Home /News /national /

ਮੱਧ ਪ੍ਰਦੇਸ਼ : ਪੁੱਤਰ ਨੇ ਦੁਰਘਟਨਾ ਬੀਮਾ ਦੇ ਪੈਸੇ ਹਾਸਲ ਕਰਨ ਲਈ ਸੁਪਾਰੀ ਦੇ ਕੇ ਕਰਵਾਇਆ ਪਿਓ ਦਾ ਕਤਲ

ਮੱਧ ਪ੍ਰਦੇਸ਼ : ਪੁੱਤਰ ਨੇ ਦੁਰਘਟਨਾ ਬੀਮਾ ਦੇ ਪੈਸੇ ਹਾਸਲ ਕਰਨ ਲਈ ਸੁਪਾਰੀ ਦੇ ਕੇ ਕਰਵਾਇਆ ਪਿਓ ਦਾ ਕਤਲ

ਦੁਰਘਟਨਾ ਬੀਮਾ ਦੇ ਪੈਸੇ ਹਾਸਲ ਕਰਨ ਲਈ ਪੁੱਤਰ ਨੇ ਸੁਪਾਰੀ ਦੇ ਕੇ ਕਰਵਾਇਆ ਪਿਓ ਦਾ ਕਤਲ

ਦੁਰਘਟਨਾ ਬੀਮਾ ਦੇ ਪੈਸੇ ਹਾਸਲ ਕਰਨ ਲਈ ਪੁੱਤਰ ਨੇ ਸੁਪਾਰੀ ਦੇ ਕੇ ਕਰਵਾਇਆ ਪਿਓ ਦਾ ਕਤਲ

ਇਕ ਨੌਜਵਾਨ ਨੇ ਦੁਰਘਟਨਾ ਬੀਮਾ ਦੇ ਪੈਸੇ ਹਾਸਲ ਕਰਨ ਦੇ ਲਈ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ।ਸ਼ਨੀਵਾਰ ਨੂੰ ਪੁਲਿਸ ਦੇ ਇੱਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਬੜਵਾਨੀ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਦੀਪਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਅਨਿਲ ਪੰਵਾਰ 10 ਨਵੰਬਰ ਨੂੰ ਸੇਂਧਵਾ ਪੁਲਿਸ ਥਾਣੇ ਪਹੁੰਚਿਆ ਅਤੇ ਦਾਅਵਾ ਕੀਤਾ ਕਿ ਉਸ ਦੇ 52 ਸਾਲਾ ਪਿਤਾ ਛੱਗਨ ਪੰਵਾਰ ਦੀ ਇੱਕ ਅਣਪਛਾਤੇ ਵਾਹਨ ਦੀ ਲਪੇਟ ਦੇ ਵਿੱਚ ਆ ਜਾਣ ਕਾਰਨ ਮੌਤ ਹੋ ਗਈ ਹੈ।

ਹੋਰ ਪੜ੍ਹੋ ...
  • Share this:

ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਨੌਜਵਾਨ ਨੇ ਦੁਰਘਟਨਾ ਬੀਮਾ ਦੇ ਪੈਸੇ ਹਾਸਲ ਕਰਨ ਦੇ ਲਈ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ।ਸ਼ਨੀਵਾਰ ਨੂੰ ਪੁਲਿਸ ਦੇ ਇੱਕ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਬੜਵਾਨੀ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਦੀਪਕ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਮੁਲਜ਼ਮ ਅਨਿਲ ਪੰਵਾਰ 10 ਨਵੰਬਰ ਨੂੰ ਸੇਂਧਵਾ ਪੁਲਿਸ ਥਾਣੇ ਪਹੁੰਚਿਆ ਅਤੇ ਦਾਅਵਾ ਕੀਤਾ ਕਿ ਉਸ ਦੇ 52 ਸਾਲਾ ਪਿਤਾ ਛੱਗਨ ਪੰਵਾਰ ਦੀ ਇੱਕ ਅਣਪਛਾਤੇ ਵਾਹਨ ਦੀ ਲਪੇਟ ਦੇ ਵਿੱਚ ਆ ਜਾਣ ਕਾਰਨ ਮੌਤ ਹੋ ਗਈ ਹੈ।

