Video: ਝੰਡਾ ਲਹਿਰਾਉਣ ਸਮੇਂ ਭਿੜੇ ਕਾਂਗਰਸੀ, ਇਕ-ਦੂਜੇ ਨੂੰ ਮਾਰੇ ਥੱਪੜ

News18 Punjabi | News18 Punjab
Updated: January 26, 2020, 3:20 PM IST
share image
Video: ਝੰਡਾ ਲਹਿਰਾਉਣ ਸਮੇਂ ਭਿੜੇ ਕਾਂਗਰਸੀ, ਇਕ-ਦੂਜੇ ਨੂੰ ਮਾਰੇ ਥੱਪੜ
Video: ਝੰਡਾ ਲਹਿਰਾਉਣ ਸਮੇਂ ਭਿੜੇ ਕਾਂਗਰਸੀ, ਇਕ-ਦੂਜੇ ਮਾਰੇ ਥੱਪੜ

  • Share this:
  • Facebook share img
  • Twitter share img
  • Linkedin share img
ਇੰਦੌਰ (Indore) ਵਿਚ ਕਾਂਗਰਸ (Congress) ਪਾਰਟੀ ਦੇ ਦਫਤਰ ਗਾਂਧੀ ਭਵਨ ‘ਚ ਗਣਤੰਤਰ ਦਿਵਸ ਸਮਾਗਮ ਮੌਕੇ ਸੀਐਮ ਕਮਲਨਾਥ ਦੇ ਝੰਡਾ ਲਹਿਰਾਉਣ ਦੌਰਾਨ ਵਿਵਾਦ ਹੋ ਗਿਆ। ਇਸ ਮੌਕੇ ਕਾਂਗਰਸ ਨੇਤਾ ਦਵਿੰਦਰ ਸਿੰਘ ਯਾਦਵ ਅਤੇ ਚੰਦੂ ਕੁੰਜੀਰ ਆਪਸ ‘ਚ ਭਿੜ ਗਏ।

ਪਾਰਟੀ ਦੇ ਦਫਤਰ ਗਾਂਧੀ ਭਵਨ ‘ਚ ਉਸ ਸਮੇਂ ਸਥਿਤੀ ਵਿਗੜ ਗਈ, ਜਦੋਂ ਪਾਰਟੀ ਦੇ ਹੀ 2 ਨੇਤਾ ਆਪਸ ‘ਚ ਭਿੜ ਗਏ। ਇਹ ਘਟਨਾ ਉਸ ਸਮੇਂ ਹੋਈ ਜਦੋਂ ਇੰਦੌਰ ਦੇ ਪਾਰਟੀ ਦਫਤਰ ‘ਚ ਗਣਤੰਤਰ ਦਿਵਸ ਨੂੰ ਲੈ ਕੇ ਸੀਐਮ ਕਮਲਨਾਥ ਨੇ ਝੰਡਾ ਲਹਿਰਾਉਣਾ ਸੀ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੇਤਾ ਦਵਿੰਦਰ ਸਿੰਘ ਯਾਦਵ ਅਤੇ ਚੰਦੂ ਕੁੰਜੀਰ ਆਪਸ ‘ਚ ਭਿੜ ਗਏ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਚੰਦੂ ਕੁੰਜੀਰ ਨੇ ਦਵਿੰਦਰ ਸਿੰਘ ਯਾਦਵ ਨੂੰ ਥੱਪੜ ਵੀ ਮਾਰ ਦਿੱਤੇ, ਜਿਸ ਤੋਂ ਬਾਅਦ ਮਾਮਲਾ ਹੋਰ ਵੱਧ ਗਿਆ। ਬਾਅਦ ‘ਚ ਪੁਲਿਸ ਦੇ ਦਖਲ ਨਾਲ ਦੋਵਾਂ ਨੂੰ ਸ਼ਾਂਤ ਕਰਵਾਇਆ ਗਿਆ।

ਦੱਸ ਦਈਏ ਕਿ ਜਿੱਥੇ ਇਹ ਘਟਨਾ ਹੋਈ, ਉੱਥੇ ਖੁਦ ਸੀਐਮ ਕਮਲਨਾਥ ਝੰਡਾ ਲਹਿਰਾਉਣ ਵਾਲੇ ਸਨ। ਉਹ ਇਸ ਸਮਾਗਮ ਲਈ ਸ਼ਨੀਵਾਰ ਨੂੰ ਹੀ ਇੰਦੌਰ ਪਹੁੰਚੇ। ਸੀਐਮ ਦੇ ਪਹੁੰਚਣ ਉਤੇ ਕੁੰਜੀਰ 10 ਤੋਂ 15 ਲੋਕਾਂ ਨੂੰ ਲੈ ਕੇ ਮੰਚ ਉਤੇ ਜਾਣ ਲੱਗਾ। ਯਾਦਵ ਨੇ ਉਸ ਨੂੰ ਇਹ ਕਰਨ ਤੋਂ ਰੋਕਿਆ, ਜਿਸ ਉਤੇ ਵਿਵਾਦ ਵਧ ਗਿਆ। ਕਾਂਗਰਸ ਨੇਤਾਵਾਂ ਅਤੇ ਪੁਲਿਸ ਦੇ ਦਖਲ ਨਾਲ ਮਾਮਲਾ ਸ਼ਾਂਤ ਕਰਾਇਆ ਗਿਆ। ਇਸ ਤੋਂ ਬਾਅਦ ਸੀਐਮ ਕਮਲਨਾਥ ਝੰਡਾ ਲਹਿਰਾਉਣ ਲਈ ਚਲੇ ਗਏ।
First published: January 26, 2020
ਹੋਰ ਪੜ੍ਹੋ
ਅਗਲੀ ਖ਼ਬਰ