Home /News /national /

MP: ਮੁਸਲਮਾਨ ਮੁਟਿਆਰ ਨੇ ਹਿੰਦੂ ਮੁੰਡੇ ਨਾਲ ਕੀਤਾ ਸੀ ਵਿਆਹ ਇਸ ਲਈ ਪਿਤਾ ਦੀ ਲਾਸ਼ ਨੂੰ ਦਫ਼ਨਾਉਣ ਤੋਂ ਰੋਕਿਆ?

MP: ਮੁਸਲਮਾਨ ਮੁਟਿਆਰ ਨੇ ਹਿੰਦੂ ਮੁੰਡੇ ਨਾਲ ਕੀਤਾ ਸੀ ਵਿਆਹ ਇਸ ਲਈ ਪਿਤਾ ਦੀ ਲਾਸ਼ ਨੂੰ ਦਫ਼ਨਾਉਣ ਤੋਂ ਰੋਕਿਆ?

  • Share this:

ਮੱਧ ਪ੍ਰਦੇਸ਼  ਦੇ ਸ਼ਯੋਪੁਰ ਵਿੱਚ ਕਬਰਸਤਾਨ (Muslim Cemetery)  ਵਿੱਚ ਇੱਕ ਬਜ਼ੁਰਗ ਦੀ ਲਾਸ਼ ਨੂੰ ਦਫ਼ਨਾਉਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 6 ਸਤੰਬਰ ਦੀ ਦੱਸੀ ਜਾ ਰਹੀ ਹੈ।ਬਜ਼ੁਰਗ ਦੀ ਧੀ ਦਾ ਇਲਜ਼ਾਮ ਹੈ ਕਿ ਉਸ ਨੇ ਇੱਕ ਹਿੰਦੂ (Hindu)  ਮੁੰਡੇ ਨਾਲ ਵਿਆਹ ਕਰ ਉਹੀ ਧਰਮ ਅਪਣਾ ਲਿਆ। ਇਸ ਤੋਂ ਨਾਰਾਜ਼ ਸਮਾਜ ਦੇ ਲੋਕਾਂ ਨੇ ਉਨ੍ਹਾਂ ਦੇ ਪਿਤਾ ਦੀ ਲਾਸ਼ ਕਬਰਸਤਾਨ ਵਿੱਚ ਦਫ਼ਨਾਉਣ ਤੋਂ ਰੋਕ ਦਿੱਤਾ। ਬਾਅਦ ਵਿੱਚ ਪੁਲਿਸ ਦੀ ਮਦਦ ਨਾਲ ਮਿਰਤਕ ਦੇਹ ਨੂੰ ਸਪੁਰਦ-ਏ -ਖ਼ਾਕ ਕੀਤਾ ਗਿਆ। ਇਸ ਦੀ ਪੁਸ਼ਟੀ ਵੀ ਪੁਲਿਸ ਨੇ ਹੀ ਕੀਤੀ ਹੈ।

ਮਿਰਤਕ ਦੀ ਧੀ ਰਵੀਨਾ ਨੇ ਦੱਸਿਆ ਕਿ ਉਸ ਨੇ ਹਿੰਦੂ ਸਮਾਜ ਦੇ ਮੁੰਡੇ ਨਾਲ ਵਿਆਹ ਕਰ ਕੇ ਉਨ੍ਹਾਂ ਆਪਣੇ ਪਤੀ ਦਾ ਧਰਮ ਅਪਣਾ ਲਿਆ ਸੀ। ਇਸ ਗੱਲ ਨੂੰ ਲੈ ਕੇ ਐਤਵਾਰ ਨੂੰ ਜਦੋਂ ਸਲਾਪੁਰਾ ਕਬਰਸਤਾਨ ਦੇ ਕੋਲ ਪੁਰਾਣੇ ਬਣੇ ਮਕਾਨਾਂ ਵਿੱਚ ਰਹਿ ਰਹੇ ਰਵੀਨਾ ਦੇ ਪਿਤਾ ਈਦਾ ਖ਼ਾਨ ਦੀ ਮੌਤ ਹੋ ਗਈ ਤਾਂ ਮੁਸਲਮਾਨ ਸਮਾਜ ਦੇ ਕੁੱਝ ਲੋਕਾਂ ਨੇ ਉਨ੍ਹਾਂ ਦੀ ਮਿਰਤਕ ਦੇਹ ਨੂੰ ਕਬਰਸਤਾਨ ਵਿੱਚ ਦਫ਼ਨ ਕਰਨ ਤੋਂ ਰੋਕ ਦਿੱਤਾ ਸੀ।

ਪੁਲਿਸ ਦੀ ਦਲੀਲ

ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਰਮੇਸ਼ ਡਾਂਡੇ ਨੇ ਵੀ ਮੰਨਿਆ ਕਿ ਮ੍ਰਿਤਕ  ਦੀ ਦੇਹ ਨੂੰ ਦਫ਼ਨਾਉਣ ਤੋਂ ਰੋਕਿਆ ਗਿਆ ਸੀ।ਉਨ੍ਹਾਂ ਨੇ ਕਿਹਾ ਕਿ ਧੀ ਦਾ ਦੂਜੇ ਧਰਮ ਵਿੱਚ ਵਿਆਹ ਨੂੰ ਲੈ ਕੇ ਵਿਵਾਦ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।ਪੁਲਿਸ ਦੀ ਦਖ਼ਲ ਤੋ ਬਾਅਦ ਦੇਹ ਨੂੰ ਸਪੁਰਦ ਏ ਖ਼ਾਕ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਚੱਲ ਕੀਤੀ ਜਾ ਰਹੀ ਹੈ।

Published by:Anuradha Shukla
First published:

Tags: Madhya Pradesh