ਪੁਲਿਸ ਉਤੇ ਅਕਸਰ ਅਸੰਵੇਦਨਸ਼ੀਲ ਅਤੇ ਗੈਰ-ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ। ਪੁਲਿਸ 'ਤੇ ਸਖ਼ਤੀ ਅਤੇ ਬੇਰਹਿਮੀ ਦੇ ਦੋਸ਼ ਵੀ ਲੱਗਦੇ ਹਨ। ਇਨ੍ਹਾਂ ਦੀ ਸੰਵੇਦਨਸ਼ੀਲਤਾ ਦੇ ਚਰਚੇ ਬਹੁਤ ਘੱਟ ਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਪੁਲਿਸ ਦੇ ਅਜਿਹੇ ਕੰਮ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਵਰਦੀ ਵਾਲੇ ਪ੍ਰਤੀ ਤੁਹਾਡਾ ਨਜ਼ਰੀਆ ਬਦਲ ਸਕਦਾ ਹੈ।
ਇਸ ਘਟਨਾ ਬਾਰੇ ਜਾਣ ਕੇ ਤੁਸੀਂ ਵੀ ਪੁਲਿਸ ਮੁਲਾਜ਼ਮਾਂ ਦੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਨੂੰ ਸਲਾਮ ਕਰਨ ਲਈ ਮਜਬੂਰ ਹੋ ਜਾਵੋਗੇ।
ਇਹ ਮਾਮਲਾ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੀ ਬੁਦਨੀ ਤਹਿਸੀਲ ਦਾ ਹੈ। ਤਹਿਸੀਲ ਅਧੀਨ ਪੈਂਦੇ ਸ਼ਾਹਗੰਜ ਥਾਣੇ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ। ਜਸ਼ਨ ਦਾ ਮਾਹੌਲ ਸੀ। ਪੁਲਿਸ ਮੁਲਾਜ਼ਮ ਆਪਣੀ ਰੁਟੀਨ ਡਿਊਟੀ ਕਰਦੇ ਹੋਏ ਕਿਸੇ ਹੋਰ ਕੰਮ ਵਿੱਚ ਰੁੱਝੇ ਹੋਏ ਸਨ। ਦਰਅਸਲ ਥਾਣੇ 'ਚ ਗਰਭਵਤੀ ਮਹਿਲਾ ਏ.ਐੱਸ.ਆਈ ਦੀ ਗੋਦ ਭਰਾਈ ਦੀ ਰਸਮ ਦੀ ਤਿਆਰੀ ਚੱਲ ਰਹੀ ਸੀ।
ਦਰਅਸਲ, ਸਿਹੋਰ ਜ਼ਿਲੇ ਦੇ ਸ਼ਾਹਗੰਜ ਥਾਣੇ 'ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਪੂਨਮ ਰਾਏ ਗਰਭਵਤੀ ਹੋਈ ਤਾਂ ਸ਼ਾਹਗੰਜ ਥਾਣੇ ਦੇ ਟੀਆਈ ਪੰਕਜ ਵਾਡੇਕਰ ਨੇ ਆਪਣੇ ਸਟਾਫ਼ ਨਾਲ ਮਿਲ ਉਸ ਦੀਆਂ ਖੁਸ਼ੀਆਂ 'ਚ ਅਨੋਖੇ ਤਰੀਕੇ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਟੀ.ਆਈ.ਵਾਡੇਕਰ ਦੀ ਅਗਵਾਈ 'ਚ ਸ਼ਾਹਗੰਜ ਪੁਲਿਸ ਵੱਲੋਂ ਮਹਿਲਾ ਏ.ਐਸ.ਆਈ ਦੀ ਗੋਦ ਭਰਾਈ ਸਮਾਰੋਹ ਦਾ ਆਯੋਜਨ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਦੌਰਾਨ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਥਾਣਾ ਸਦਰ 'ਚ ਐੱਸ.ਆਈ ਪੂਨਮ ਰਾਏ ਦੀ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ। ਇਸ ਖੁਸ਼ੀ ਦੇ ਪਲ ਵਿੱਚ ਥਾਣੇ ਵਿੱਚ ਤਾਇਨਾਤ ਮਹਿਲਾ ਪੁਲਿਸ ਮੁਲਾਜ਼ਮਾਂ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਮੱਧ ਪ੍ਰਦੇਸ਼ ਪੁਲਿਸ ਦੀ ਇਹ ਨਿਵੇਕਲੀ ਪਹਿਲ ਇਸ ਖੇਤਰ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ। ਇਸ ਨੂੰ ਲੈ ਕੇ ਥਾਣਾ ਸਦਰ 'ਚ ਤਿਉਹਾਰ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਆਪਣੇ ਸਾਥੀਆਂ ਦੇ ਇਸ ਨਿਵੇਕਲੇ ਉਪਰਾਲੇ ਨੂੰ ਦੇਖ ਕੇ ਏਐਸਆਈ ਪੂਨਮ ਰਾਏ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Madhya Pradesh