ਮੱਧ ਪ੍ਰਦੇਸ਼ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇਥੋਂ ਦੇ ਸਾਗਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਖੂਹ ਵਿਚ ਲੱਗੀ ਪਾਣੀ ਦੀ ਮੋਟਰ ਨੂੰ ਕੱਢਣ ਲਈ ਉਤਰੇ ਪਿਉ-ਪੁੱਤ ਸਣੇ ਤਿੰਨ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸਾਗਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਗੋਰਝਾਮਾਰ ਥਾਣਾ ਖੇਤਰ ਦੇ ਪਿਪਰੀਆ ਪਿੰਡ ਵਿੱਚ ਵਾਪਰੀ। ਪੁਲਿਸ ਨੇ ਖਦਸ਼ਾ ਜਤਾਇਆ ਕਿ ਖੂਹ ’ਚ ਗੈਸ ਹੋਣ ਕਾਰਨ ਤਿੰਨੋਂ ਜਣੇ ਬੇਹੋਸ਼ ਹੋ ਗਏ ਅਤੇ ਪਾਣੀ ਵਿੱਚ ਡੁੱਬ ਗਏ।
ਉਨ੍ਹਾਂ ਨੇ ਦੱਸਿਆ ਕਿ ਖੂਹ 60 ਫੁਟ ਡੂੰਘਾ ਸੀ ਅਤੇ ਲਗਾਤਾਰ ਮੀਂਹ ਨਾਲ ਪਾਣੀ ਦਾ ਪੱਧਰ ਵਧਣ ਕਾਰਨ ਮੋਟਰ ਡੁੱਬ ਗਈ ਸੀ, ਜਿਸ ਨੂੰ ਕੱਢਣ ਲਈ ਇਹ ਲੋਕ ਖੂਹ ਵਿੱਚ ਉੱਤਰੇ ਗਏ ਸਨ।
ਖੂਹੀ ਵਿੱਚ ਆਕਸੀਜਨ ਦੀ ਕਮੀ ਹੋਣ ਕਾਰਨ ਉਨ੍ਹਾਂ ਸਾਹ ਲੈਣ ਵਿੱਚ ਮੁਸ਼ਕਲ ਹੋਈ ਅਤੇ ਬੇਹੋਸ਼ ਹੋਣ ਕਾਰਨ ਉਹ ਪਾਣੀ ਵਿੱਚ ਡਿੱਗ ਪਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Madhya Pradesh