ਦੇਸ਼-ਦੁਨੀਆਂ ਵਿਚ ਅਨਮੋਲ ਹੀਰਿਆਂ ਲਈ ਮਸ਼ਹੂਰ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਇਕ ਕਿਸਾਨ ਦੀ ਕਿਸਮਤ ਚਮਕੀ ਹੈ। ਕਿਸਾਨ ਅਤੇ ਮਨੋਰ ਦੇ ਸਰਪੰਚ ਪ੍ਰਕਾਸ਼ ਮਜੂਮਦਾਰ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਜਰੂਆਪੁਰ ਪ੍ਰਾਈਵੇਟ ਸੈਕਟਰ ਵਿਚ ਇੱਕ ਖਾਨ ਲਗਾਈ ਸੀ, ਜਿਸ ਵਿੱਚੋਂ 14.21 ਕੈਰੇਟ ਦਾ ਚਮਕਦਾ ਹੀਰਾ ਮਿਲਿਆ ਹੈ।
ਪ੍ਰਕਾਸ਼ ਮਜੂਮਦਾਰ ਨੂੰ ਇਸ ਤੋਂ ਪਹਿਲਾਂ ਵੀ ਕਰੀਬ 12 ਹੀਰੇ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਇਹ ਸਭ ਤੋਂ ਵੱਡਾ ਹੀਰਾ ਹੈ, ਜੋ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ।
ਸਰਪੰਚ ਪ੍ਰਕਾਸ਼ ਮਜ਼ੂਮਦਾਰ ਦਾ ਕਹਿਣਾ ਹੈ ਕਿ ਉਹ ਹੀਰੇ ਦੀ ਨਿਲਾਮੀ ਤੋਂ ਬਾਅਦ ਮਿਲਣ ਵਾਲੇ ਪੈਸੇ ਨੂੰ ਬਰਾਬਰ ਵੰਡ ਕੇ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰਨਗੇ, ਜਦਕਿ ਹੀਰੇ ਦੇ ਮਾਹਰ ਅਨੁਪਮ ਸਿੰਘ ਨੇ ਦੱਸਿਆ ਕਿ ਇਸ ਹੀਰੇ ਨੂੰ ਆਉਣ ਵਾਲੀ ਨਿਲਾਮੀ 'ਚ ਰੱਖਿਆ ਜਾਵੇਗਾ। ਇਸ ਸਾਲ ਦਾ ਸਭ ਤੋਂ ਵੱਡਾ ਹੀਰਾ ਹੈ।
ਖੇਤੀ 'ਚ ਕੋਈ ਲਾਭ ਨਾ ਹੁੰਦਾ ਦੇਖ ਕੇ ਕਿਸਾਨ ਪ੍ਰਕਾਸ਼ ਨੇ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਸਾਲ 2019-20 'ਚ ਹੀਰੇ ਦੀ ਖਾਨ ਸਥਾਪਿਤ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਇਕ ਤੋਂ ਬਾਅਦ ਇਕ 11 ਹੀਰੇ ਮਿਲੇ।
ਇਨ੍ਹਾਂ 'ਚ 7.44 ਕੈਰੇਟ, 6.44 ਕੈਰੇਟ, 4.50 ਕੈਰੇਟ, 3.64 ਕੈਰੇਟ ਦੇ ਨਾਲ-ਨਾਲ ਕੁਝ ਛੋਟੇ ਹੀਰੇ ਵੀ ਮਿਲੇ ਹਨ। ਪ੍ਰਕਾਸ਼ ਨੇ 2022 ਦੀਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੀ ਚੋਣ ਲੜੀ ਅਤੇ ਜਿੱਤੀ।
ਸਰਪੰਚ ਬਣਨ ਤੋਂ ਬਾਅਦ ਪ੍ਰਕਾਸ਼ ਨੂੰ 3.64 ਕੈਰੇਟ ਦਾ ਹੀਰਾ ਅਤੇ 12 ਦਸੰਬਰ ਨੂੰ ਮਿਲੇ ਇੱਕ ਹੀਰੇ ਸਮੇਤ ਦੋ ਹੀਰੇ ਮਿਲੇ ਹਨ। ਇਸ ਵਾਰ ਸਰਪੰਚ ਦੇ ਨਾਲ ਭਰਤ ਮਜ਼ੂਮਦਾਰ, ਦਲੀਪ ਮਿਸਤਰੀ, ਰਾਮਗਣੇਸ਼ ਯਾਦਵ, ਸੰਤੂ ਯਾਦਵ ਵੀ ਖਾਨ ਵਿੱਚ ਸ਼ਾਮਲ ਸਨ। ਉਸ ਨੇ ਖੁਦ ਖਦਾਨ ਵਿੱਚ ਮਿਹਨਤ ਕੀਤੀ। ਇਸ ਤੋਂ ਬਾਅਦ ਪੰਜਾਂ ਦੀ ਕਿਸਮਤ ਚਮਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Madhya Pradesh