Porn in Online Class: ਆਨਲਾਈਨ ਕਲਾਸ ਦੇ ਦੌਰਾਨ ਬੱਚਿਆਂ ਦੇ ਮੋਬਾਈਲ ਵਿੱਚ ਚੱਲ ਗਈ ਪੋਰਨ ਵੀਡਿਉ

News18 Punjabi | News18 Punjab
Updated: September 15, 2020, 2:45 PM IST
share image
Porn in Online Class: ਆਨਲਾਈਨ ਕਲਾਸ ਦੇ ਦੌਰਾਨ ਬੱਚਿਆਂ ਦੇ ਮੋਬਾਈਲ ਵਿੱਚ ਚੱਲ ਗਈ ਪੋਰਨ ਵੀਡਿਉ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਕਾਰਨ ਲੌਕਡਾਉਨ ਲਗਾਇਆ ਗਿਆ ਸੀ। ਇਸ ਦੌਰਾਨ ਦੇਸ਼ ਵਿਚ ਸਭ ਕੁੱਝ ਬੰਦ ਕਰ ਦਿੱਤਾ ਗਿਆ ਸੀ। ਦੇਸ਼ ਭਰ ਵਿਚ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਸਨ। ਬੱਚਿਆਂ ਨੂੰ ਘਰ ਤੋਂ ਹੀ ਲੈਪਟਾਪ ਜਾਂ ਫਿਰ ਸਮਾਰਟਫੋਨ  ਦੇ ਜਰੀਏ ਆਨਲਾਈਨ ਪੜਾਈ ਕਰਨੀ ਪੈ ਰਹੀ ਹੈ। ਮੱਧ  ਪ੍ਰਦੇਸ਼  ਦੇ ਸ਼ਯੋਪੁਰ ਤੋਂ ਕੁੱਝ ਅਜਿਹੀ ਹੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ।  ਇੱਥੇ ਇੱਕ ਸਕੂਲ ਵਿੱਚ ਬੱਚਿਆਂ ਦੀ ਆਨਲਾਈਨ ਕਲਾਸ ਲੈਂਦੇ ਸਮੇਂ ਬੱਚਿਆ ਦੇ ਮੋਬਾਈਲ ਉੱਤੇ ਪੋਰਨ ਫ਼ਿਲਮ ਚੱਲ ਗਈ ਜਿਸ ਤੋਂ ਬਾਅਦ ਬੱਚਿਆ ਦੇ ਪਰਿਵਾਰਾਂ ਵਿਚ ਹੜਕੰਪ ਮੱਚ ਗਿਆ ।
ਮਿਲੀ ਜਾਣਕਾਰੀ ਦੇ ਮੁਤਾਬਿਕ  ਮੱਧ  ਪ੍ਰਦੇਸ਼  ਦੇ ਸ਼ਯੋਪੁਰ ਵਿੱਚ 8ਵੀ ਜਮਾਤ ਦੇ ਬੱਚਿਆਂ ਦੀ ਵਾਟਸ ਐਪ ਗਰੁੱਪ ਉੱਤੇ ਆਨਲਾਈਨ ਕਲਾਸ ਚੱਲ ਰਹੀ ਸੀ।ਉਸੀ ਦੌਰਾਨ ਅਚਾਨਕ ਤੋਂ ਬੱਚਿਆਂ ਦੇ ਮੋਬਾਈਲ ਫ਼ੋਨ ਉੱਤੇ ਅਸ਼ਲੀਲ ਵੀਡੀਓ ਚੱਲਣ ਲੱਗੀ ਜਿਸ ਤੋਂ ਬਾਅਦ ਪੇਰੇਂਟਸ  ਦੇ ਵਿੱਚ ਹੜਕੰਪ ਮੱਚ ਗਿਆ। ਸਾਰੇ ਬੱਚਿਆਂ ਦੇ ਪਰਿਵਾਰਾਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇ ਬੱਚਿਆਂ ਦੇ ਮੋਬਾਈਲ ਉੱਤੇ ਅਚਾਨਕ ਤੋਂ ਪੋਰਨ ਵੀਡੀਓ ਚੱਲਣ ਲੱਗੀ।

ਦਰਅਸਲ ਇੱਕ ਮਹਿਲਾ ਟੀਚਰ ਬੱਚਿਆਂ ਦੀ ਆਨਲਾਈਨ ਅੰਗਰੇਜ਼ੀ ਕਲਾਸ ਲੈ ਰਹੀ ਸੀ। ਉਸੇ ਸਮੇਂ ਜਦੋਂ ਪਰਿਵਾਰਾਂ ਦੀ ਨਜ਼ਰ ਆਪਣੇ ਬੱਚਿਆਂ ਦੇ ਮੋਬਾਈਲ ਫ਼ੋਨ ਉੱਤੇ ਪਈ ਤਾਂ ਉਹ ਹੈਰਾਨ ਵਿਆਕੁਲ ਹੋ ਗਏ। ਨਾਮ ਨਾ ਛਾਪਣ ਦੀ ਸ਼ਰਤ ਉੱਤੇ ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਬਾਅਦ ਅਸੀਂ ਤੁਰੰਤ ਜਾਰੀ ਆਨਲਾਈਨ ਕਲਾਸ ਬੰਦ ਕਰ ਦਿੱਤੀ ਅਤੇ ਫ਼ੋਨ ਨੂੰ ਬੰਦ ਕਰ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਦਾ ਮੰਨਣਾ ਹੈ ਕਿ ਇਹ ਹਰਕਤ ਕਿਸੇ ਟੀਚਰ ਦੀ ਹੋ ਹੀ ਨਹੀਂ ਸਕਦੀ ਹੈ। ਕਿਸੇ ਹੈਕਰ ਨੇ ਸ਼ਰਾਰਤ ਕੀਤੀ ਹੈ।ਸਾਰੀਆਂ ਚੀਜ਼ਾਂ ਠੀਕ ਕੀਤੀਆਂ ਜਾ ਰਹੀਆ ਹਨ। ਸਕਿਉਰਿਟੀ ਹੋਣ ਤੋਂ ਬਾਅਦ ਹੀ ਬੱਚਿਆ ਦੀ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
Published by: Anuradha Shukla
First published: September 15, 2020, 2:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading