਰਿਵਾਰਕ ਮੈਂਬਰ ਕੰਮ 'ਤੇ ਗਏ ਹੋਏ ਸਨ। ਘਰ ਵਿੱਚ ਇੱਕ 5 ਸਾਲ ਦਾ ਲੜਕਾ ਅਤੇ ਇੱਕ 15 ਮਹੀਨੇ ਦੀ ਬੱਚੀ ਸੀ। ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਬੱਚੀ ਨੂੰ ਪਾਣੀ ਦੀ ਬਾਲਟੀ 'ਚ ਦੇਖ ਕੇ ਸਹਿਮ ਗਿਆ।

    ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਿਤਾ ਰਾਕੇਸ਼ ਮ੍ਰਿਤਕ ਹਾਲਤ 'ਚ ਬੱਚੇ ਨੂੰ ਲੈ ਕੇ ਖਰਗੋਨ ਜ਼ਿਲਾ ਹਸਪਤਾਲ ਪਹੁੰਚਿਆ ਸੀ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਜ਼ਿਲ੍ਹਾ ਹਸਪਤਾਲ ਵਿੱਚ ਤਾਇਨਾਤ ਡਾਕਟਰ ਰਵਿੰਦਰ ਗੁਪਤਾ ਨੇ ਦੱਸਿਆ ਕਿ ਬੱਚੀ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ।

    Published by:Gurwinder Singh
    First published:

    Tags: Madhya pardesh