ਪੁਲਿਸ ਨੂੰ ਜੋ ਜਾਣਕਾਰੀ ਦਿੱਤੀ ਗਈ ਸੀ ਉਸ ਦੇ ਮੁਤਾਬਕ ਪੁਲਿਸ ਘਟਨਾ ਵਾਲੀ ਥਾਂ ਉੱਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਪੁਲਿਸ ਇਸ ਨਤੀਜੇ ’ਤੇ ਪਹੁੰਚੀ ਕਿ ਇਹ ਕਤਲ ਦਾ ਮਾਮਲਾ ਹੈ। ਸੇਂਧਵਾ ਪੁਲਿਸ ਥਾਣਾ ਮੁਖੀ ਰਾਜੇਸ਼ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ਼ ਤੋਂ ਪਤਾ ਲੱਗਾ ਕਿ ਜਿਸ ਵਾਹਨ ਨੇ ਛੱਗਨ ਪੰਵਾਰ ਨੂੰ ਟੱਕਰ ਮਾਰੀ ਸੀ, ਉਹ ਵਾਰ-ਵਾਰ ਇਲਾਕੇ ’ਚ ਚੱਕਰ ਲਾ ਰਿਹਾ ਸੀ।

ਪੁਲਿਸ ਥਾਣਾ ਮੁਖੀ ਰਾਜੇਸ਼ ਯਾਦਵ ਨੇ ਦੱਸਿਆ ਕਿ ਛੱਗਨ ਰੋਜ਼ ਸਵੇਰੇ ਸੈਰ ਕਰਨ ਜਾਂਦਾ ਸੀ ਅਤੇ 10 ਨਵੰਬਰ ਨੂੰ ਮੁਲਜ਼ਮ ਅਨਿਲ ਨੇ ਸੁਪਾਰੀ ਲੈਣ ਵਾਲੇ ਕਾਤਲਾਂ ਕਰਨ ਸ਼ਿੰਦੇ, ਗੋਲੂ ਬਾਬਰ ਅਤੇ ਦਵਿੰਦਰ ਸਕਸੈਨਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਪਿਤਾ ਸਵੇਰ ਦੀ ਸੈਰ ਲਈ ਨਿਕਲੇ ਹਨ।ਇਸ ਤੋਂ ਬਾਅਦ ਵਾਹਨ ਨਾਲ ਟੱਕਰ ਮਾਰ ਕਰ ਕੇ ਛੱਗਨ ਦਾ ਕਤਲ ਕਰ ਦਿੱਤਾ ਗਿਆ।

ਪੁਲਿਸ ਥਾਣਾ ਮੁਖੀ ਰਾਜੇਸ਼ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇੱਕ ਸ਼ੱਕੀ ਕਰਨ ਸ਼ਿੰਦੇ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਛੱਗਨ ਦੇ ਪੁੱਤਰ ਨੇ ਇਸ ਕੰਮ ਲਈ ਉਨ੍ਹਾਂ ਨੂੰ 2.5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਸੇਂਧਵਾ ਸਥਿਤ ਅੰਬੇਡਕਰ ਕਾਲੋਨੀ ਵਿੱਚ ਰਹਿਣ ਵਾਲੇ ਅਨਿਲ ਨੇ 10 ਲੱਖ ਰੁਪਏ ਦੁਰਘਟਾ ਬੀਮਾ ਰਾਸ਼ੀ ਦੇ ਲਾਲਚ ਵਿੱਚ ਆ ਕੇ 2.5 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਪਿਤਾ ਦਾ ਕਤਲ ਕਰਵਾਉਣ ਦੀ ਗੱਲ ਕਬੂਲ ਲਈ ਹੈ।ਕਤਲ ਦੇ ਇਲਜ਼ਾਮ ਵਿੱਚ ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Published by:Shiv Kumar
First published:

Tags: Father, Insurance, Madhya pardesh, Murder, Son